
ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2021 ਦਾ ਹੈ ਜਦੋਂ ਲੇਹ ਸਥਿਤ ਗੁਰਦੁਆਰਾ ਪੱਥਰ ਸਾਹਿਬ ਵਿਖੇ ਸਿੱਖ ਫੋਜੀਆਂ ਵੱਲੋਂ 80 ਫੁੱਟ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਸੀ
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਮੀਡੀਆ ਅਦਾਰੇ ਵੱਲੋਂ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਖਬਰ ਬਣਾ ਸ਼ੇਅਰ ਕੀਤੀ ਗਈ। ਇਸ ਵਾਇਰਲ ਵੀਡੀਓ ਵਿਚ ਸਿੱਖ ਫੋਜੀਆਂ ਵੱਲੋਂ ਨਿਸ਼ਾਨ ਸਾਹਿਬ ਨੂੰ ਸਥਾਪਿਤ ਕਰਦਿਆਂ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਖ ਰੈਜੀਮੈਂਟ ਵੱਲੋਂ ਭਾਰਤੀ-ਚੀਨ ਬਾਰਡਰ 'ਤੇ ਗੁਰਦੁਆਰਾ ਸਥਾਪਿਤ ਕਰ ਨਿਸ਼ਾਨ ਸਾਹਿਬ ਝੁਲਾਇਆ ਗਿਆ। ਇਸ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2021 ਦਾ ਹੈ ਜਦੋਂ ਲੇਹ ਸਥਿਤ ਗੁਰਦੁਆਰਾ ਪੱਥਰ ਸਾਹਿਬ ਵਿਖੇ ਸਿੱਖ ਫੋਜੀਆਂ ਵੱਲੋਂ 80 ਫੁੱਟ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਸੀ।
ਵਾਇਰਲ ਪੋਸਟ
ਪੰਜਾਬੀ ਮੀਡੀਆ ਅਦਾਰੇ ਨੇ ਇਸ ਵੀਡੀਓ ਨੂੰ ਲੈ ਕੇ ਖਬਰ ਬਣਾਈ ਅਤੇ ਸਿਰੇਲਖ ਦਿੱਤਾ, "ਚੀਨ ਬਾਰਡਰ ਤੇ ਸਿੱਖ ਫ਼ੌਜੀਆਂ ਨੇ ਝੁਲਾਇਆ ਨਿਸ਼ਾਨ ਸਾਹਿਬ"
ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਖਬਰ ਵਿਚ ਦੱਸੀ ਜਾ ਰਹੀ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਇਹ ਵੀਡੀਓ ਅਕਤੂਬਰ 2021 ਦਾ ਹੈ
ਸਾਨੂੰ ਇਸ ਵੀਡੀਓ ਨਾਲ ਜੁੜੀਆਂ ਕਈ ਖਬਰਾਂ ਮਿਲੀਆਂ। ਪੰਜਾਬੀ ਮੀਡੀਆ ਅਦਾਰੇ PTC News ਨੇ ਇਸ ਵੀਡੀਓ ਨੂੰ ਆਪਣੇ Youtube ਅਕਾਊਂਟ ਤੋਂ 25 ਅਕਤੂਬਰ 2021 ਨੂੰ ਸ਼ੇਅਰ ਕੀਤਾ ਸੀ ਅਤੇ ਸਿਰਲੇਖ ਦਿੱਤਾ ਸੀ, "ਆਰਮੀ ਜਵਾਨਾਂ ਨੇ ਗੁਰਦੁਆਰਾ ਪੱਥਰ ਸਾਹਿਬ (ਲੇਹ) ਵਿਖੇ 80 ਫੁੱਟ ਉੱਚਾ ਨਿਸ਼ਾਨ ਸਾਹਿਬ ਚੜ੍ਹਾਇਆ"
ਇਸੇ ਤਰ੍ਹਾਂ Darshan TV ਨੇ ਵੀ ਇਸ ਵੀਡੀਓ ਨੂੰ ਆਪਣੇ Youtube ਅਕਾਊਂਟ ਤੋਂ 25 ਅਕਤੂਬਰ 2021 ਨੂੰ ਸ਼ੇਅਰ ਕੀਤਾ ਸੀ।
ਸਾਨੂੰ ਹੋਰ ਸਰਚ ਕਰਨ 'ਤੇ ਇਹ ਵੀਡੀਓ BJP Punjab ਦੁਆਰਾ ਵੀ ਸ਼ੇਅਰ ਕੀਤਾ ਮਿਲਿਆ। ਪੇਜ ਨੇ ਇਸ ਵੀਡੀਓ ਨੂੰ ਵੀ 25 ਅਕਤੂਬਰ 2021 ਨੂੰ ਸ਼ੇਅਰ ਕੀਤਾ ਸੀ।
ਇਸ ਵੀਡੀਓ ਨੂੰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਟਵਿੱਟਰ ਅਕਾਊਂਟ ਤੋਂ 25 ਅਕਤੂਬਰ 2021 ਨੂੰ ਸ਼ੇਅਰ ਕੀਤਾ ਸੀ।
A blessed feeling ???????? to see 80 feet Nishan sahib installed at Gurudwara Pathar sahib, Leh#pathersahib #nishansahib pic.twitter.com/mZ0PRZedwJ
— Manjinder Singh Sirsa (@mssirsa) October 25, 2021
ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਹੈ।
ਗੁਰਦੁਆਰਾ ਪੱਥਰ ਸਾਹਿਬ
ਦੱਸ ਦਈਏ ਲੇਹ ਦੇ ਨੇੜੇ ਇਸ ਗੁਰਦੁਆਰਾ ਸਾਹਿਬ ਦੀ ਦੇਖ-ਰੇਖ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਦੁਆਰਾ ਕੀਤੀ ਜਾਂਦੀ ਹੈ। ਗੁਰਦੁਆਰਾ ਪੱਥਰ ਸਾਹਿਬ, ਲੇਹ ਤੋਂ ਲਗਭਗ 25 ਮੀਲ ਦੂਰ, ਲੇਹ-ਕਾਰਗਿਲ ਸੜਕ 'ਤੇ, ਸਮੁੰਦਰ ਤਲ ਤੋਂ 12000 ਫੁੱਟ ਦੀ ਉਚਾਈ 'ਤੇ, ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਉਸਾਰਿਆ ਗਿਆ ਗੁਰਦੁਆਰਾ ਸਾਹਿਬ ਹੈ। ਗੁਰਦੁਆਰੇ ਦਾ ਨਿਰਮਾਣ 1517 ਵਿਚ ਸਿੱਖ ਧਰਮ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਲੱਦਾਖ ਯਾਤਰਾ ਦੀ ਯਾਦ ਵਿੱਚ ਕੀਤਾ ਗਿਆ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਅਕਤੂਬਰ 2021 ਦਾ ਹੈ ਜਦੋਂ ਲੇਹ ਸਥਿਤ ਗੁਰਦੁਆਰਾ ਪੱਥਰ ਸਾਹਿਬ ਵਿਖੇ ਸਿੱਖ ਫੋਜੀਆਂ ਵੱਲੋਂ 80 ਫੁੱਟ ਉੱਚਾ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਸੀ।
Claim- Sikh Regiment built Gurudwara on China Border
Claimed By- Media Page Ludhiana Live
Fact Check- Misleading