ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ ਅਤੇ ਇਹ ਵੀਡੀਓ ਹਾਲੀਆ ਵੀ ਨਹੀਂ ਕਾਫੀ ਪੁਰਾਣਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਤੇਜ਼ ਹੜ੍ਹ ਦੇ ਵਹਾਅ 'ਚ ਇੱਕ ਜੀਪ ਨੂੰ ਵਹਿੰਦੇ ਦੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਭਾਰਤ ਦੇ ਤੇਲੰਗਾਨਾ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ ਅਤੇ ਇਹ ਵੀਡੀਓ ਹਾਲੀਆ ਵੀ ਨਹੀਂ ਕਾਫੀ ਪੁਰਾਣਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Rozana Highlights" ਨੇ 13 ਜੁਲਾਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਤੇਲੰਗਾਨਾ 'ਚ ਆਈ ਬਾੜ ਕਾਰਨ ਹੋਇਆ ਬੁਰਾ ਹਾਲ, ਦੇਖੋ ਕਿੰਝ ਬਾੜ 'ਚ ਵਹਿ ਗਈ ਗੱਡੀ #Telangana #flood #india #BJPGovt #news #AAP #ROZANAHIGHLIGHTS"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਜਿਹੜੀ ਗੱਡੀ ਇਹ ਵਹਾਅ 'ਚ ਰੁੜ੍ਹ ਜਾਂਦੀ ਹੈ ਉਸਦੇ ਪਿੱਛੇ "Potohar" ਲਿਖਿਆ ਹੋਇਆ ਹੈ।
ਅਸੀਂ ਇਸ ਜਾਣਕਾਰੀ ਨੂੰ ਅਧਾਰ 'ਚ ਰੱਖਦਿਆਂ ਇਸ ਗੱਡੀ ਬਾਰੇ ਗੂਗਲ ਸਰਚ ਕੀਤਾ। ਅਸੀਂ ਪਾਇਆ ਕਿ ਇਹ ਗੱਡੀ ਪਾਕਿਸਤਾਨ ਦੇ ਪਾਸੇ ਕਾਫੀ ਵਿਕਦੀ ਹੈ। ਇਸਲਈ ਅਸੀਂ ਅੱਗੇ ਵਧਦਿਆਂ "Potohar Flood" ਆਦਿ ਵਰਗੇ ਕੀਵਰਡ ਸਰਚ ਕੀਤੇ ਤਾਂ ਇਹ ਸਾਨੂੰ ਪੁਰਾਣੇ ਪੋਸਟਾਂ 'ਤੇ ਪਾਕਿਸਤਾਨ ਦੇ ਨਾਂਅ ਤੋਂ ਅਪਲੋਡ ਕੀਤਾ ਮਿਲਿਆ।
Youtube 'ਤੇ Zamendara Green 1M ਨਾਂਅ ਦੇ ਅਕਾਊਂਟ ਨੇ 17 ਅਪ੍ਰੈਲ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Suzuki Potohar Jeep Floats in Rain Flood Balochistan Village"
ਇਸ ਵੀਡੀਓ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਤਾਂ ਬਿਲਕੁਲ ਵੀ ਨਹੀਂ।
ਹੋਰ ਸਰਚ ਕਰਨ 'ਤੇ ਸਾਨੂੰ ਇਹ ਵੀਡੀਓ ਫੇਸਬੁੱਕ ਪੇਜ "" ਦੁਆਰਾ 20 ਮਾਰਚ 2020 ਨੂੰ ਸ਼ੇਅਰ ਕੀਤਾ ਮਿਲਿਆ। ਇਹ ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ ਲਿਖਿਆ, "ਹਰਨਈ ਬਲੋਚਿਸਤਾਨ ਨਿਊਜ਼: ਹਰਨਾਈ ਵਿੱਚ ਸਰਵਤੀ ਡੈਮ ਟੁੱਟਣ ਕਾਰਨ ਹੜ੍ਹ ਕਾਰਨ ਪਾਣੀ ਵਿੱਚ ਡੁੱਬਿਆ ਇੱਕ ਵਾਹਨ। ਅੱਲ੍ਹਾ ਦੀ ਮਹਿਮਾ ਦੇਖੋ। ਇਸ ਕਾਰ ਵਿੱਚ ਦੋ ਵਿਅਕਤੀ ਸਵਾਰ ਸਨ। ਪਰ ਅੱਲ੍ਹਾ ਨੇ ਦੋਹਾਂ ਨੂੰ ਬਚਾ ਲਿਆ।" -(ਗੂਗਲ ਅਨੁਵਾਦ)
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਤਾਂ ਬਿਲਕੁਲ ਵੀ ਨਹੀਂ ਹੈ ਅਤੇ ਮਿਲੀ ਜਾਣਕਾਰੀ ਅਨੁਸਾਰ ਇਹ ਵੀਡੀਓ ਪਾਕਿਸਤਾਨ ਦਾ ਹੈ।
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਸਾਡੇ ਪਾਕਿਸਤਾਨ ਇੰਚਾਰਜ ਬਾਬਰ ਜਲੰਧਰੀ ਨਾਲ ਵੀਡੀਓ ਨੂੰ ਲੈ ਕੇ ਗੱਲ ਕੀਤੀ। ਬਾਬਰ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਵੀਡੀਓ ਕਾਫੀ ਪੁਰਾਣਾ ਹੈ ਅਤੇ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ।
ਬਾਬਰ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਇਸ ਵੀਡੀਓ ਵਿਚ ਲੋਕ ਪਸ਼ਤੋ ਭਾਸ਼ਾ ਬੋਲ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਅਧਿਕਾਰਿਕ ਮਿਤੀ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਭਾਰਤ ਦਾ ਨਹੀਂ ਹੈ ਅਤੇ ਹਾਲੀਆ ਵੀ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ ਅਤੇ ਇਹ ਵੀਡੀਓ ਹਾਲੀਆ ਵੀ ਨਹੀਂ ਕਾਫੀ ਪੁਰਾਣਾ ਹੈ।
Claim- Video of Car swept away in flood in Telangana
Claimed By- FB Page Rozana Highlights
Fact Check- Misleading