Fact Check: ਫਿਲਿਸਤੀਨ ਲੋਕ ਮੌਤ ਦਾ ਨਾਟਕ ਕਰ ਖਿਚਵਾ ਰਹੇ ਫੋਟੋਆਂ? ਨਹੀਂ, ਫਰਜ਼ੀ ਦਾਅਵਾ ਵਾਇਰਲ
Published : May 21, 2021, 4:12 pm IST
Updated : May 21, 2021, 4:12 pm IST
SHARE ARTICLE
Viral Post
Viral Post

ਰੋਜ਼ਾਨਾ ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2013 ਦਾ ਹੈ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਲੋਕਾਂ ਦੇ ਉੱਤੇ ਸਫੇਦ ਚਾਦਰ ਰੱਖੀ ਹੋਈ ਹੈ ਅਤੇ ਲੋਕ ਮਰਨ ਦਾ ਨਾਟਕ ਕਰ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫਿਲਿਸਤਿਨ ਦੇ ਲੋਕ ਹਨ ਜਿਹੜੇ ਇਜ਼ਰਾਇਲ ਨੂੰ ਬਦਨਾਮ ਕਰਨ ਖਾਤਰ ਮੌਤ ਦਾ ਨਾਟਕ ਕਰ ਫੋਟੋਆਂ ਖਿਚਵਾ ਰਹੇ ਹਨ ਅਤੇ ਲੋਕਾਂ ਦੀ ਹਮਦਰਦੀ ਹਾਸਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2013 ਦਾ ਹੈ ਜਦੋਂ ਇਜ਼ਿਪਟ ਵਿਚ ਪ੍ਰਤੀਕਾਤਮਕ (Symbolic) ਪ੍ਰਦਰਸ਼ਨ ਕੀਤਾ ਗਿਆ ਸੀ। ਵਾਇਰਲ ਪੋਸਟ ਫਰਜੀ ਹੈ। 

ਵਾਇਰਲ ਪੋਸਟ

TRK News Room ਦੀ ਐਡੀਟਰ Yana Mir ਨੇ ਵੀ ਕਈ ਯੂਜ਼ਰ ਵਾਂਗ ਵੀਡੀਓ ਨੂੰ ਸ਼ੇਅਰ ਕੀਤਾ। Yana ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "#Palestinian dead bodies are checking to see if foreign media have finished taking photos, some bodies are feeling suffocated Seriously journos need to give them a break"

ਇਸ ਪੋਸਟ ਦਾ ਟਵਿੱਟਰ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਕੀਵਰਡ ਸਰਚ ਦੀ ਮਦਦ ਨਾਲ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਵੀਡੀਓ Youtube 'ਤੇ 2013 ਦਾ ਅਪਲੋਡ ਮਿਲਿਆ। 28 ਅਕਤੂਬਰ 2013 ਨੂੰ جريدة البديل ਨਾਂਅ ਦੇ ਅਕਾਊਂਟ ਨੇ ਵੀਡੀਓ ਅਪਲੋਡ ਕਰਦਿਆਂ ਟਾਈਟਲ ਲਿਖਿਆ, "عرض تمثيلي بالجثامين داخل جامعة الازهر" ਪੰਜਾਬੀ ਅਨੁਵਾਦ (ਅਲ-ਅਜ਼ਹਰ ਯੂਨੀਵਰਸਿਟੀ ਦੇ ਅੰਦਰ ਲਾਸ਼ਾਂ ਦਾ ਪ੍ਰਤੀਨਿਧੀ ਪ੍ਰਦਰਸ਼ਨ)

ਇਹ ਟਾਈਟਲ ਅਤੇ ਵੀਡੀਓ ਦਾ ਡਿਸਕ੍ਰਿਪਸ਼ਨ ਅਰਬੀ ਭਾਸ਼ਾ ਵਿਚ ਲਿਖਿਆ ਹੋਇਆ ਸੀ। ਡਿਸਕ੍ਰਿਪਸ਼ਨ ਦਾ ਗੂਗਲ ਪੰਜਾਬੀ ਅਨੁਵਾਦ , "ਅਲ-ਅਜ਼ਹਰ ਯੂਨੀਵਰਸਿਟੀ ਵਿਖੇ ਦਰਜਨਾਂ ਮੁਸਲਿਮ ਬ੍ਰਦਰਹੁੱਡ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਦੀ ਇਮਾਰਤ ਦੇ ਸਾਹਮਣੇ ਇਕ ਵਿਸ਼ਾਲ ਮੁਜ਼ਾਹਰਾ ਕੀਤਾ ਅਤੇ ਅਲ-ਅਜ਼ਹਰ ਯੂਨੀਵਰਸਿਟੀ ਤੋਂ ਬ੍ਰਦਰਹੁੱਡ ਦੇ ਵਿਦਿਆਰਥੀ ਲੜਕੀਆਂ ਅਤੇ ਮੁੰਡਿਆਂ ਦੇ ਨਾਲ-ਨਾਲ ਇਕੱਠੇ ਹੋਏ।"

ਇਸ ਅਨੁਸਾਰ ਵੀਡੀਓ ਅਲ ਅਜ਼ਹਰ ਯੂਨੀਵਰਸਿਟੀ ਵਿਚ ਸਟੂਡੈਂਟਸ ਦੁਆਰਾ ਕੀਤੇ ਗਏ ਪ੍ਰਤੀਕਾਤਮਕ ਪ੍ਰਦਰਸ਼ਨ ਦਾ ਹੈ। ਅਲ ਅਜ਼ਹਰ ਯੂਨੀਵਰਸਿਟੀ ਇਜ਼ਿਪਟ ਵਿਚ ਸਥਿਤ ਹੈ। ਇਹ ਵੀਡੀਓ ਹੇਠਾਂ ਵੇਖਿਆ ਜਾ ਸਕਦਾ ਹੈ। 

ਇਹ ਪਹਿਲੀ ਵਾਰ ਨਹੀਂ ਜਦੋਂ ਇਹ ਵੀਡੀਓ ਗਲਤ ਦਾਅਵੇ ਨਾਲ ਵਾਇਰਲ ਹੋਇਆ ਹੋਵੇ। ਇੰਟਰਨੈਸ਼ਨਲ ਨਿਊਜ਼ ਏਜੰਸੀ AFP ਨੇ ਅਪ੍ਰੈਲ 2021 ਵਿਚ ਵੀਡੀਓ ਦਾ Fact Check ਕੀਤਾ ਸੀ ਜਦੋਂ ਇਹ ਵੀਡੀਓ ਇਜ਼ਿਪਟ ਨਾਲ ਜੁੜੇ ਗਲਤ ਦਾਅਵੇ ਨਾਲ ਵਾਇਰਲ ਹੋਇਆ ਸੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ। 

File photo

ਨਤੀਜਾ - ਰੋਜ਼ਾਨਾ ਸਪੋਕਸਮੈਨ ਨੇ ਵੀਡੀਓ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2013 ਦਾ ਹੈ ਜਦੋਂ ਇਜ਼ਿਪਟ ਵਿਚ ਪ੍ਰਤੀਕਾਤਮਕ (Symbolic) ਪ੍ਰਦਰਸ਼ਨ ਕੀਤਾ ਗਿਆ ਸੀ। ਵਾਇਰਲ ਪੋਸਟ ਫਰਜ਼ੀ ਹੈ।

Claim:  ਵਾਇਰਲ ਤਸਵੀਰ ਵਿਚ ਫਿਲਿਸਤਿਨ ਦੇ ਲੋਕ ਹਨ
Claimed BY: TRK News Room ਦੀ ਐਡੀਟਰ Yana Mir
Fact ChecK:ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement