
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਤੋਂ ਵਾਇਰਲ ਹੈ ਜਦੋਂ ਆਪਣੀ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਨੇ ਪਿਆਜ਼ ਸੜਕ 'ਤੇ ਸੁੱਟ ਦਿੱਤੇ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਕਿਸਾਨ ਨੂੰ ਇੱਕ ਸੜਕ ਦੇ ਚੌਂਕ 'ਤੇ ਟਰਾਲੀ ਭਰ ਪਿਆਜ਼ ਸੁੱਟਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਹੈ ਅਤੇ ਮਹਾਰਾਸ਼ਟਰ ਦੇ ਨਾਸ਼ਿਕ ਤੋਂ ਸਾਹਮਣੇ ਆਇਆ ਹੈ।
ਫੇਸਬੁੱਕ ਪੇਜ Jagda deep ਜਗਦਾ ਦੀਪ ਨੇ 12 ਮਈ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਵਪਾਰੀ ਤੋਂ ਅੱਕ ਕੇ ਕਿਸਾਨ ਨੇਂ ਕੀਤਾ ਇਹ ਕੰਮ #PunjabiNews #News #Newspunjabi"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਤੋਂ ਵਾਇਰਲ ਹੈ ਜਦੋਂ ਆਪਣੀ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਨੇ ਪਿਆਜ਼ ਸੜਕ 'ਤੇ ਸੁੱਟ ਦਿੱਤੇ ਸੀ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਐਸਨ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵਾਇਰਲ ਵੀਡੀਓ 2018 ਦਾ ਹੈ
ਸਾਨੂੰ ਮਾਮਲੇ ਨੂੰ ਲੈ ਕੇ ਕਈ ਪੁਰਾਣੇ ਪੋਸਟ ਮਿਲੇ ਜਿਨ੍ਹਾਂ ਵਿਚ ਵਾਇਰਲ ਵੀਡੀਓ ਸਾਂਝਾ ਕੀਤਾ ਗਿਆ ਸੀ। ਇਨ੍ਹਾਂ ਪੋਸਟਾਂ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਕਾਫੀ ਸਮੇਂ ਤੋਂ ਵਾਇਰਲ ਹੁੰਦਾ ਆ ਰਿਹਾ ਹੈ। ਸਭਤੋਂ ਪੁਰਾਣਾ ਪੋਸਟ ਸਾਨੂੰ 1 ਦਿਸੰਬਰ 2018 ਦਾ ਮਿਲਿਆ। ਟਵਿੱਟਰ ਯੂਜ਼ਰ More Nandu Baburao ਨੇ 1 ਦਿਸੰਬਰ 2018 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "प्याज के दाम गिरणे वजसे किसानो ने सडक पर फेंके प्याज : नाशिक महाराष्ट्र"
प्याज के दाम गिरणे वजसे किसानोने सडक पर फेंके प्याज : नाशिक महाराष्ट्र pic.twitter.com/PA5UisJZsJ
— More Nandu Baburao (@NanduBaburao) December 1, 2018
ਹੁਣ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਨਿਊਜ਼ ਸਰਚ ਸ਼ੁਰੂ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ NDTV ਦੀ ਰਿਪੋਰਟ ਮਿਲੀ। ਇਹ ਰਿਪੋਰਟ Youtube 'ਤੇ 18 ਦਿਸੰਬਰ 2018 ਨੂੰ ਸਾਂਝੀ ਕੀਤੀ ਗਈ ਸੀ ਅਤੇ ਦੱਸਿਆ ਗਿਆ ਸੀ ਕਿ ਮਹਾਰਾਸ਼ਟਰ ਦੇ ਨਾਸ਼ਿਕ 'ਚ ਆਪਣੀ ਫਸਲ ਦੇ ਸਹੀ ਦਾਮ ਨਾ ਮਿਲਣ ਕਾਰਨ ਕਿਸਾਨਾਂ ਨੇ ਪਿਆਜ਼ ਸੜਕਾਂ 'ਤੇ ਸੁੱਟ ਦਿੱਤੇ। ਇਸ ਰਿਪੋਰਟ ਵਿਚ ਵਾਇਰਲ ਵੀਡੀਓ ਦੇ ਅੰਸ਼ ਵੇਖੇ ਜਾ ਸਕਦੇ ਹਨ।
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਜਿਸਨੂੰ ਹੁਣ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਤੋਂ ਵਾਇਰਲ ਹੈ ਜਦੋਂ ਆਪਣੀ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਨੇ ਪਿਆਜ਼ ਸੜਕ 'ਤੇ ਸੁੱਟ ਦਿੱਤੇ ਸੀ।