
ਵਾਇਰਲ ਹੋ ਰਿਹਾ ਇਹ ਵੀਡੀਓ ਅਕਤੂਬਰ 2021 ਦਾ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਦਿਨ-ਦਿਹਾੜੇ ਘਰ 'ਚ ਹੁੰਦੀ ਲੁੱਟ ਖੋਹ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦਾ ਹੈ ਅਤੇ ਹਾਲੀਆ ਹੈ। ਫੇਸਬੁੱਕ ਯੂਜ਼ਰ "Cash Mann" ਨੇ 17 ਮਾਰਚ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਰੰਗਲਾ ਪੰਜਾਬ -2"
"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਅਕਤੂਬਰ 2021 ਦਾ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।"
ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਇਸ CCTV ਵੀਡੀਓ 'ਚ ਮਿਤੀ ਅਕਤੂਬਰ 2021 ਲਿਖੀ ਹੋਈ ਹੈ। ਸਾਨੂੰ ਇਸਤੋਂ ਸ਼ੱਕ ਹੋਇਆ ਕਿ ਇਹ ਵੀਡੀਓ ਹਾਲੀਆ ਨਹੀਂ ਹੈ।
ਅੱਗੇ ਵਧਦੇ ਹੋਏ ਅਸੀਂ ਗੂਗਲ ਟਾਈਮ ਸਰਚ ਦਾ ਸਹਾਰਾ ਲਿਆ ਅਤੇ ਕੀਵਰਡ "ਔਰਤ ਲੁੱਟ" ਨੂੰ ਅਕਤੂਬਰ 2021 ਦਾ ਟਾਈਮਲਾਈਨ ਸਰਚ ਕੀਤਾ।
ਵਾਇਰਲ ਵੀਡੀਓ ਪੁਰਾਣਾ ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ Daily Post ਦੀ ਨਿਊਜ਼ ਰਿਪੋਰਟ ਮਿਲੀ। ਇਹ ਰਿਪੋਰਟ 8 ਅਕਤੂਬਰ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਸਿਰਲੇਖ ਲਿਖਿਆ ਗਿਆ ਸੀ, "ਦਿਨ-ਦਿਹਾੜੇ ਘਰ ‘ਚ ਵੜ ਕੇ ਬਜ਼ੁਰਗ ਔਰਤ ਤੇ ਕੇਅਰ ਟੇਕਰ ਨੂੰ ਲੁੱਟਿਆ"
Daily Post News
ਖਬਰ ਅਨੁਸਾਰ, "ਅੰਮ੍ਰਿਤਸਰ ਵਿੱਚ ਗ੍ਰੀਨ ਐਵੇਨਿਊ ਟੰਡਨ ਹਾਊਸ ਵਿੱਚ ਦੋ ਨੌਜਵਾਨਾਂ ਨੇ ਦਿਨ-ਦਿਹਾੜੇ ਘਰ ਵਿੱਚ ਦਾਖਲ ਹੋ ਕੇ ਕੇਅਰ ਟੇਕਰ ਉੱਤੇ ਹਮਲਾ ਕਰ ਦਿੱਤਾ ਅਤੇ ਬਜ਼ੁਰਗ ਔਰਤ ਦੇ ਤਿੰਨ ਮੋਬਾਈਲ ਅਤੇ ਦੋ ਸੋਨੇ ਦੀਆਂ ਮੁੰਦਰੀਆਂ ਲੁੱਟ ਲਈਆਂ।"
ਇਹ ਵੀਡੀਓ ਸਾਨੂੰ 2021 ਦੇ ਪੁਰਾਣੇ ਪੋਸਟਾਂ 'ਚ ਵੀ ਅਪਲੋਡ ਮਿਲਿਆ ਜਿਨ੍ਹਾਂ ਨੂੰ ਇਥੇ ਅਤੇ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਪੁਰਾਣਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਅਕਤੂਬਰ 2021 ਦਾ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।