
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਤਸਵੀਰ ਤੇਲੰਗਾਨਾ ਦੇ ਖੱਮ ਵਿਚ 2019 'ਚ ਫੜ੍ਹੇ ਗਏ ਨਕਲੀ ਨੋਟਾਂ ਦੀ ਹੈ। ਤਸਵੀਰ ਦਾ ਬੰਗਾਲ ਭਾਜਪਾ ਲੀਡਰ ਨਾਲ ਕੋਈ ਸਬੰਧ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਪੁਲਿਸ ਮੁਲਾਜਮਾਂ ਸਾਹਮਣੇ ਕਈ ਸਾਰੇ ਨੋਟਾਂ ਦੇ ਬੰਡਲ ਵੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਾਰੇ ਨੋਟ ਬੰਗਾਲ ਦੇ ਭਾਜਪਾ ਲੀਡਰ ਦੇ ਘਰੋਂ ਫੜ੍ਹੇ ਗਏ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਤਸਵੀਰ ਤੇਲੰਗਾਨਾ ਦੇ ਖੱਮ ਵਿਚ 2019 'ਚ ਫੜ੍ਹੇ ਗਏ ਨਕਲੀ ਨੋਟਾਂ ਦੀ ਹੈ। ਹੁਣ ਇਸ ਤਸਵੀਰ ਨੂੰ ਬੰਗਾਲ ਭਾਜਪਾ ਲੀਡਰ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਟਵਿੱਟਰ ਅਕਾਊਂਟ "Vulgar_news" ਨੇ ਇਸ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, "बंगाल में BJP के नेता के घर से बरामद रुपया!"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਤਸਵੀਰ ਵਿਚ ਦਿਖ ਰਹੇ ਮੁਲਾਜ਼ਮ ਅਤੇ ਤਸਵੀਰ ਵਿਚ ਦਿੱਸ ਰਹੇ ਨੋਟਾਂ ਦੇ ਬੰਡਲ ਨਾਲ ਮਿਲਦੀ ਤਸਵੀਰ ਮਿਲੀ। ਇਹ ਤਸਵੀਰ 2 ਨਵੰਬਰ 2019 ਨੂੰ Telangana Today ਦੀ ਖਬਰ ਵਿਚ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਹੈੱਡਲਾਈਨ ਦਿੱਤੀ ਗਈ ਸੀ "Khammam police bust duplicate notes exchange racket"
ਖਬਰ ਅਨੁਸਾਰ ਮਾਮਲਾ ਤੇਲੰਗਾਨਾ ਦੇ ਖੱਮ ਦਾ ਹੈ ਜਿਥੇ ਕਰੋੜਾਂ ਦੇ ਨਕਲੀ ਨੋਟ ਜ਼ਬਤ ਕੀਤੇ ਗਏ ਸਨ। ਖ਼ਬਰ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਵਿਚ ਸਾਫ-ਸਾਫ ਵਾਇਰਲ ਤਸਵੀਰ ਵਿਚ ਦਿਖ ਰਹੇ ਪੁਲਿਸ ਅਫਸਰ ਅਤੇ ਨੋਟਾਂ ਦੇ ਬੰਡਲ ਵੇਖੇ ਜਾ ਸਕਦੇ ਹਨ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਇਸ ਮਾਮਲੇ ਨੂੰ ਲੈ ਕੇ ਸਾਨੂੰ ANI ਦਾ ਵੀ ਟਵੀਟ ਮਿਲਿਆ। ANI ਨੇ 2 ਨਵੰਬਰ 2019 ਨੂੰ ਮਾਮਲੇ ਨੂੰ ਲੈ ਕੇ ਟਵੀਟ ਕਰਦਿਆਂ ਲਿਖਿਆ, "Telangana: Khammam police today arrested five persons for cheating public in guise of exchanging Rs. 2,000 denomination currency notes and offering 20% commission. 320 bundles of Rs. 2000 denomination fake notes (around Rs 6.4 crores) seized."
ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।
Telangana: Khammam police today arrested five persons for cheating public in guise of exchanging Rs. 2,000 denomination currency notes and offering 20% commission.
— ANI (@ANI) November 2, 2019
320 bundles of Rs. 2000 denomination fake notes (around Rs 6.4 crores) seized. pic.twitter.com/ptulXGi1Qb
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਤਸਵੀਰ ਤੇਲੰਗਾਨਾ ਦੇ ਖੱਮ ਵਿਚ 2019 ਅੰਦਰ ਫੜ੍ਹੇ ਗਏ ਨਕਲੀ ਨੋਟਾਂ ਦੀ ਹੈ। ਹੁਣ ਇਸ ਤਸਵੀਰ ਨੂੰ ਬੰਗਾਲ ਭਾਜਪਾ ਲੀਡਰ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।
Claim : ਇਹ ਸਾਰੇ ਨੋਟ ਬੰਗਾਲ ਦੇ ਭਾਜਪਾ ਲੀਡਰ ਦੇ ਘਰੋਂ ਫੜ੍ਹੇ ਗਏ ਹਨ।
Claimed By: ਟਵਿੱਟਰ ਅਕਾਊਂਟ "Vulgar_news"
Fact Check: ਫਰਜ਼ੀ