
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ।
Claim
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਇੱਕ ਪੁਲਿਸ ਮੁਲਾਜ਼ਮ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਬੰਗਾਲ ਦਾ ਹੈ ਜਿਥੇ ਬੰਗਾਲ ਤੋਂ ਵਿਧਾਇਕ ਮਨਸੂਰ ਮੁਹੱਮਦ ਦਿਮਿਰ ਨੇ ਇੱਕ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕੀਤੀ।
X 'ਤੇ The Hindu Sena ਨਾਂਅ ਦੇ ਅਕਾਊਂਟ ਦੁਆਰਾ ਇਹ ਵੀਡੀਓ ਸਾਂਝਾ ਕਰਦਿਆਂ ਲਿਖਿਆ ਗਿਆ, "*बंगाल के विधायक मंसूर मोहम्मद दिमिर को देखें. जब पुलिस का वर्दी आन ड्यूटी ये हाल है तो बंगाली जनता का क्या हाल होगा...! इस वीडियो को शेयर करें ताकि पूरे भारत में देखा जा सके।*"
Viral Post
ਦੱਸ ਦਈਏ ਕਿ ਅਕਾਊਂਟ ਨੇ ਹੁਣ ਇਹ ਟਵੀਟ ਡਿਲੀਟ ਕਰ ਦਿੱਤਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਜਦੋਂ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਭਾਜਪਾ ਦੇ ਕੌਂਸਲਰ ਮਨੀਸ਼ ਚੌਧਰੀ ਨੇ ਇੱਕ ਰੇਸਟੌਰੈਂਟ ਵਿਖੇ ਪੁਲਿਸ ਵਾਲੇ ਨਾਲ ਕੁੱਟਮਾਰ ਕੀਤੀ ਸੀ। ਦੱਸ ਦਈਏ ਕਿ ਸਾਲ 2021 ਵਿਚ ਮਨੀਸ਼ ਵੱਲੋਂ ਆਤਮ ਹੱਤਿਆ ਕਰ ਲਈ ਗਈ ਸੀ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
"ਵਾਇਰਲ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ"
ਸਾਨੂੰ ਇਸ ਮਾਮਲੇ ਨੂੰ ਲੈ ਕੇ ਸਾਲ 2018 ਵਿਚ ਪ੍ਰਕਾਸ਼ਿਤ ਕਈ ਪੁਰਾਣੀ ਰਿਪੋਰਟਾਂ ਮਿਲੀਆਂ। ਦੱਸ ਦਈਏ ਕਿ ਵੀਡੀਓ ਵਿਚ ਬੰਗਾਲ ਦਾ ਕੋਈ ਵਿਧਾਇਕ ਨਹੀਂ ਹੈ ਬਲਕਿ ਵੀਡੀਓ ਵਿਚ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਭਾਜਪਾ ਦੇ ਕੌਂਸਲਰ ਮਨੀਸ਼ ਚੌਧਰੀ ਸੀ।
Hindustan Times ਦੀ 20 ਅਕਤੂਬਰ 2018 ਦੀ ਖਬਰ ਅਨੁਸਾਰ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਭਾਜਪਾ ਦੇ ਕੌਂਸਲਰ ਮਨੀਸ਼ ਚੌਧਰੀ ਨੇ ਇੱਕ ਰੇਸਟੌਰੈਂਟ ਵਿਖੇ ਆਪਣੀ ਮਹਿਲਾ ਮਿੱਤਰ ਅਤੇ ਯੂਪੀ ਪੁਲਿਸ ਦੇ ਮੁਲਾਜ਼ਮ ਨਾਲ ਕੁੱਟਮਾਰ ਕੀਤੀ। ਇਸ ਖਬਰ ਵਿਚ ਦੱਸਿਆ ਗਿਆ ਕਿ ਇਸ ਮਾਮਲੇ ਤੋਂ ਬਾਅਦ ਭਾਜਪਾ ਨੇਤਾ ਨੂੰ ਗ੍ਰਿਫਤਾਰ ਕਰਲਿਆ ਗਿਆ।
HT News
ਇਸੇ ਤਰ੍ਹਾਂ ਸਾਨੂੰ Times Of India ਦੀ 16 ਅਪ੍ਰੈਲ 2021 ਦੀ ਖਬਰ ਮਿਲੀ ਜਿਸਦੇ ਵਿਚ ਦੱਸਿਆ ਗਿਆ ਕਿ ਯੂਪੀ ਪੁਲਿਸ ਦੇ ਅਧਿਕਾਰੀ ਨੂੰ ਕੁੱਟਣ ਵਾਲਾ ਭਾਜਪਾ ਨੇਤਾ ਮਨੀਸ਼ ਚੌਧਰੀ ਆਪਣੀ ਗੱਡੀ ਵਿਚ ਮ੍ਰਤ ਪਾਇਆ ਗਿਆ। ਪੁਲਿਸ ਜਾਂਚ ਵਿਚ ਇਸਨੂੰ ਆਤਮ ਹੱਤਿਆ ਦੱਸਿਆ ਗਿਆ।
ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਵਿਚ ਬੰਗਾਲ ਤੋਂ ਕੋਈ ਵਿਧਾਇਕ ਨਹੀਂ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਜਦੋਂ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਭਾਜਪਾ ਦੇ ਕੌਂਸਲਰ ਮਨੀਸ਼ ਚੌਧਰੀ ਨੇ ਇੱਕ ਰੇਸਟੌਰੈਂਟ ਵਿਖੇ ਪੁਲਿਸ ਵਾਲੇ ਨਾਲ ਕੁੱਟਮਾਰ ਕੀਤੀ ਸੀ। ਦੱਸ ਦਈਏ ਕਿ ਸਾਲ 2021 ਵਿਚ ਮਨੀਸ਼ ਵੱਲੋਂ ਆਤਮ ਹੱਤਿਆ ਕਰ ਲਈ ਗਈ ਸੀ।
Result- Fake
Our Sources
News Report Of Hindustan Times Published On 20 October 2018
News Report Of Times Of India Published On 16 April 2021
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ