
ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ। ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ ਹੈ। ਰਾਜੇਸ਼ ਭਾਟੀਆ ਨੇ ਆਪ ਇਸ ਲੈੱਟਰਹੈਡ ਨੂੰ ਫਰਜੀ ਦੱਸਿਆ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਕਈ ਵੀਡੀਓ ਅਤੇ ਦਾਅਵੇ ਵਾਇਰਲ ਹੋ ਰਹੇ ਹਨ ਅਤੇ ਹੁਣ ਇਸੇ ਦੇ ਚਲਦੇ ਭਾਜਪਾ ਲੀਡਰ ਦਾ ਲੈੱਟਰਹੈਡ ਵਾਇਰਲ ਹੋ ਰਿਹਾ ਹੈ ਜਿਸ ਵਿਚ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਨ ਬਾਰੇ ਗੱਲ ਕੀਤੀ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਲੀਡਰ ਰਾਜੇਸ਼ ਭਾਟੀਆ ਨੇ ਭਾਜਪਾ ਸਮਰਥਕਾਂ ਨੂੰ 26 ਜਨਵਰੀ ਦੇ ਟਰੈਕਟਰ ਮਾਰਚ ਖਿਲਾਫ ਜਾਗਰੂਕ ਰਹਿਣ ਨੂੰ ਕਿਹਾ ਹੈ।
ਸਪੋਕਸਮੈਨ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ। ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ ਹੈ। ਰਾਜੇਸ਼ ਭਾਟੀਆ ਨੇ ਆਪ ਇਸ ਲੈੱਟਰਹੈਡ ਨੂੰ ਫਰਜੀ ਦੱਸਿਆ ਹੈ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ Harjindwr Singh ਨੇ ਇਸ ਲੈੱਟਰਹੈਡ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ: "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਨਵੰਬਰ 84 ਵਾਂਗ BJP ਵੀ ਕਾਂਗਰਸ ਵਾਲੇ ਹੱਥਕੰਡਿਆਂ ਤੇ ਉੱਤਰ ਆਈ ਹੈ। ਭਾਜਪਾ ਦੇ ਸਟੇਟ ਪ੍ਰਧਾਨ ਰਾਜੇਸ਼ ਭਾਟੀਆ ਵੱਲੋਂ 26 ਜਨਵਰੀ ਦੀ ਟ੍ਰੈਕਟਰ ਰੈਲੀ ਨੂੰ ਦੇਸ਼ ਧ੍ਰੋਹੀ ਗਰਦਾਨ ਆਪਣੇ ਵਰਕਰਾਂ ਨੂੰ ਭਾਜਪਾ ਦੇ ਨਜਦੀਕੀ ਦਫਤਰ ਦੇ ਸੰਪਰਕ ਵਿੱਚ ਰਹਿਣ ਲਈ ਕਿਹਾ ਗਿਆ ਹੈ"
ਇਸ ਪੋਸਟ ਦਾ ਆਰਕਾਇਵਡ ਲਿੰਕ।
ਸਪੋਕਸਮੈਨ ਦੀ ਪੜਤਾਲ
ਪੜਤਾਲ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਭਾਜਪਾ ਲੀਡਰ ਰਾਜੇਸ਼ ਭਾਟੀਆ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਖੰਗਾਲਿਆ। ਸਾਨੂੰ Rajesh Bhatia ਦੇ ਅਕਾਊਂਟ ਤੋਂ ਇਸ ਫਰਜੀ ਲੈੱਟਰਹੈਡ ਨੂੰ ਲੈ ਕੇ ਇੱਕ ਟਵੀਟ ਮਿਲਿਆ ਜਿਸ ਨੂੰ 17 ਜਨਵਰੀ ਨੂੰ ਅਪਲੋਡ ਕੀਤਾ ਗਿਆ ਸੀ। ਇਸ ਟਵੀਟ ਵਿਚ ਵਾਇਰਲ ਦਾਅਵੇ ਨੂੰ ਖਾਰਿਜ ਕਰ ਰਹੇ ਹਨ। ਟਵੀਟ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ: "खंडन कुछ देशद्रोहीयों ने @BJP4Delhi के लेटर हेड पर मेरे फर्जी हस्ताक्षर कर किसानों के प्रति आपत्तिजनक भाषा लिखी है,मैं इसकी कड़ी निंदा करता हूँ,मैं किसान भाई बहनों प्रति सम्मान रखता हूँ"
ਇਸ ਟਵੀਟ ਨੂੰ ਇਥੇ ਵੇਖਿਆ ਜਾ ਸਕਦਾ ਹੈ।
ਹੁਣ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ "ਇਹ ਲੈੱਟਰਹੈਡ ਬਿਲਕੁਲ ਫਰਜੀ ਹੈ। ਰਾਜੇਸ਼ ਭਾਟੀਆ ਨੇ ਇਸ ਨੂੰ ਲੈ ਕੇ FIR ਵੀ ਦਰਜ ਕਰਵਾਈ ਹੈ ਅਤੇ ਜਿਸਨੇ ਵੀ ਇਹ ਵਾਇਰਲ ਲੈੱਟਰਹੈਡ ਬਣਾਇਆ ਹੈ ਉਸਨੂੰ ਇਹ ਨਹੀਂ ਪਤਾ ਕਿ ਰਾਜੇਸ਼ ਭਾਟੀਆ ਹੁਣ ਭਾਜਪਾ ਟੀਮ ਵਿਚ ਜਨਰਲ ਸਕੱਤਰ ਨਹੀਂ ਹਨ। ਉਹ ਪਿਛਲੀ ਭਾਜਪਾ ਟੀਮ ਵਿਚ ਜਨਰਲ ਸਕੱਤਰ ਸਨ।"
ਨਤੀਜਾ - ਸਾਡੀ ਪੜਤਾਲ ਵਿਚ ਸਾਫ ਹੋਇਆ ਕਿ ਵਾਇਰਲ ਲੈੱਟਰਹੈਡ ਫਰਜੀ ਹੈ ਅਤੇ ਇਹ ਮਾਹੌਲ ਖਰਾਬ ਕਰਨ ਖਾਤਰ ਵਾਇਰਲ ਕੀਤਾ ਜਾ ਰਿਹਾ ਹੈ। ਭਾਜਪਾ ਲੀਡਰ ਰਾਜੇਸ਼ ਭਾਟੀਆ ਨੇ ਆਪ ਇਸ ਲੈੱਟਰਹੈਡ ਨੂੰ ਫਰਜੀ ਦੱਸਿਆ ਹੈ।
Claim - ਭਾਜਪਾ ਲੀਡਰ ਰਾਜੇਸ਼ ਭਾਟੀਆ ਨੇ ਭਾਜਪਾ ਸਮਰਥਕਾਂ ਨੂੰ 26 ਜਨਵਰੀ ਦੇ ਟਰੈਕਟਰ ਮਾਰਚ ਖਿਲਾਫ ਜਾਗਰੂਕ ਰਹਿਣ ਲਈ ਕਿਹਾ
Cliamed By - ਫੇਸਬੁੱਕ ਯੂਜ਼ਰ Harjindwr Singh
Fact Check - ਫਰਜ਼ੀ