
ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਲੋਹੜੀ ਦੇ ਤਿਓਹਾਰ ਮੌਕੇ ਦੀ ਹੈ ਜਦੋਂ ਵਿਧਾਇਕ ਨੇ ਮੁੱਖ ਮੰਤਰੀ ਦੇ ਪਰਿਵਾਰ ਨਾਲ ਲੋਹੜੀ ਮਨਾਈ ਸੀ।
RSFC (Team Mohali)- ਬਠਿੰਡਾ ਤੋਂ ਆਪ ਵਿਧਾਇਕ ਅਮਿਤ ਰਤਨ ਕੋਟਫੱਟਾ ਨੂੰ ਵਿਜੀਲੈਂਸ ਵੱਲੋਂ 4 ਲੱਖ ਦੇ ਰਿਸ਼ਵਤਖੋਰੀ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਗਈ ਹੈ। ਹੁਣ ਇਸੇ ਮਾਮਲੇ ਨਾਲ ਜੋੜ ਵਿਧਾਇਕ ਦੀ ਤਸਵੀਰ ਵਾਇਰਲ ਕਰ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ ਤਸਵੀਰ ਵਿਚ ਵਿਧਾਇਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੂੰ ਪੈਸੇ ਦਿੰਦੇ ਵੇਖਿਆ ਜਾ ਸਕਦਾ ਹੈ।
ਫੇਸਬੁੱਕ ਪੇਜ "Ek Aam Aadmi" ਨੇ 17 ਫਰਵਰੀ 2023 ਨੂੰ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, "ਗੋਪੀ ਬਹੁ ਨੂੰ ਹੋਰ ਸੋਨਾ ਲੈਣ ਲਈ MLA ਸਾਬ ਵੱਲੋਂ ਸਹਾਇਤਾ ਰਾਸ਼ੀ ਦੇ ਦਿੱਤੀ ਗਈ ਹੈ| ਸੋਨੇ ਦੀ ਚਮਕ ਵਿੱਚ MLA ਸਾਬ ਦੀ ਰਿਸ਼ਬਤਖੋਰੀ ਧੁੰਦਲੀ ਪੈ ਗਈ ਹੈ| ਕੱਟੜ ਇਮਾਨਦਾਰ ਸਰਕਾਰ ਦੇ ਕੱਟੜ ਇਮਾਨਦਾਰ MLA"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਲੋਹੜੀ ਦੇ ਤਿਓਹਾਰ ਮੌਕੇ ਦੀ ਹੈ ਜਦੋਂ ਵਿਧਾਇਕ ਨੇ ਮੁੱਖ ਮੰਤਰੀ ਦੇ ਪਰਿਵਾਰ ਨਾਲ ਲੋਹੜੀ ਮਨਾਈ ਸੀ।
ਰੋਜ਼ਾਨਾ ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ Google Lens ਦੀ ਵਰਤੋਂ ਨਾਲ ਸਰਚ ਕੀਤਾ।
ਵਾਇਰਲ ਤਸਵੀਰ ਐਡੀਟੇਡ ਹੈ
ਅਸਲ ਤਸਵੀਰ ਸਾਨੂੰ ਵਿਧਾਇਕ ਅਮਿਤ ਰਤਨ ਕੋਟਫੱਟਾ ਦੇ ਫੇਸਬੁੱਕ ਪੇਜ ਤੋਂ ਸਾਂਝੀ ਕੀਤੀ ਮਿਲੀ। ਅਸਲ ਤਸਵੀਰ ਲੋਹੜੀ ਦੇ ਤਿਓਹਾਰ ਮੌਕੇ ਦੀ ਹੈ। ਵਿਧਾਇਕ ਨੇ 13 ਜਨਵਰੀ 2023 ਨੂੰ ਇਹ ਪੋਸਟ ਸਾਂਝਾ ਕਰਦਿਆਂ ਲਿਖਿਆ, "ਕੱਲ੍ਹ ਚੰਡੀਗੜ੍ਹ ਸੀ ਐੱਮ ਹਾਊਸ ਵਿਖੇ ਮਨਾਈ ਲੋਹੜੀ ਦੀਆਂ ਯਾਦਗਰ ਤਸਵੀਰਾਂ,ਜਿੱਥੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪਰਿਵਾਰ ਸਮੇਤ ਸਭ ਨੂੰ ਲੋਹੜੀ ਦੀਆਂ ਵਧਾਈਆ ਦਿੱਤੀਆ….."
ਅਸਲ ਤਸਵੀਰ ਵਿਚ ਸਾਫ-ਸਾਫ ਵੇਖਿਆ ਜਾ ਸਕਦਾ ਹੈ ਕਿ ਵਿਧਾਇਕ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਰਹੇ ਹਨ।
ਅਸਲ ਤਸਵੀਰ ਅਤੇ ਵਾਇਰਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
Collage
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਵਾਇਰਲ ਤਸਵੀਰ ਲੋਹੜੀ ਦੇ ਤਿਓਹਾਰ ਮੌਕੇ ਦੀ ਹੈ ਜਦੋਂ ਵਿਧਾਇਕ ਨੇ ਮੁੱਖ ਮੰਤਰੀ ਦੇ ਪਰਿਵਾਰ ਨਾਲ ਲੋਹੜੀ ਮਨਾਈ ਸੀ।