ਗਾਇਕ ਸ਼ੁਭ ਦੀ WWE Entry ਦਾ ਨਹੀਂ ਹੈ ਇਹ ਵਾਇਰਲ ਵੀਡੀਓ, Fact Check ਰਿਪੋਰਟ
Published : Jun 20, 2024, 6:11 pm IST
Updated : Jun 20, 2024, 6:13 pm IST
SHARE ARTICLE
Edited video of Singer Shubh entry linked with WWE
Edited video of Singer Shubh entry linked with WWE

ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ ਅਤੇ ਇਸਨੂੰ 2 ਵੱਖ-ਵੱਖ ਵੀਡੀਓਜ਼ ਨੂੰ ਜੋੜਕੇ ਬਣਾਇਆ ਗਿਆ ਹੈ।

Claim

ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਸ਼ੁਭ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੂੰ ਭੀੜ੍ਹ ਵਿਚ ਧਮਾਕੇਦਾਰ ਐਂਟਰੀ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਇਕ ਨੇ ਕੁਸ਼ਤੀ ਪਲੇਟਫਾਰਮ WWE ਵਿਖੇ ਆਪਣੀ ਐਂਟਰੀ ਕੀਤੀ।

X ਯੂਜ਼ਰ ਗੁਰੀ ਜੱਜਲ ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Mr King,,,,, Waheguru chardikala ch rakhe veer nu"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ ਅਤੇ ਇਸਨੂੰ 2 ਵੱਖ-ਵੱਖ ਵੀਡੀਓਜ਼ ਨੂੰ ਜੋੜਕੇ ਬਣਾਇਆ ਗਿਆ ਹੈ। ਸ਼ੁਭ ਦੀ ਇਹ ਐਂਟਰੀ WWE ਵਿਖੇ ਦੀ ਨਹੀਂ ਹੈ ਬਲਕਿ ਮੈਲਬੌਰਨ ਵਿਖੇ ਹੋਏ ਉਸਦੇ ਸ਼ੋ ਦੀ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

"ਵਾਇਰਲ ਵੀਡੀਓ ਐਡੀਟੇਡ ਹੈ"

ਦੱਸ ਦਈਏ ਸਾਨੂੰ ਆਪਣੀ ਸਰਚ ਦੌਰਾਨ ਸ਼ੁਭ ਦਾ ਵੀਡੀਓ ਕਈ ਪੋਸਟਾਂ 'ਤੇ ਅਪਲੋਡ ਮਿਲਿਆ। ਸਾਨੂੰ ਸ਼ੁਭ ਦੀ ਐਂਟਰੀ ਦਾ ਇਹ ਵੀਡੀਓ ਇੱਕ ਯੂਟਿਊਬ ਅਕਾਊਂਟ 'ImHereForYouuu' ਦੁਆਰਾ 18 ਮਈ 2024 ਨੂੰ ਸਾਂਝਾ ਕੀਤਾ ਮਿਲਿਆ। ਇਥੇ ਮੌਜੂਦ ਕੈਪਸ਼ਨ ਮੁਤਾਬਕ ਇਹ ਵੀਡੀਓ ਸ਼ੁਭ ਦੇ ਆਸਟ੍ਰੇਲੀਆ ਦੇ ਮੈਲਬੌਰਨ ਵਿਖੇ ਸ਼ੋਅ ਦਾ ਹੈ। 

ਇਸ ਜਾਣਕਾਰੀ ਨੂੰ ਹੋਰ ਸਰਚ ਕਰਨ 'ਤੇ ਸਾਨੂੰ ਇੱਕ ਹੋਰ ਯੂਟਿਊਬ ਅਕਾਊਂਟ 'Musical Grid' ਦੁਆਰਾ ਇਹ ਵੀਡੀਓ 4 ਮਈ 2024 ਦਾ ਸਾਂਝਾ ਕੀਤਾ ਮਿਲਿਆ। ਇਥੇ ਮੌਜੂਦ ਜਾਣਕਾਰੀ ਮੁਤਾਬਕ ਵੀ ਇਹ ਵੀਡੀਓ  ਸ਼ੁਭ ਦੇ ਆਸਟ੍ਰੇਲੀਆ ਦੇ ਮੈਲਬੌਰਨ ਵਿਖੇ ਸ਼ੋਅ ਦਾ ਹੈ।

"ਹੁਣ ਅਸੀਂ WWE ਦੇ ਵੀਡੀਓ ਨੂੰ ਸਰਚ ਕਰਨਾ ਸ਼ੁਰੂ ਕੀਤਾ..."

ਸਰਚ ਦੌਰਾਨ ਸਾਨੂੰ ਇਹ ਵੀਡੀਓ ਯੂਟਿਊਬ ਅਕਾਊਂਟ 'luccaplaytime' ਦੁਆਰਾ 21 ਫਰਵਰੀ 2024 ਦਾ ਸਾਂਝਾ ਮਿਲਿਆ। ਵੀਡੀਓ ਵਿਚ ਰੈਸਲਰ ਗੁਨਥਰ ਨੂੰ ਅਤੇ WWE ਦੇ ਹੋਸਟ ਪੈਟ ਮਕੈਫ਼ੇ ਨੂੰ ਵੀ ਵੇਖਿਆ ਜਾ ਸਕਦਾ ਹੈ। ਦੱਸ ਦਈਏ ਇਹ ਵੀਡੀਓ WWE ਦੇ Raw ਬ੍ਰਾਂਡ ਸ਼ੋ ਦਾ ਵੀਡੀਓ ਹੈ। 

https://www.youtube.com/shorts/7wWRwnoqGvI

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ ਅਤੇ 2 ਵੀਡੀਓਜ਼ ਨੂੰ ਜੋੜਕੇ ਬਣਾਇਆ ਗਿਆ ਹੈ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ ਅਤੇ ਇਸਨੂੰ 2 ਵੱਖ-ਵੱਖ ਵੀਡੀਓਜ਼ ਨੂੰ ਜੋੜਕੇ ਬਣਾਇਆ ਗਿਆ ਹੈ। ਸ਼ੁਭ ਦੀ ਇਹ ਐਂਟਰੀ WWE ਵਿਖੇ ਦੀ ਨਹੀਂ ਹੈ ਬਲਕਿ ਮੈਲਬੌਰਨ ਵਿਖੇ ਹੋਏ ਉਸਦੇ ਸ਼ੋ ਦੀ ਹੈ।

Result: Fake

Our Sources:

YouTube Video Of ImHereForYouuu Published On 18 May 2024

YouTube Video Of Musical Grid Published On 4 May 2024

YouTube Video Of luccaplaytime Published On 21 Feb 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement