Fact Check: ਗਾਜ਼ਾ ਵਿਖੇ ਹਸਪਤਾਲ ਧਮਾਕੇ ਨੂੰ ਲੈ ਕੇ ਵਾਇਰਲ ਇਹ ਤਸਵੀਰਾਂ ਪੁਰਾਣੀਆਂ ਹਨ
Published : Oct 19, 2023, 1:12 pm IST
Updated : Oct 19, 2023, 1:12 pm IST
SHARE ARTICLE
Fact Check Old images peddled as recent linked with Gaza Hospital Blast
Fact Check Old images peddled as recent linked with Gaza Hospital Blast

ਇਨ੍ਹਾਂ ਤਿੰਨ ਤਸਵੀਰਾਂ ਵਿਚੋਂ ਵਾਇਰਲ 2 ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ ਅਤੇ ਉਨ੍ਹਾਂ ਦਾ ਗਾਜ਼ਾ ਵਿਖੇ ਹਸਪਤਾਲ ਵਿਚ ਹੋਏ ਧਮਾਕੇ ਨਾਲ ਕੋਈ ਸਬੰਧ ਨਹੀਂ ਹੈ।

RSFC (Team Mohali)- 18 ਅਕਤੂਬਰ 2023 ਦੀ ਚੜਦੀ ਸਵੇਰ ਨੂੰ ਗਾਜ਼ਾ ਪੱਟੀ ਦੇ ਇੱਕ ਹਸਪਤਾਲ ਵਿਚ ਜ਼ਬਰਦਸਤ ਧਮਾਕੇ 'ਚ ਸੈਂਕੜੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ। ਗਾਜ਼ਾ ਦੇ ਸਿਹਤ ਵਿਭਾਗ ਦਾ ਦਾਅਵਾ ਹੈ ਕਿ ਹਮਲਾ ਇਜ਼ਰਾਈਲ ਨੇ ਕੀਤਾ ਹੈ ਤੇ ਇਸ 'ਚ ਲਗਭਗ 500 ਲੋਕ ਮਾਰੇ ਗਏ ਹਨ। ਹਾਲਾਂਕਿ, ਇਜ਼ਰਾਇਲ ਵੱਲੋਂ ਇਸ ਇਲਜ਼ਾਮ ਨੂੰ ਖਾਰਿਜ਼ ਕਰਦਿਆਂ ਦਾਅਵਾ ਕੀਤਾ ਗਿਆ ਕਿ ਇਹ ਹਮਲਾ ਹਮਾਸ ਵੱਲੋਂ ਆਪਣੇ ਹੀ ਗਾਜ਼ਾ ਦੇ ਹਸਪਤਾਲ 'ਤੇ ਕੀਤਾ ਗਿਆ ਹੈ।

ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਮਾਮਲੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰ ਗਿਆ। ਇਸੇ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ ਕੁਝ ਪੁਰਾਣੀ ਤਸਵੀਰਾਂ ਵੀ ਵਾਇਰਲ ਹੋਈਆਂ। ਇਸੇ ਲੜੀ 'ਚ ਮਾਮਲੇ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ 3 ਤਸਵੀਰਾਂ ਸ਼ਾਮਲ ਹਨ। 

* ਪਹਿਲੀ ਤਸਵੀਰ ਵਿਚ ਇੱਕ ਚੈਂਬਰ ਅੰਦਰ ਲਾਸ਼ਾਂ ਨੂੰ ਵੇਖਿਆ ਜਾ ਸਕਦਾ ਹੈ।

* ਦੂਜੀ ਤਸਵੀਰ ਵਿਚ ਇੱਕ ਵਿਅਕਤੀ ਨੂੰ ਸਟਰੈਚਰ 'ਤੇ ਲੈ ਕੇ ਜਾਇਆ ਜਾ ਰਿਹਾ ਹੈ।

* ਤੀਜੀ ਤਸਵੀਰ ਵਿਚ ਛੋਟੇ ਬੱਚਿਆਂ ਦੇ ਦੇਹ ਵੇਖੇ ਜਾ ਸਕਦੇ ਹਨ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਗਾਜ਼ਾ ਵਿਖੇ ਹਸਪਤਾਲ ਧਮਾਕੇ ਨਾਲ ਸਬੰਧਿਤ ਹਨ।

ਫੇਸਬੁੱਕ ਪੇਜ "Social Concerns" ਨੇ ਵਾਇਰਲ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ, "ਮਨੁੱਖਤਾ ਦਾ ਭਿਅੰਕਰ ਕਤਲੇਆਮ ਗਾਜ਼ਾ ਪੱਟੀ ਵਿੱਚ ਅਲ-ਅਹਲੀ ਅਰਬ ਹਸਪਤਾਲ 'ਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਲੱਗਭੱਗ 500 ਲੋਕਾਂ ਦਾ ਭਿਅੰਕਰ ਕਤਲੇਆਮ ਕੀਤਾ ਗਿਆ।ਫਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਇਜ਼ਰਾਈਲ ਨੇ ਕੀਤਾ ਹੈ ਤੇ ਇਜ਼ਰਾਈਲ ਇਸ ਹਮਲੇ ਪਿੱਛੇ ਇਸਲਾਮਿਕ ਗਰੁੱਪ ਦਾ ਹੱਥ ਦੱਸ ਰਿਹਾ ਹੈ। ਜੋਅ ਬਾਈਡਨ ਨੂੰ ਇਸ ਕਤਲੇਆਮ ਪਿੱਛੇ ਇੱਕ ਅਦਿੱਖ “ਤੀਜੀ ਧਿਰ” ਦਿਖ ਰਹੀ ਹੈ।  ਇਹ ਕਿੱਡੀ ਬਰਬਰਤਾ ਹੈ ਕਿ ਹੁਣ ਜੀਵਨਦਾਨ ਦੇਣ ਵਾਲੇ ਹਸਪਤਾਲ ਵੀ ਕਬਰਾਂ ‘ਚ ਬਦਲ ਰਹੇ ਹਨ।  ਤੇ ਇਹਨਾਂ ਹਸਪਤਾਲਾਂ ਨੂੰ ਕਬਰਾਂ ‘ਚ ਤਬਦੀਲ ਕਰਨ ਵਿੱਚ ਹਮਲਾਵਰ ਇਜ਼ਰਾਈਲ ਨੂੰ ਦਿੱਤੀ ਜਾ ਰਹੀ ਅਮਰੀਕੀ ਸਾਮਰਾਜ ਦੀ “ਨਿਰਸੁਆਰਥ ਮੱਦਦ” ਦਾ ਪੈਸਾ ਲੱਗਿਆ ਹੋਇਆ ਹੈ।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਨ੍ਹਾਂ ਤਿੰਨ ਤਸਵੀਰਾਂ ਵਿਚੋਂ ਵਾਇਰਲ 2 ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ ਅਤੇ ਉਨ੍ਹਾਂ ਦਾ ਗਾਜ਼ਾ ਵਿਖੇ ਹਸਪਤਾਲ ਵਿਚ ਹੋਏ ਧਮਾਕੇ ਨਾਲ ਕੋਈ ਸਬੰਧ ਨਹੀਂ ਹੈ।

ਸਪੋਕਸਮੈਨ ਦੀ ਪੜਤਾਲ

ਅਸੀਂ ਇਨ੍ਹਾਂ ਤਸਵੀਰਾਂ ਦੀ ਪੜਤਾਲ ਇੱਕ-ਇੱਕ ਕਰਕੇ ਸ਼ੁਰੂ ਕੀਤੀ:

ਪਹਿਲੀ ਤਸਵੀਰ (ਪਹਿਲੀ ਤਸਵੀਰ ਵਿਚ ਇੱਕ ਚੈਂਬਰ ਅੰਦਰ ਲਾਸ਼ਾਂ ਨੂੰ ਵੇਖਿਆ ਜਾ ਸਕਦਾ ਹੈ)

ਪਹਿਲੀ ਤਸਵੀਰ ਹਾਲੀਆ ਹੀ ਹੈ। ਗੂਗਲ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਇਹ ਤਸਵੀਰ ਕਈ ਹਾਲੀਆ ਰਿਪੋਰਟਾਂ 'ਚ ਪ੍ਰਕਾਸ਼ਿਤ ਮਿਲੀ। news.abs-cbn ਨੇ ਆਪਣੀ 18 ਅਕਤੂਬਰ 2023 ਦੀ ਮੁੱਖ ਖਬਰ ਵਿਚ ਇਹ ਤਸਵੀਰ ਸਾਂਝੀ ਕਰਦਿਆਂ ਜਾਣਕਾਰੀ ਦਿੱਤੀ ਕਿ ਗਾਜ਼ਾ ਵਿਖੇ ਹਸਪਤਾਲ 'ਚ ਹੋਏ ਧਮਾਕੇ ਅੰਦਰ 200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਮੀਡੀਆ ਅਦਾਰੇ ਨੇ ਇਸ ਤਸਵੀਰ AFP ਦੇ ਹਵਾਲਿਓਂ ਸਾਂਝਾ ਕੀਤਾ ਹੈ।

ਦੂਜੀ ਤਸਵੀਰ (ਦੂਜੀ ਤਸਵੀਰ ਵਿਚ ਇੱਕ ਵਿਅਕਤੀ ਨੂੰ ਸਟਰੈਚਰ 'ਤੇ ਲੈ ਕੇ ਜਾਇਆ ਜਾ ਰਿਹਾ ਹੈ)

ਦੂਜੀ ਤਸਵੀਰ ਪੁਰਾਣੀ ਹੈ। ਸਾਨੂੰ ਇਹ ਤਸਵੀਰ Al-Jazeera ਦੀ 13 ਸਿਤੰਬਰ 2023 ਦੀ ਪ੍ਰਕਾਸ਼ਿਤ ਰਿਪੋਰਟ ਵਿਚ ਸਾਂਝੀ ਮਿਲੀ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ ਗਿਆ, "Palestinians carry the body of one of the men killed during an explosion near the border fence with Israel on September 13, 2023 outside al-Shifa hospital in Gaza City. [Mahmud Hams/AFP]"

ਖਬਰ ਅਨੁਸਾਰ, ਇਹ ਤਸਵੀਰ AFP ਦੇ ਪੱਤਰਕਾਰ ਮੁਹੰਮਦ ਹਮਸ ਦੁਆਰਾ ਖਿੱਚੀ ਗਈ ਅਤੇ ਇਹ ਉਸ ਮੌਕੇ ਦੀ ਹੈ ਜਦੋਂ ਇਜ਼ਰਾਇਲ-ਫਲਿਸਤਿਨ ਬਾਰਡਰ ਨੇੜੇ ਹੋਏ ਧਮਾਕੇ ਵਿਚ ਮਾਰੇ ਗਏ ਇੱਕ ਵਿਅਕਤੀ ਦੀ ਲਾਸ਼ ਆਮ ਲੋਕ ਲੈ ਕੇ ਜਾ ਰਹੇ ਸਨ। ਇਸ ਤਸਵੀਰ ਨੂੰ ਅਲ-ਸ਼ਿਫਾ ਹਸਪਤਾਲ ਦੇ ਬਾਹਰ ਦਾ ਦੱਸਿਆ ਗਿਆ ਅਤੇ ਇਸਦੀ ਅਧਿਕਾਰਿਕ ਮਿਤੀ 13 ਸਿਤੰਬਰ 2023 ਦੱਸੀ ਗਈ।

ਤੀਜੀ ਤਸਵੀਰ (ਤੀਜੀ ਤਸਵੀਰ ਵਿਚ ਛੋਟੇ ਬੱਚਿਆਂ ਦੇ ਦੇਹ ਵੇਖੇ ਜਾ ਸਕਦੇ ਹਨ)

ਤੀਜੀ ਤਸਵੀਰ 2013 ਦੀ ਹੈ। ਗੂਗਲ ਰਿਵਰਸ ਇਮੇਜ ਜਰੀਏ ਸਾਨੂੰ ਇਹ ਤਸਵੀਰ National Geographic ਦੇ 14 ਸਿਤੰਬਰ 2013 ਦੇ ਇੱਕ ਆਰਟੀਕਲ ਵਿਚ ਪ੍ਰਕਾਸ਼ਿਤ ਮਿਲੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਗਿਆ, "Children lie among the dead outside of Damascus, Syria, on August 21 shortly after they succumbed to chemical weapon poisoning."

ਜਾਣਕਾਰੀ ਅਨੁਸਾਰ ਇਹ ਤਸਵੀਰ ਸੀਰੀਆ ਦੇ ਦਮਸਕਸ ਦੀ ਦੱਸੀ ਗਈ ਜਦੋਂ 21 ਅਗਸਤ 2013 ਨੂੰ ਕੈਮੀਕਲ ਵੇਪਨ ਦੇ ਜ਼ਹਿਰ ਕਰਕੇ ਬੱਚੇ ਮਰ ਗਏ ਸਨ।

ਮਤਲਬ ਸਾਫ ਸੀ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਗਈਆਂ 2 ਤਸਵੀਰਾਂ ਪੁਰਾਣੀਆਂ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਨ੍ਹਾਂ ਤਿੰਨ ਤਸਵੀਰਾਂ ਵਿਚੋਂ ਵਾਇਰਲ 2 ਤਸਵੀਰਾਂ ਹਾਲੀਆ ਨਹੀਂ ਬਲਕਿ ਪੁਰਾਣੀਆਂ ਹਨ ਅਤੇ ਉਨ੍ਹਾਂ ਦਾ ਗਾਜ਼ਾ ਵਿਖੇ ਹਸਪਤਾਲ ਵਿਚ ਹੋਏ ਧਮਾਕੇ ਨਾਲ ਕੋਈ ਸਬੰਧ ਨਹੀਂ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement