
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਪਾ ਪ੍ਰਮੁੱਖ ਚੋਣ ਪ੍ਰਚਾਰ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਨਾਅਰੇ ਯੋਗਯ ਸਰਕਾਰ ਬਾਰੇ ਕਿਹਾ ਸੀ ਨਾ ਕਿ ਯੋਗੀ ਸਰਕਾਰ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਅਖਿਲੇਸ਼ ਯਾਦਵ ਨੂੰ ਲੋਕਾਂ ਦਾ ਸੰਬੋਧਨ ਕਰਦੇ ਵੇਖਿਆ ਜਾ ਸਕਦਾ ਹੈ। ਇਹ ਵੀਡੀਓ ਕਲਿਪ 12 ਸੈਕੰਡ ਦਾ ਹੈ। ਇਸ ਵੀਡੀਓ ਵਿਚ ਅਖਿਲੇਸ਼ ਯਾਦਵ ਬੋਲ ਰਹੇ ਹਨ, "ਨਿਵੇਦਨ ਕਰਨਾ ਚਾਹੁੰਦੇ ਹਨ ਕਿ ਜੇਕਰ ਉੱਤਰ ਪ੍ਰਦੇਸ਼ ਨੂੰ ਖੁਸ਼ਹਾਲੀ ਦੇ ਰਾਸਤੇ 'ਤੇ ਲੈ ਕੇ ਜਾਣਾ ਹੈ ਤਾਂ ਯੋਗਯ ਸਰਕਾਰ ਬਣੇਗੀ, ਤਾਂ ਜਾ ਕੇ ਉੱਤਰ ਪ੍ਰਦੇਸ਼ ਖੁਸ਼ਹਾਲੀ ਦੇ ਰਸਤੇ 'ਤੇ ਜਾਵੇਗਾ"
ਹੁਣ ਇਸ ਵੀਡੀਓ ਨੂੰ ਯੂਜ਼ਰਸ ਇਹ ਕਹਿ ਕੇ ਵਾਇਰਲ ਕਰ ਰਹੇ ਹਨ ਕਿ ਸਪਾ ਪ੍ਰਮੁੱਖ ਨੇ ਯੋਗੀ ਸਰਕਾਰ ਦੀ ਤਰੀਫ ਕੀਤੀ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਪਾ ਪ੍ਰਮੁੱਖ ਆਪਣੀ ਚੋਣ ਪ੍ਰਚਾਰ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਨਾਅਰੇ ਯੋਗਯ ਸਰਕਾਰ ਬਾਰੇ ਕਿਹਾ ਸੀ ਨਾ ਕਿ ਯੋਗੀ ਸਰਕਾਰ। ਸੋਸ਼ਲ ਮੀਡੀਆ ਯੂਜ਼ਰਸ ਯੋਗ ਸਰਕਾਰ ਨੂੰ ਯੋਗੀ ਸਰਕਾਰ ਸਮਝ ਕੇ ਵੀਡੀਓ ਸ਼ੇਅਰ ਕਰ ਰਹੇ ਹਨ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Sampat Kumar" ਨੇ 16 ਜਨਵਰੀ 2022 ਨੂੰ ਵਾਇਰਲ ਵੀਡੀਓ ਕਲਿਪ ਸ਼ੇਅਰ ਕਰਦਿਆਂ ਲਿਖਿਆ, "अखिलेश यादव का जनता से निवेदन है कि उत्तर प्रदेश की खुशहाली के लिए योगी जी की सरकार बनेगी तभी खुशहाली बनीं रहेंगी,सुनें???? यूपी की हर जनता तक ये विडियो पहुंचनी चाहिए"
ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਕਲਿਪ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਧਿਆਨ ਨਾਲ ਕਲਿਪ ਸੁਣਨ 'ਤੇ ਸਾਫ ਪਤਾ ਚਲਦਾ ਹੈ ਕਿ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਯੋਗਯ ਸਰਕਾਰ ਬੋਲ ਰਹੇ ਹਨ ਨਾ ਕਿ ਯੋਗੀ ਸਰਕਾਰ। ਇਸ ਕਲਿਪ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਵੀਡੀਓ ਦੇ ਉੱਪਰਲੇ ਪਾਸੇ Headlines India ਨਾਂਅ ਦਾ ਲੋਗੋ ਵੇਖਿਆ ਜਾ ਸਕਦਾ ਹੈ।
ਇਸਲਈ ਅੱਗੇ ਵਧਦੇ ਹੋਏ ਅਸੀਂ ਇਸ ਵੀਡੀਓ ਦੇ ਪੂਰੇ ਵਰਜ਼ਨ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਪੂਰਾ ਵਰਜ਼ਨ Headlines India ਦੇ ਫੇਸਬੁੱਕ ਪੇਜ 'ਤੇ 2 ਜਨਵਰੀ 2022 ਦਾ ਸ਼ੇਅਰ ਕੀਤਾ ਮਿਲਿਆ। ਇਸ ਅਸਲ ਵੀਡੀਓ ਕਲਿਪ ਵਿਚ ਅਖਿਲੇਸ਼ ਯਾਦਵ ਨੂੰ ਵਾਇਰਲ ਵੀਡੀਓ ਦਾ ਭਾਗ 58 ਸੈਕੰਡ ਤੋਂ ਬੋਲਦੇ ਸੁਣਿਆ ਜਾ ਸਕਦਾ ਹੈ।
ਇਸ ਵੀਡੀਓ ਵਿਚ ਅਖਿਲੇਸ਼ ਯਾਦਵ ਲੋਕਾਂ ਦਾ ਸੰਬੋਧਨ ਕਰਦੇ ਸਮੇਂ ਆਪਣੇ ਨਾਅਰੇ "ਯੋਗਯ ਸਰਕਾਰ" ਬਾਰੇ ਗੱਲ ਕਰਦੇ ਹਨ। ਹੁਣ ਇਸ ਯੋਗ ਸਰਕਾਰ ਦੇ ਨਾਅਰੇ ਨੂੰ ਲੋਕਾਂ ਵੱਲੋਂ ਯੋਗੀ ਸਰਕਾਰ ਦੱਸਕੇ ਸ਼ੇਅਰ ਕੀਤਾ ਗਿਆ।
NDTV
ਅਖਿਲੇਸ਼ ਦੇ ਯੋਗਯ ਸਰਕਾਰ ਦੇ ਨਾਅਰੇ ਨੂੰ ਲੈ ਕੇ NDTV ਦੀ 29 ਨਵੰਬਰ 2021 ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਪਾ ਪ੍ਰਮੁੱਖ ਆਪਣੀ ਚੋਣ ਪ੍ਰਚਾਰ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਨਾਅਰੇ ਯੋਗ ਸਰਕਾਰ ਬਾਰੇ ਕਿਹਾ ਸੀ ਨਾ ਕਿ ਯੋਗੀ ਸਰਕਾਰ। ਸੋਸ਼ਲ ਮੀਡੀਆ ਯੂਜ਼ਰਸ ਯੋਗਯ ਸਰਕਾਰ ਨੂੰ ਯੋਗੀ ਸਰਕਾਰ ਸਮਝ ਕੇ ਵੀਡੀਓ ਸ਼ੇਅਰ ਕਰ ਰਹੇ ਹਨ।
Claim- SP Leader Akhilesh Yadav Claiming That Yogi Government Will Win Upcoming Elections
Claimed By- FB User Sampat Kumar
Fact Check- Misleading