Fact Check: ਅਮਰੀਕੀ ਡਾਲਰਾਂ ਦੇ ਢੇਰ ਦੇ ਇਸ ਵੀਡੀਓ ਦਾ ਹਾਲੀਆ ਤਾਲਿਬਾਨੀ ਕਬਜ਼ੇ ਨਾਲ ਕੋਈ ਸਬੰਧ ਨਹੀਂ
Published : Aug 19, 2021, 9:07 pm IST
Updated : Aug 19, 2021, 9:07 pm IST
SHARE ARTICLE
Fact Check Old video from Iran shared with fake claim
Fact Check Old video from Iran shared with fake claim

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਜਨਵਰੀ ਦਾ ਹੈ ਅਤੇ ਇਸ ਵੀਡੀਓ ਦਾ ਹਾਲੀਆ ਤਾਲਿਬਾਨੀ ਕਬਜ਼ੇ ਨਾਲ ਕੋਈ ਸਬੰਧ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਅਮਰੀਕੀ ਡਾਲਰਾਂ ਦੇ ਢੇਰ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੈਸਿਆਂ ਦਾ ਖਜ਼ਾਨਾ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਦਾ ਸੀ ਜਿਸਦੇ ਉੱਤੇ ਹੁਣ ਤਾਲਿਬਾਨੀਆਂ ਨੇ ਕਬਜ਼ਾ ਕਰ ਲਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਜਨਵਰੀ ਦਾ ਹੈ ਅਤੇ ਇਸ ਵੀਡੀਓ ਦਾ ਹਾਲੀਆ ਤਾਲਿਬਾਨੀ ਕਬਜ਼ੇ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ ਗਾਉਦਾ ਪੰਜਾਬ ਨੇ 18 ਅਗਸਤ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਅਫਗਾਨਿਸਤਾਨ ਦੇ ਰਾਸ਼ਟਰਪਤੀ ਦੇ ਘਰ ਅਮਰੀਕੀ ਡਾਲਰਾਂ ਦਾ ਖ਼ਜ਼ਾਨਾ ਜੋ ਹੁਣ ਤਾਲੀਬਾਨ ਦਾ ਹੈ"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ Yandex ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ ਇਹ ਵੀਡੀਓ ਕਈ ਪੁਰਾਣੇ ਸੋਸ਼ਲ ਮੀਡੀਆ ਪੋਸਟਾਂ 'ਤੇ ਅਪਲੋਡ ਮਿਲਿਆ। ਗੌਰ ਕਰਨ ਵਾਲੀ ਗੱਲ ਸੀ ਕਿ ਕਿਸੇ ਨੇ ਇਸ ਵੀਡੀਓ ਨੂੰ ਅਫਰੀਕਨ ਰਾਸ਼ਟਰਪਤੀ ਦੀ ਕੁੜੀ ਨਾਲ ਜੋੜਿਆ 'ਤੇ ਕਿਸੇ ਨੇ ਇਰਾਨ ਦੇ ਪਹਿਲੇ ਉਪ-ਰਾਸ਼ਟਰਪਤੀ ਇਸ਼ਾਕ਼ ਜਹਾਂਗੀਰੀ ਦੇ ਪਰਿਵਾਰ ਨਾਲ।

ਸਭ ਤੋਂ ਪੁਰਾਣਾ ਵੀਡੀਓ ਪੋਸਟ ਸਾਨੂੰ 27 ਜਨਵਰੀ 2020 ਦਾ ਮਿਲਿਆ। ਟਵਿੱਟਰ 'ਤੇ cheshm_abi ਨਾਂਅ ਦੇ ਯੂਜ਼ਰ ਨੇ ਵੀਡੀਓ ਨੂੰ ਇਰਾਨ ਦੇ ਪਹਿਲੇ ਉਪ-ਰਾਸ਼ਟਰਪਤੀ ਇਸ਼ਾਕ਼ ਜਹਾਂਗੀਰੀ ਦੇ ਪਰਿਵਾਰ ਨਾਲ ਜੋੜਿਆ ਅਤੇ ਪਰਿਵਾਰ ਦੇ ਭ੍ਰਸ਼ਟ ਹੋਣ ਦਾ ਦਾਅਵਾ ਕੀਤਾ।

ਇਸੇ ਤਰ੍ਹਾਂ ਇੰਸਟਾਗ੍ਰਾਮ 'ਤੇ ਵੀ ਇੱਕ ਯੂਜ਼ਰ ਨੇ ਜਨਵਰੀ 2020 ਵਿਚ ਪਾਰਸੀ ਭਾਸ਼ਾ ਵਿਚ ਕੈਪਸ਼ਨ ਲਿਖਦਿਆਂ ਇਸਨੂੰ ਇਰਾਨ ਦੇ ਪਹਿਲੇ ਉਪ-ਰਾਸ਼ਟਰਪਤੀ ਇਸ਼ਾਕ਼ ਜਹਾਂਗੀਰੀ ਦੇ ਪਰਿਵਾਰ ਨਾਲ ਜੋੜਿਆ।

ਮਤਲਬ ਇਹ ਗੱਲ ਤਾਂ ਸਾਫ ਹੋਈ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਇਸਦਾ ਹਾਲੀਆ ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਨਾਲ ਕੋਈ ਸਬੰਧ ਨਹੀਂ ਹੈ।

ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਤਾਲਿਬਾਨੀਆਂ ਨੇ ਅਸ਼ਰਫ ਘਾਨੀ ਦੇ ਪੈਸਿਆਂ 'ਤੇ ਕਬਜ਼ਾ ਕੀਤਾ ਹੈ ਜਾਂ ਨਹੀਂ। ਸਾਨੂੰ ਵਾਇਰਲ ਦਾਅਵੇ ਨਾਲ ਮੇਲ ਖਾਂਦੀ ਕੋਈ ਖਬਰ ਨਹੀਂ ਮਿਲੀ ਪਰ India TV ਦੀ ਇੱਕ ਹਾਲੀਆ ਰਿਪੋਰਟ ਮਿਲੀ ਜਿਸਦੇ ਅਨੁਸਾਰ ਅਫ਼ਗ਼ਾਨਿਸਤਾਨ ਦੇ ਇੱਕ ਡਿਪਲੋਮੈਟ ਨੇ ਦਾਅਵਾ ਕੀਤਾ ਹੈ ਕਿ ਅਫ਼ਗ਼ਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਪੈਸਿਆਂ ਦਾ ਬੈਗ ਲੈ ਕੇ ਦੇਸ਼ ਤੋਂ ਫਰਾਰ ਹੋਏ ਹਨ।

India TV

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਜਨਵਰੀ ਦਾ ਹੈ ਅਤੇ ਇਸ ਵੀਡੀਓ ਦਾ ਹਾਲੀਆ ਤਾਲਿਬਾਨੀ ਕਬਜ਼ੇ ਨਾਲ ਕੋਈ ਸਬੰਧ ਨਹੀਂ ਹੈ।

Claim- Video of Afghan President Money now looted by Taliban
Claimed By- FB Page Gaunda Punjab
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement