ਵਿਰਾਟ ਕੋਹਲੀ ਦਾ ਇਹ ਵੀਡੀਓ ਕਲਕੱਤਾ ਜਬਰ-ਜਨਾਹ ਮਾਮਲੇ ਨਾਲ ਸਬੰਧਿਤ ਨਹੀਂ ਹੈ, Fact Check ਰਿਪੋਰਟ
Published : Aug 20, 2024, 8:33 pm IST
Updated : Aug 20, 2024, 8:33 pm IST
SHARE ARTICLE
Old video of virat kohli getting angry on molestors viral linked with Kolkata doctor rape murder case
Old video of virat kohli getting angry on molestors viral linked with Kolkata doctor rape murder case

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ ਅਤੇ ਇਸ ਵੀਡੀਓ ਦਾ ਕਲਕੱਤਾ ਵਿਖੇ ਡਾਕਟਰ ਨਾਲ ਵਾਪਰੇ ਜਬਰ-ਜਨਾਹ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।

Claim

ਸੋਸ਼ਲ ਮੀਡੀਆ 'ਤੇ ਦਿੱਗਜ ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਹ ਕਿਸੇ ਮਹਿਲਾ ਪ੍ਰਤੀ ਵਾਪਰੇ ਹਾਦਸੇ ਦਾ ਖੰਡਨ ਕਰਦੇ ਵੇਖੇ ਜਾ ਸਕਦੇ ਹਨ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਲੱਕਤਾ ਵਿਚ ਵਾਪਰੇ ਡਾਕਟਰ ਨਾਲ ਜਬਰ ਜਨਾਹ ਦੇ ਮਾਮਲੇ ਤੋਂ ਨਿਰਾਸ਼ ਵਿਰਾਟ ਕੋਹਲੀ ਨੇ ਕੜੇ ਸ਼ਬਦਾਂ ਵਿਚ ਪ੍ਰਤੀਕ੍ਰਿਆ ਜ਼ਾਹਰ ਕੀਤੀ ਹੈ। 

X ਯੂਜ਼ਰ Hussayn ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "Listen What Virat Kohli Is Telling About Dr Moumita Case And The Society We Live it. #justiceformoumitadebnath #ViratKohli?"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ ਅਤੇ ਇਸ ਵੀਡੀਓ ਦਾ ਕਲਕੱਤਾ ਵਿਖੇ ਡਾਕਟਰ ਨਾਲ ਵਾਪਰੇ ਜਬਰ-ਜਨਾਹ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ

ਸਾਨੂੰ ਇਹ ਵੀਡੀਓ ਵਿਰਾਟ ਕੋਹਲੀ ਦੇ X ਅਕਾਊਂਟ 'ਤੇ 6 ਜਨਵਰੀ 2017 ਦਾ ਸਾਂਝਾ ਮਿਲਿਆ। ਵਿਰਾਟ ਨੇ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ ਸੀ, "This country should be safe & equal for all. Women shouldn't be treated differently. Let's stand together & put an end to such pathetic acts"

ਕੀ ਸੀ ਪੂਰਾ ਮਾਮਲਾ?

ਦੱਸ ਦਈਏ 2017 ਦੇ ਨਵੇਂ ਸਾਲ ਮੌਕੇ ਬੰਗਲੁਰੂ ਦੀਆਂ ਸੜਕਾਂ 'ਤੇ ਮਹਿਲਾਵਾਂ ਨਾਲ ਭੈੜੀ ਬਦਸਲੂਕੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ ਜਿਸਤੋਂ ਬਾਅਦ ਪੂਰੇ ਦੇਸ਼ ਵਿਚ ਮਾਮਲੇ ਦੀ ਨਿੰਦਾ ਕੀਤੀ ਗਈ ਸੀ। ਇਸੇ ਮਾਮਲੇ ਨੂੰ ਲੈ ਕੇ ਵਿਰਾਟ ਨੇ ਵੀ ਪ੍ਰਤਰਿਕ੍ਰਿਆ ਦਿੱਤੀ ਸੀ। ਹੁਣ ਓਸੇ ਮਾਮਲੇ ਵਿਚ ਦਿੱਤੀ ਪ੍ਰਤੀਕ੍ਰਿਆ ਦੇ ਵੀਡੀਓ ਨੂੰ ਹਾਲੀਆ ਕਲਕੱਤਾ ਜਬਰ-ਜਨਾਹ ਮਾਮਲੇ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਬੰਗਲੁਰੂ ਦੀਆਂ ਸੜਕਾਂ 'ਤੇ ਮਹਿਲਾਵਾਂ ਨਾਲ ਭੈੜੀ ਬਦਸਲੂਕੀ ਮਾਮਲੇ ਨੂੰ ਲੈ ਕੇ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਹੈ ਅਤੇ ਇਸ ਵੀਡੀਓ ਦਾ ਕਲਕੱਤਾ ਵਿਖੇ ਡਾਕਟਰ ਨਾਲ ਵਾਪਰੇ ਜਬਰ-ਜਨਾਹ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।

Result: Misleading

Our Sources:

X Post Of Virat Kohli Shared On 6 Jan 2017

News Report Of India.com Published On 2 Jan 2017

News Report Of Times Of India Published On 6 Jan 2017

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement