
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਸੀ। ਇਸ ਦੇ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਾਕਿ ਨੇਵੀ ਦੇ ਜਹਾਜ਼ ਨੇ ਭਾਰਤੀ ਜਹਾਜ਼ ਨੂੰ ਨੁਕਸਾਨ ਪਹੁੰਚਾਇਆ ਹੈ।
ਨਵੀਂ ਦਿੱਲੀ: ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਸੀ। ਇਸ ਵੀਡੀਓ ਦੇ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਾਕਿਸਤਾਨ ਨੇਵੀ ਦੇ ਜਹਾਜ਼ ਨੇ ਭਾਰਤੀ ਜਹਾਜ਼ ਨੂੰ ਨੁਕਸਾਨ ਪਹੁੰਚਾਇਆ ਹੈ।
File Photo
ਦਾਅਵਾ
ਟਵਿਟਰ ‘ਤੇ 20 ਲੱਖ ਤੋਂ ਜ਼ਿਆਦਾ ਫੋਲੋਅਰਸ ਵਾਲੇ ਪਾਕਿਸਤਾਨੀ ਪੱਤਰਕਾਰ ਮੋਈਦ ਪੀਰਜ਼ਾਦਾ ਨੇ ਸਮੁੰਦਰ ਵਿਚ ਦੋ ਜਹਾਜ਼ਾਂ ਦੇ ਟਕਰਾਅ ਦਾ ਵੀਡੀਓ ਸ਼ੇਅਰ ਕੀਤਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਾਕਿਸਤਾਨੀ ਨੇਵੀ ਦੇ ਜਹਾਜ਼ ਨੇ ਅਰਬ ਸਾਗਰ ਵਿਚ ਭਾਰਤੀ ਜਹਾਜ਼ ਦਾ ਨਾ ਸਿਰਫ ਰਸਤਾ ਰੋਕਿਆ ਬਲਕਿ ਉਸ ਨੂੰ ਹਾਨੀ ਵੀ ਪਹੁੰਚਾਈ।
File Photo
ਠੀਕ ਇਹੀ ਵੀਡੀਓ ਵਟਸਐਪ ‘ਤੇ ਵੀ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੇ ਨਾਲ ਭੇਜੇ ਗਏ ਮੈਸੇਜ ਵਿਚ ਲਿਖਿਆ ਗਿਆ ਹੈ। ‘ਦੁਰਲੱਭ ਘਟਨਾ- ਇੰਡੀਅਨ ਨੇਵੀ ਦਾ ਆਈਐਨਐਸ ਤਲਵਾਰ ਅਤੇ ਪਾਕਿਸਤਾਨੀ ਜਲ ਸੈਨਾ ਦਾ ਪੀਐਨਐਸ-182 ਅੱਜ ਆਹਮੋ-ਸਾਹਮਣੇ ਹਨ’।
File Photo
ਸੱਚ ਕੀ ਹੈ?
ਜਦੋਂ ਮੀਡੀਆ ਚੈਨਲਾਂ ਵੱਲੋਂ ਇਸ ਵਾਇਰਲ ਵੀਡੀਓ ਦੀ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਇਹ ਵੀਡੀਓ ਹਾਲ ਦੀ ਨਹੀਂ ਬਲਕਿ ਸਾਲ 2011 ਦੀ ਹੈ।ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਨੇ ਭਾਰਤੀ ਜਲ ਸੈਨਾ ਦੇ ਜਹਾਜ਼ ਨੂੰ ਸਾਲ 2011 ਵਿਚ ਨੁਕਸਾਨ ਪਹੁੰਚਾਇਆ ਸੀ। ਇਹ ਘਟਨਾ ਵਿਚ ਭਾਰਤੀ ਜਲ ਸੈਨਾ ਦਾ ਆਈਐਨਐਸ ਗੋਦਾਵਰੀ (ਮੈਸੇਜੇ ਅਨੁਸਾਰ ਇਹ ਆਈਐਨਐਸ ਤਲਵਾਰ ਹੈ) ਅਤੇ ਪਾਕਿਸਤਾਨ ਦੇ ਬਾਬਰ ਡੀ-182 ਜਹਾਜ਼ ਸ਼ਾਮਿਲ ਸਨ।
Photo
ਵੀਡੀਓ ਵਿਚ ਪੀਐਨਐਸ ਬਾਬਰ ਡੀ-182 ਆਈਐਨਐਸ ਨਾਲ ਟਕਰਾ ਕੇ ਨਿਕਲ ਰਿਹਾ ਹੈ ਅਤੇ ਜਹਾਜ਼ ਦੇ ਹੈਲੀਕਾਪਟਰ ਨੈੱਟ ਨੂੰ ਨੁਕਸਾਨ ਪਹੁੰਚ ਰਿਹਾ ਹੈ। ਪਾਕਿਸਤਾਨ ਦਾ ਇਹ ਜਹਾਜ਼ 2015 ਵਿਚ ਹੀ ਸੇਵਾ ਤੋਂ ਹਟ ਗਿਆ ਸੀ। ਉਸ ਸਮੇਂ ਇਹ ਮਾਮਲਾ ਨਾ ਸਿਰਫ ਕਾਫੀ ਸੁਰਖੀਆਂ ਵਿਚ ਸੀ ਬਲਕਿ ਇਸ ਨਾਲ ਭਾਰਤ-ਪਾਕਿ ਦਾ ਤਣਾਅ ਵੀ ਕਾਫੀ ਵਧ ਗਿਆ ਸੀ।
File Photo
ਨਤੀਜਾ
ਫੈਕਟ ਚੈੱਕ ਵਿਚ ਪਾਇਆ ਗਿਆ ਕਿ ਸਾਲ 2011 ਵਿਚ ਪਾਕਿਸਤਾਨੀ ਪੀਐਨਐਸ ਬਾਬਰ ਡੀ-182 ਵੱਲੋਂ ਭਾਰਤੀ ਜਹਾਜ਼ ਆਈਐਨਐਸ ਨੂੰ ਨੁਕਸਾਨ ਪਹੁੰਚਾਉਣ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਹਾਲ ਹੀ ਦੀ ਘਟਨਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।