Fact Check: ਕੁੱਕੀ ਸਮਾਜ ਦੀ ਈਸਾਈ ਕੁੜੀ ਦੀ ਸ਼ਰੇਆਮ ਹੱਤਿਆ? ਨਹੀਂ, ਵੀਡੀਓ ਮਣੀਪੁਰ ਹਿੰਸਾ ਨਾਲ ਸਬੰਧਿਤ ਨਹੀਂ ਹੈ
Published : Jun 19, 2023, 7:31 pm IST
Updated : Jun 19, 2023, 7:32 pm IST
SHARE ARTICLE
Fact Check Old video from Girl Shot in Myanmar viral linked with Manipur Violence
Fact Check Old video from Girl Shot in Myanmar viral linked with Manipur Violence

ਵਾਇਰਲ ਹੋ ਰਿਹਾ ਵੀਡੀਓ ਮਣੀਪੁਰ ਹਿੰਸਾ ਨਾਲ ਸਬੰਧਿਤ ਨਹੀਂ ਹੈ। ਇਹ ਵੀਡੀਓ ਮਿਆਂਮਾਰ ਦਾ ਪੁਰਾਣਾ ਵੀਡੀਓ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਰੂਹ ਕੰਬਾਉ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸਨੂੰ ਮਨੀਪੁਰ ਹਿੰਸਾ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਕੁਝ ਸੈਨਾ ਦੇ ਜਵਾਨਾਂ ਨੂੰ ਸ਼ਰੇਆਮ ਇੱਕ ਕੁੜੀ ਨੂੰ ਮਾਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਮਣੀਪੁਰ 'ਚ ਚਲ ਰਹੀ ਹਿੰਸਾ ਨਾਲ ਜੁੜਿਆ ਹੋਇਆ ਹੈ ਜਿੱਥੇ ਇੱਕ ਬੇਕਸੂਰ ਕੁੱਕੀ ਸਮਾਜ ਦੀ ਈਸਾਈ ਕੁੜੀ ਨੂੰ ਸ਼ਰੇਆਮ ਮਾਰ ਦਿੱਤਾ ਗਿਆ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਸੈਂਟਰ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਟਵਿੱਟਰ ਅਕਾਊਂਟ Nation One News ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, "मोदी और शाह के नियंत्रण से बाहर हो गया है।  ऐसे वीडियो सामने आ रही हैं । जिनमें सशस्त्र नागरिक एक कुक्की ईसाई लड़की को यातना दे रहे हैं । अंत में गोली मारकर उसकी हत्या कर रहे हैं।  मणिपुर जल रहा है और मोदी खामोश हैं। #Manipur #ManipurViolence #Girls"

 

 

ਇਸੇ ਤਰ੍ਹਾਂ ਸਮਾਨ ਦਾਅਵੇ ਨਾਲ ਇਸ ਵੀਡੀਓ ਨੂੰ ਬਹੁਤ ਸਾਰੇ ਯੂਜ਼ਰਸ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਣੀਪੁਰ ਹਿੰਸਾ ਨਾਲ ਸਬੰਧਿਤ ਨਹੀਂ ਹੈ। ਇਹ ਵੀਡੀਓ ਮਿਆਂਮਾਰ ਦਾ ਪੁਰਾਣਾ ਵੀਡੀਓ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਵੱਖ-ਵੱਖ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

 ਵਾਇਰਲ ਵੀਡੀਓ ਪੁਰਾਣਾ ਅਤੇ ਮਿਆਂਮਾਰ ਦਾ ਹੈ

ਸਾਨੂੰ ਇਹ ਵੀਡੀਓ https://www.reeleak.com/ ਨਾਂਅ ਦੀ ਵੈੱਬਸਾਈਟ 'ਤੇ 9 ਦਿਸੰਬਰ 2022 ਦੀ ਸਾਂਝੀ ਕੀਤੀ ਮਿਲੀ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮਿਆਂਮਾਰ ਦਾ ਦੱਸਿਆ ਗਿਆ ਅਤੇ ਕੈਪਸ਼ਨ ਦਿੱਤਾ ਗਿਆ, "Warning - Cruel Punishment In Myanmar"

MyanmarMyanmar

ਹੁਣ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ ਤਾਂ ਸਾਨੂੰ ਵੀਡੀਓ ਨੂੰ ਲੈ ਕੇ ਕਈ ਅਧਿਕਰਿਕ ਰਿਪੋਰਟਾਂ ਮਿਲੀਆਂ। elevenmyanmar.com ਨੇ 3 ਦਿਸੰਬਰ 2022 ਨੂੰ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ, "A young woman beaten, shot dead, and was forced to make a confession that she was a “military informant,” according to a video circulating on social media"

ਇਥੇ ਮੌਜੂਦ ਜਾਣਕਾਰੀ ਅਨੁਸਾਰ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸਦੇ ਵਿਚ ਇੱਕ ਕੁੜੀ ਨੂੰ ਜ਼ਬਰਨ "ਮਿਲਟਰੀ ਇੰਫੋਰਮਰ (ਜਸੂਸ)" ਕਬੂਲ ਕਰਵਾ ਕੇ ਮਾਰ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਇਸ ਖਬਰ ਵਿਚ ਇਸ ਔਰਤ ਦੇ ਨਾਂਅ ਆਦਿ ਬਾਰੇ ਖਾਸਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਸੀ।

ਸਾਡੀ ਵੀਡੀਓ ਨੂੰ ਲੈ ਕੇ ਪੜਤਾਲ ਤੋਂ ਸਾਫ ਹੋਇਆ ਕਿ ਇਹ ਵੀਡੀਓ ਹਾਲੀਆ ਮਣੀਪੁਰ ਹਿੰਸਾ ਨਾਲ ਸਬੰਧਿਤ ਨਹੀਂ ਹੈ।

File photo of military in Manipur. File photo of military in Manipur.

"ਕਿਉਂ ਮਣੀਪੁਰ 'ਚ ਭੜਕੀ ਹੋਈ ਹੈ ਹਿੰਸਾ"

ਦੱਸ ਦਈਏ ਮਣੀਪੁਰ ’ਚ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੇਈਤੀ ਫ਼ਿਰਕੇ ਦੀ ਮੰਗ ਵਿਰੁਧ ਤਿੰਨ ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਇਕਜੁਟਤਾ ਮਾਰਚ’ ਕਰਨ ਤੋਂ ਬਾਅਦ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ। ਇਹ ਝੜਪਾਂ ਇੰਨੀ ਜ਼ਿਆਦਾ ਵੱਧ ਗਈਆਂ ਹਨ ਕਿ ਹਾਲੇ ਤੱਕ ਇਹ ਸਿਲਸਿਲਾ ਰੁੱਕਿਆ ਨਹੀਂ ਹੈ ਤੇ ਹਜ਼ਾਰਾਂ ਲੋਕ ਮਣੀਪੁਰ ਤੋਂ ਦੂਰ-ਦਰਾਜ ਇਲਾਕਿਆਂ 'ਚ ਵਸਣਾ ਸ਼ੁਰੂ ਹੋ ਗਏ ਹਨ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਮਣੀਪੁਰ ਹਿੰਸਾ ਨਾਲ ਸਬੰਧਿਤ ਨਹੀਂ ਹੈ। ਇਹ ਵੀਡੀਓ ਮਿਆਂਮਾਰ ਦਾ ਪੁਰਾਣਾ ਵੀਡੀਓ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement