
ਸਪੋਕਸਮੈਨ ਨੇ ਪਾਇਆ ਕਿ ਇਹ ਵੀਡੀਓ ਕਿਸੇ ਅਤਿਵਾਦੀਆਂ ਨੂੰ ਫੜ੍ਹਨ ਦਾ ਨਹੀਂ ਹੈ ਬਲਕਿ ਕਿ ਮੁੰਬਈ ਦੇ ਪਾਇਧੁਨੀ ਖੇਤਰ ਵਿਚ ਹੋ ਰਹੀ ਇਕ ਵੈੱਬਸੀਰੀਜ਼ ਦੀ ਸ਼ੂਟਿੰਗ ਦਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਪੁਲਿਸ ਦੀ ਟੀਮ ਨੂੰ ਇਕ ਬਿਲਡਿੰਗ ਵਿਚ ਹਥਿਆਰ ਲੈ ਕੇ ਜਾਂਦੇ ਹੋਏ ਅਤੇ ਫਿਰ 2-3 ਵਿਅਕਤੀਆਂ ਨੂੰ ਫੜ ਕੇ ਲਿਆਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਮੁੰਬਈ ਦੇ ਪਾਇਧੁਨੀ ਖੇਤਰ ਵਿਚ ਪੁਲਿਸ ਨੇ ਕੁੱਝ ਅਤਿਵਾਦੀ ਫੜੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਕਿਸੇ ਅਤਿਵਾਦੀਆਂ ਨੂੰ ਫੜ੍ਹਨ ਦਾ ਨਹੀਂ ਹੈ ਬਲਕਿ ਕਿ ਮੁੰਬਈ ਦੇ ਪਾਇਧੁਨੀ ਖੇਤਰ ਵਿਚ ਹੋ ਰਹੀ ਇਕ ਵੈੱਬਸੀਰੀਜ਼ ਦੀ ਸ਼ੂਟਿੰਗ ਦਾ ਹੈ।
ਵਾਇਰਲ ਵੀਡੀਓ
ਫੇਸਬੁੱਕ ਯੂਜ਼ਰ Kastur D Shah ਨੇ 19 ਫਰਵਰੀ ਨੂੰ ਵਾਇਰਲ ਵੀਡੀਓ ਸੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''नमस्ते जय जिनेन्द्र जय गुरुदेव
जय गुरुदेव शत् शत् नमन ????❤️
नमो नमो जय हिंद वंदेमातरम
: साउथ मुंबइ पाययधुनी ऐरीयासे आतंकवादी पकडेगये है''
Viral Postਸਪੋਕਸਮੈਨ ਦੀ ਪੜਤਾਲ
ਸਪੋਕਸਮੈਨ ਨੇ ਪੜਤਾਲ ਸ਼ੁਰੂ ਕਰਦੇ ਹੋਏ ਵਾਇਰਲ ਵੀਡੀਓ ਨੂੰ ਇਨਵਿਡ ਟੂਲ ਵਿਚ ਅਪਲੋਡ ਕਰ ਕੀਫ੍ਰੇਮਸ ਕੱਢੇ ਹੋਏ ਗੂਗਲ ਰਿਵਰਸ ਇਮੇਜ ਕੀਤਾ। ਇਸ ਦੌਰਾਨ ਸਾਨੂੰ gallinews.com ਦੀ ਇਕ ਰਿਪੋਰਟ ਮਿਲੀ। ਇਹ ਰਿਪੋਰਟ 16 ਫਰਵਰੀ 2021 ਨੂੰ ਅਪਲੋਡ ਕੀਤੀ ਗਈ ਸੀ। ਰਿਪੋਰਟ ਦਾ ਕੈਪਸ਼ਨ ਸੀ, ''FAKE Message Pydhonie Police caught terrorist Web Shooting Video Viral''
ਰਿਪੋਰਟ ਵਿਚ ਵਾਇਰਲ ਵੀਡੀਓ ਵਿਚੋਂ ਲਈ ਗਈ ਇਕ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ ਤਸਵੀਰ ਉੱਤੇ ਲਿਖਿਆ ਹੋਇਆ ਸੀ, Web Series Shooting In Pydhonie Area.
ਰਿਪੋਰਟ ਅਨੁਸਾਰ ਐਤਵਾਰ 14 ਫਰਵਰੀ ਨੂੰ ਪਾਇਧੋਨੀ ਵਿਚ ਵੈੱਬਸੀਰੀਜ਼ ਦੀ ਸ਼ੂਟਿੰਗ ਹੋਈ ਸੀ। ਵੈੱਬਸੀਰੀਜ ਦਾ ਸੀਨ ਸੀ ਕਿ ਪੁਲਿਸ ਨੇ ਆਟੋਮੈਟਿਕ ਹਥਿਆਰ ਲੈ ਕੇ ਕੁੱਝ ਅਤਿਵਾਦੀਆਂ ਨੂੰ ਫੜਿਆ। ਰਿਪੋਰਟ ਵਿਚ ਲਿਖਿਆ ਗਿਆ ਸੀ ਕਿ ਬਿਨ੍ਹਾਂ ਇਨਫੋਰਮੇਸ਼ਨ ਵਾਲੀ ਇਹ ਵੀਡੀਓ ਵਾਇਰਲ ਹੋਈ ਤਾਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਪੁਲਿਸ ਨੇ ਸੱਚਮੁੱਚ ਅਤਿਵਾਦੀਆਂ ਨੂੰ ਫੜਿਆ ਹੈ। ਇਸ ਦੇ ਨਾਲ ਇਹ ਵੀ ਲਿਖਿਆ ਗਿਆ ਕਿ ਫਰਜ਼ੀ ਖ਼ਬਰ ਨਾ ਫੈਲਾਓ ਇਹ ਇਕ ਵੈੱਬਸੀਰੀਜ ਦੀ ਸ਼ੂਟਿੰਗ ਸੀ।
ਇਸ ਦੇ ਨਾਲ ਹੀ ਸਾਨੂੰ ਕਈ ਫੇਸਬੁੱਕ ਲਿੰਕ ਵੀ ਮਿਲੇ ਜਿਸ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਗਿਆ ਸੀ।
ਹੁਣ ਅਸੀਂ ਵਾਇਰਲ ਵੀਡੀਓ ਨੂੰ ਲੈ ਕੇ ਪਾਇਧੁਨੀ ਪੁਲਿਸ ਨਾਲ ਸੰਪਰਕ ਕੀਤਾ। ਸਾਡੀ ਗੱਲ ਪੁਲਿਸ ਸਟੇਸ਼ਨ ਦੇ ਇੰਚਾਰਜ ਨਾਲ ਹੋਈ। ਉਹਨਾਂ ਨੇ ਵੀਡੀਓ ਨੂੰ ਲੈ ਕੇ ਦੱਸਿਆ, ''ਇਹ ਵੀਡੀਓ ਇਕ ਵੈੱਬਸੀਰੀਜ਼ ਦੀ ਸ਼ੂਟਿੰਗ ਦਾ ਹੈ, ਇਸ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ''।
ਇਸ ਤੋਂ ਬਾਅਦ ਅਸੀਂ ਵਾਇਰਲ ਦਾਅਵੇ ਨੂੰ ਲੈ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੋਵੇ ਕਿ ਮੁੰਬਈ ਦੇ ਪਾਇਧੁਨੀ ਵਿਚ ਪੁਲਿਸ ਨੇ ਅਤਿਵਾਦੀ ਫੜੇ ਹਨ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗਲਤ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਮੁੰਬਈ ਦੇ ਪਾਇਧੁਨੀ ਖੇਤਰ ਵਿਚ ਹੋ ਰਹੀ ਵੈੱਬਸੀਰੀਜ ਦੀ ਸ਼ੂਟਿੰਗ ਦਾ ਹੈ। ਮੁੰਬਈ ਵਿਚ ਹਾਲੀ ਹੀ ਵਿਚ ਕੋਈ ਵੀ ਅਤਿਵਾਦੀ ਨਹੀਂ ਫੜੇ ਗਏ ਹਨ।
Claim:ਮੁੰਬਈ ਦੇ ਪਾਇਧੁਨੀ ਖੇਤਰ ਵਿਚ ਪੁਲਿਸ ਨੇ ਕੁੱਝ ਅਤਿਵਾਦੀ ਫੜੇ ਹਨ।
Claimed BY:ਫੇਸਬੁੱਕ ਯੂਜ਼ਰ Kastur D Shah
Fact Check: ਫਰਜ਼ੀ