Fact Check: ਆਕਸੀਜਨ ਸਿਲੰਡਰ ਲਿਜਾ ਰਹੇ ਵਿਅਕਤੀ ਦੀ ਇਹ ਤਸਵੀਰ ਭਾਰਤ ਦੀ ਨਹੀਂ, ਬੰਗਲਾਦੇਸ਼ ਦੀ ਹੈ
Published : Apr 21, 2021, 3:22 pm IST
Updated : Apr 21, 2021, 3:40 pm IST
SHARE ARTICLE
Image Of man With Oxygen Cylinder On Bike Is From Bangladesh
Image Of man With Oxygen Cylinder On Bike Is From Bangladesh

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਈ ਹੈ। ਇਹ ਤਸਵੀਰ ਭਾਰਤ ਦੀ ਨਹੀਂ ਬਲਕਿ ਬੰਗਲਾਦੇਸ਼ ਦੀ ਹੈ।

ਰੋਜ਼ਾਨਾ ਸਪੋਕਸਮੈਨ (ਫੈਕਟ ਚੈੱਕ ਟੀਮ):  ਕੋਰੋਨਾ ਮਹਾਂਮਾਰੀ ਕਰਕੇ ਦੇਸ਼ ਦੀ ਸਥਿਤੀ ਦੀਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਫਰਜੀ ਖਬਰਾਂ ਦਾ ਹੜ੍ਹ ਵੀ ਜਾਰੀ ਹੈ। ਹੁਣ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਤਸਵੀਰ ਵਿਚ ਬਾਈਕ ਸਵਾਰ ਵਿਅਕਤੀ ਅਪਣੀ ਪਿੱਠ ਉੱਤੇ ਆਕਸੀਜਨ ਸਿਲੰਡਰ ਲੈ ਕੇ ਜਾ ਰਿਹਾ ਹੈ। ਤਸਵੀਰ ਦੇ ਜ਼ਰੀਏ ਸਰਕਾਰ 'ਤੇ ਤੰਜ ਕੱਸਿਆ ਜਾ ਰਿਹਾ ਹੈ। ਯੂਜ਼ਰ ਤਸਵੀਰ ਨੂੰ ਭਾਰਤ ਦਾ ਦੱਸ ਦੇ ਸ਼ੇਅਰ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਈ ਹੈ। ਇਹ ਤਸਵੀਰ ਭਾਰਤ ਦੀ ਨਹੀਂ ਬਲਕਿ ਬੰਗਲਾਦੇਸ਼ ਦੀ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "ਗਿੱਲ ਅੰਮ੍ਰਿਤ" ਨੇ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "ਆਤਮਨਿਰਭਰ ਭਾਰਤ????"

Photo

ਇਸ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਕੇ ਸਰਚ ਕੀਤਾ। ਸਾਨੂੰ ਇਹ ਤਸਵੀਰ ਕਈ ਬੰਗਲਾਦੇਸ਼ੀ ਨਿਊਜ਼ ਵੈਬਸਾਈਟਾਂ 'ਤੇ ਮਿਲੀ। News 24 ਬਾਂਗਲਾ ਨੇ ਇਸ ਤਸਵੀਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "অক্সিজেন সিলিন্ডার নিয়ে মোটরবাইকে" ਗੂਗਲ ਅਨੁਵਾਦ: "ਆਕਸੀਜਨ ਸਿਲੰਡਰ ਵਾਲਾ ਮੋਟਰਸਾਈਕਲ"

Photo

ਇਸ ਖਬਰ ਅਨੁਸਾਰ ਇਹ ਤਸਵੀਰ ਬੰਗਲਾਦੇਸ਼ ਦੇ ਬਰਿਸ਼ਲ ਦੀ ਹੈ। ਇਸ ਖ਼ਬਰ ਵਿਚ ਇਸ ਬਾਈਕ ਸਵਾਰ ਦੀ ਇੰਟਰਵਿਊ ਦਾ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ। ਖ਼ਬਰ ਅਨੁਸਾਰ, " ਇਹ ਤਸਵੀਰ ਉਸ ਸਮੇਂ ਲਈ ਗਈ ਜਦੋਂ ਬਾਈਕ ਸਵਾਰ ਆਪਣੀ ਮਾਤਾ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ। ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਰਿਹਾ ਆਕਸੀਜਨ ਸਿਲੰਡਰ ਦੀ ਵਰਤੋਂ ਵਿਅਕਤੀ ਦੀ ਮਾਤਾ ਕਰ ਰਹੀ ਸੀ। ਇਹ ਮਾਮਲਾ ਬਰਿਸ਼ਲ, ਬੰਗਲਾਦੇਸ਼ ਦਾ ਹੈ। ਇਹ ਤਸਵੀਰ ਬਰਿਸ਼ਲ-ਪਾਟੋਖਲੀ ਰੋਡ 'ਤੇ ਖਿੱਚੀ ਗਈ ਸੀ, ਜੋ ਕਿ ਬਾਅਦ ਵਿਚ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ।"

ਇਹ ਇੰਟਰਵਿਊ ਹੇਠਾਂ ਵੇਖਿਆ ਜਾ ਸਕਦਾ ਹੈ।

ਇਸ ਮਾਮਲੇ ਨੂੰ ਲੈ ਕੇ ਬੰਗਲਾਦੇਸ਼ੀ ਮੀਡੀਆ ਆਊਟਲੇਟ samakal.com ਦੀ ਖ਼ਬਰ ਇੱਥੇ ਪੜ੍ਹੀ ਜਾ ਸਕਦੀ ਹੈ।

photo
ਨਤੀਜਾ: ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਫਰਜੀ ਹੈ। ਇਹ ਤਸਵੀਰ ਭਾਰਤ ਦੀ ਨਹੀਂ ਬਲਕਿ ਬੰਗਲਾਦੇਸ਼ ਦੀ ਹੈ।

Claim: ਆਕਸੀਜਨ ਸਿਲੰਡਰ ਲਿਜਾ ਰਹੇ ਵਿਅਕਤੀ ਦੀ ਤਸਵੀਰ ਫਰਜੀ ਦਾਅਵੇ ਨਾਲ ਵਾਇਰਲ

Claim By: ਫੇਸਬੁੱਕ ਯੂਜ਼ਰ "ਗਿੱਲ ਅੰਮ੍ਰਿਤ"

Fact Check: ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement