
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਏ ਕਿ ਅਦਾਕਾਰ ਸਹੀ ਸਲਾਮਤ ਹਨ। ਧਰਮੇਂਦਰ ਦਿਓਲ ਦੀ ਨੂੰ ਲੈ ਕੇ ਵਾਇਰਲ ਇਹ ਖਬਰ ਸਿਰਫ ਅਫਵਾਹ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਅਦਾਕਾਰ ਧਰਮੇਂਦਰ ਦਿਓਲ ਦੀ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰ ਹੁਣ ਸਾਡੇ ਵਿਚਕਾਰ ਨਹੀਂ ਰਹੇ। ਪੋਸਟ ਅਨੁਸਾਰ ਧਰਮੇਂਦਰ ਦਿਓਲ ਦੀ ਮੌਤ ਹੋ ਗਈ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਏ ਕਿ ਅਦਾਕਾਰ ਸਹੀ ਸਲਾਮਤ ਹਨ। ਧਰਮੇਂਦਰ ਦਿਓਲ ਦੀ ਨੂੰ ਲੈ ਕੇ ਵਾਇਰਲ ਇਹ ਖਬਰ ਸਿਰਫ ਅਫਵਾਹ ਹੈ।
ਵਾਇਰਲ ਪੋਸਟ
ਫੇਸਬੁੱਕ ਅਕਾਊਂਟ "ਤੇਗ ਫਤਹਿ ਐਗਰੀਕਲਚਰ ਬੜਵਾ" ਨੇ 19 ਜੂਨ 2022 ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਪੰਜਾਬ ਦਾ ਧਰਮਿੰਦਰ"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਨਿਊਜ਼ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਕਿ ਜੇਕਰ ਧਰਮੇਂਦਰ ਦਿਓਲ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੰਦੇ ਤਾਂ ਹੁਣ ਤੱਕ ਖਬਰ ਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਇਸ ਦਾਅਵੇ ਦੀ ਪੁਸ਼ਟੀ ਕਰਦੀ ਇੱਕ ਵੀ ਖਬਰ ਨਹੀਂ ਮਿਲੀ।
ਅੱਗੇ ਵਧਦਿਆਂ ਅਸੀਂ ਧਰਮੇਂਦਰ ਦਿਓਲ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਵਿਜ਼ਿਟ ਕੀਤਾ। ਦੱਸ ਦਈਏ ਕਿ ਵਾਇਰਲ ਪੋਸਟ 19 ਜੂਨ ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਸਾਨੂੰ ਅਦਾਕਾਰ ਦੇ ਟਵਿੱਟਰ ਅਕਾਊਂਟ ਤੋਂ 21 ਜੂਨ 2022 ਨੂੰ ਸ਼ੇਅਰ ਕੀਤੇ ਪੋਸਟ ਮਿਲੇ। ਅਦਾਕਾਰ ਨੇ 21 ਜੂਨ 2022 ਨੂੰ ਇੱਕ ਗਾਣੇ ਦਾ ਵੀਡੀਓ ਸਾਂਝਾ ਕੀਤਾ ਸੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ:
pic.twitter.com/DXewEqdb82 With Love from Nazia ???? …Jhoom Jhoom jaoon ji chahta hai Dosto.
— Dharmendra Deol (@aapkadharam) June 21, 2022
ਅੱਗੇ ਵਧਦੇ ਹੋਏ ਅਸੀਂ ਵੱਧ ਪੁਸ਼ਟੀ ਲਈ ਰੋਜ਼ਾਨਾ ਸਪੋਕਸਮੈਨ ਦੇ Cine Punjabi ਇੰਚਾਰਜ ਐਂਕਰ ਕਮਾਯਨੀ ਸ਼ਰਮਾ ਨਾਲ ਗੱਲ ਕੀਤੀ। ਕਮਾਯਨੀ ਨੇ ਮਾਮਲੇ ਨੂੰ ਲੈ ਕੇ ਮੁੰਬਈ ਸਥਿਤ ਕਈ ਮੀਡੀਆ ਮੈਨੇਜਰ ਨਾਲ ਗੱਲਬਾਤ ਕੀਤੀ ਅਤੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਿਹਾ ਪੋਸਟ ਬਿਲਕੁਲ ਫਰਜ਼ੀ ਹੈ। ਜੇਕਰ ਅਜਿਹਾ ਹੁੰਦਾ ਤਾਂ ਹੁਣ ਤੱਕ ਮਾਮਲੇ ਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ।
"ਦੱਸ ਦਈਏ ਕਿ ਸਾਨੂੰ The Indian Express ਦੀ 7 ਜੂਨ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਦੱਸਿਆ ਗਿਆ ਕਿ ਧਰਮੇਂਦਰ ਨੇ ਇੱਕ ਵੀਡੀਓ ਜਾਰੀ ਕਰਦਿਆਂ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਬਿਲਕੁਲ ਤੰਦਰੁਸਤ ਹਨ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਏ ਕਿ ਅਦਾਕਾਰ ਸਹੀ ਸਲਾਮਤ ਹਨ। ਧਰਮੇਂਦਰ ਦਿਓਲ ਦੀ ਨੂੰ ਲੈ ਕੇ ਵਾਇਰਲ ਇਹ ਖਬਰ ਸਿਰਫ ਅਫਵਾਹ ਹੈ।
Claim- Actor Dharmendra Deol Is No More
Claimed By- FB Account ਤੇਗ ਫਤਹਿ ਐਗਰੀਕਲਚਰ ਬੜਵਾ
Fact Check- Fake