ਤੱਥ ਜਾਂਚ : ਪਾਕਿਸਤਾਨ ਵਿਚ ਹੋਈ ਲੁੱਟ ਦੇ ਵੀਡੀਓ ਨੂੰ ਭਾਰਤ ਦਾ ਦੱਸ ਕੇ ਕੀਤਾ ਜਾ ਰਿਹਾ ਵਾਇਰਲ
Published : Mar 20, 2021, 3:44 pm IST
Updated : Mar 20, 2021, 3:44 pm IST
SHARE ARTICLE
 Fact check: Video of looting in Pakistan goes viral in India
Fact check: Video of looting in Pakistan goes viral in India

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਇਹ ਵੀਡੀਓ ਭਾਰਤ ਦਾ ਨਹੀਂ ਪਾਕਿਸਤਾਨ ਦੇ ਕਰਾਚੀ ਦਾ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਵਿਅਕਤੀ ਨੂੰ ਹਥਿਆਰ ਸਹਾਰੇ ਇੱਕ ਮਹਿਲਾ ਨੂੰ ਲੁੱਟਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਯੂਜ਼ਰ ਭਾਰਤ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕਰ ਰਹੇ ਹਨ ਕਿ ਭਾਰਤ ਵਿਚ ਔਰਤਾਂ ਸੁਰੱਖਿਅਤ ਨਹੀਂ ਹਨ ਅਤੇ ਇਹ ਵੀਡੀਓ ਓਸੇ ਚੀਜ਼ ਨੂੰ ਦਰਸਾ ਰਿਹਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਇਹ ਵੀਡੀਓ ਭਾਰਤ ਦਾ ਨਹੀਂ ਪਾਕਿਸਤਾਨ ਦੇ ਕਰਾਚੀ ਦਾ ਹੈ।

ਵਾਇਰਲ ਪੋਸਟ
ਫੇਸਬੁੱਕ ਪੇਜ "Agg Bani" ਨੇ ਵਾਇਰਲ ਵੀਡੀਓ ਨੂੰ ਅਪਲੋਡ ਕਰਦਿਆਂ ਲਿਖਿਆ, "ਹੱਦ ਹੋ ਗਈ ਭਾਰਤ ਵਿੱਚ ਤੇ ਹੁਣ ਜਾਵੇ ਵੀ ਕਿੱਥੇ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਪਾਇਆ ਕਿ ਵੀਡੀਓ ਵਿਚ ਘਟਨਾ ਵਾਲੀ ਥਾਂ 'ਤੇ ਇੱਕ ਬੋਰਡ ਉੱਤੇ "Lakhani Tower" ਲਿਖਿਆ ਹੋਇਆ ਹੈ।

Photo
 

ਹੁਣ ਅਸੀਂ ਅੱਗੇ ਵਧਦੇ ਹੋਏ "lakhani tower robbery" ਕੀਵਰਡ ਨਾਲ ਮਾਮਲੇ ਨੂੰ ਲੈ ਕੇ ਸਰਚ ਕਰਨਾ ਸ਼ੁਰੂ ਕੀਤਾ। ਸਰਚ ਦੌਰਾਨ ਸਾਨੂੰ ਇਹ ਵੀਡੀਓ ਪਾਕਿਸਤਾਨ ਦੇ ਮੀਡੀਆ ਚੈਨਲ "Samaa TV" ਦੀ ਇੱਕ ਖ਼ਬਰ ਵਿਚ ਪ੍ਰਕਾਸ਼ਿਤ ਮਿਲਿਆ। ਖ਼ਬਰ 16 ਫਰਵਰੀ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਵੀਡੀਓ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "Woman mugged inside her apartment complex in Karachi’s Garden West"

Photo

ਖ਼ਬਰ ਅਨੁਸਾਰ, "ਕਰਾਚੀ ਦੇ ਗਾਰਡਨ ਵੈਸਟ ਵਿਚ ਇਕ ਔਰਤ ਅਤੇ ਉਸਦੀ ਲੜਕੀ ਨੂੰ ਸ਼ੁੱਕਰਵਾਰ ਰਾਤ ਉਨ੍ਹਾਂ ਦੇ ਅਪਾਰਟਮੈਂਟ ਕੰਪਲੈਕਸ ਦੇ ਅੰਦਰ ਇਕ ਵਿਅਕਤੀ ਨੇ ਲੁੱਟ ਲਿਆ।"

ਇਸ ਖ਼ਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਇਸ ਮਾਮਲੇ ਨੂੰ ਲੈ ਕੇ ਸਾਨੂੰ "ebaumsworld" ਨਾਂ ਦੀ ਵੈੱਬਸਾਈਟ 'ਤੇ ਵੀ ਪ੍ਰਕਾਸ਼ਿਤ ਕੀਤੀ ਖ਼ਬਰ ਮਿਲੀ, ਜਿਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਇਹ ਵੀਡੀਓ ਭਾਰਤ ਦਾ ਨਹੀਂ ਪਾਕਿਸਤਾਨ ਦੇ ਕਰਾਚੀ ਦਾ ਹੈ।

Claim : ਵਾਇਰਲ ਵੀਡੀਓ ਨੂੰ ਭਾਰਤ ਦਾ ਦੱਸਿਆ ਜਾ ਰਿਹਾ ਹੈ। 
Claimed By: ਫੇਸਬੁੱਕ ਪੇਜ "Agg Bani"
fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement