ਸੋਸ਼ਲ ਮੀਡੀਆ 'ਤੇ ਭਗਵੰਤ ਮਾਨ ਦਾ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ 2019 ਦਾ ਹੈ, ਪੜ੍ਹੋ Fact Check ਰਿਪੋਰਟ
Published : Jun 22, 2022, 10:15 am IST
Updated : Jun 22, 2022, 10:15 am IST
SHARE ARTICLE
Fact Check Old video of Punjab CM Bhagwant Mann shared with misleading claims
Fact Check Old video of Punjab CM Bhagwant Mann shared with misleading claims

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਸਨ।

RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕ ਭਗਵੰਤ ਮਾਨ ਦਾ ਵਿਰੋਧ ਕਰਦੇ ਵੇਖੇ ਜਾ ਸਕਦੇ ਹਨ ਅਤੇ ਇਸੇ ਵਿਚਕਾਰ ਭਗਵੰਤ ਨੂੰ ਉਨ੍ਹਾਂ ਸਾਹਮਣੇ ਭੰਗੜਾ ਪਾਉਂਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਲੀਆ ਘਟਨਾ ਹੈ ਅਤੇ ਇਸਦੇ ਨਾਲ ਭਗਵੰਤ ਮਾਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਸਨ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ 

ਫੇਸਬੁੱਕ ਪੇਜ "Punjabi paris to ਪੰਜਾਬੀ ਪੈਰਿਸ ਤੋਂ" ਨੇ 20 ਜੂਨ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਏ ਹਰਕਤ ਭਗਵੰਤ ਮਾਨ ਨੂੰ ਸੋਭਾ ਦਿੰਦੀ ਆ ਤਸੀ ਆਪ ਦੇਖ ਲਉ ਬਸ ਤੁਹਾਡੀਆਂ ਹਰਕਤਾਂ ਹੀ ਦਸਦੀਆਂ ਨੇ ਕਿ ਤੁਸੀਂ ਜ਼ਿਹਨ ਤੋਂ ਨਹੀਂ ਬਦਲੇ ਬਸ ਰੁਤਬੇ ਪੱਖੋਂ ਹੀ ਬਦਲੇ ਹੋ। ਪੰਜਾਬ ਦਾ ਪਹਿਲਾਂ ਮੁੱਖ ਮੰਤਰੀ ਜੋ ਆਪਣੇ ਸ਼ਰੇਆਮ ਵਿਰੋਧ ਨੂੰ ਦੇਖਕੇ ਪਾਗਲ ਹੋਕੇ ਭੰਗੜਾ ਪਾ ਰਿਹਾ। ਭੇਡਾਂ ਦਾ ਨਕਲੀ ਭਗਤ ਸਿੰਘ ਹਿੱਲ ਗਿਆ ਹੈ ਇਸਤੋਂ ਲੋਕ ਪੰਜਾਬ ਦੇ ਭਲੇ ਦੀ ਆਸ ਲਾਈ ਬੈਠੇ ਨੇ।"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਵੀਡੀਓ ਨੂੰ ਭਾਜਪਾ ਆਗੂ ਸਣੇ ਨਾਮੀ ਪੱਤਰਕਾਰ ਨੇ ਵੀ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਗੌਰ ਕਰਨ ਵਾਲੀ ਗੱਲ ਹੈ ਕਿ ਭਗਵੰਤ ਮਾਨ ਕੋਲ CM ਹੋਣ ਦੇ ਮੁਕਾਬਲੇ ਸੁਰੱਖਿਆ ਨਾ ਦੇ ਬਰਾਬਰ ਹੈ। ਨਾਲ ਹੀ ਇਸ ਪੋਸਟ 'ਤੇ ਕਈ ਸਾਰੇ ਯੂਜ਼ਰਸ ਨੇ ਵੀਡੀਓ ਨੂੰ ਪੁਰਾਣਾ ਦੱਸਿਆ।

ਅੱਗੇ ਵਧਦਿਆਂ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲਭਨੀ ਸ਼ੁਰੂ ਕੀਤੀ।

ਵਾਇਰਲ ਇਹ ਵੀਡੀਓ 2019 ਦਾ ਹੈ

ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਸਭਤੋਂ ਪੁਰਾਣੇ ਪੋਸਟ ਸਾਨੂੰ ਮਈ 2019 ਦੇ ਮਿਲੇ। ਫੇਸਬੁੱਕ ਯੂਜ਼ਰ "Lakha Dullet " ਨੇ 17 ਮਈ 2019 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਕਈ ਦਿਨ ਤੋ ਦੇਖ ਰਹੇ ਆ R Nait ਦਾ ਗਾਣਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦੱਬਦਾ ਕਿੱਥੇ ਆ ਭਗਵੰਤ ਮਾਨ ਇਹ ਗੀਤ ਤੇ  ਭੰਗੜਾ ਪਾਓਦਾ ਨਜਰ ਆ ਰਿਹਾ ਹੈ  ਸਾਡੇ ਲੋਕਾ ਦੀ ਐਨੀ ਮਾਨਸਿਕਤਾ ਗਰਕ ਹੋ ਗਈ ਓਹਨਾ ਨੂ ਏਹ ਨੀ ਪਤਾ ਕਿ ਵੋਟਾ ਸਾਡੀਆ ਭੈਣਾ ਮਾਵਾ ਤੇ ਵੀਰਾ ਤੇ ਬਜੁਰਗਾਂ ਨੇ ਵੀ ਪਾਓਣੀਆ ਨੇ ਇਹ ਸਭ ਦਾ ਯਾਰ ਬਣਦਾ ਫਿਰਦਾ ਜਿਹਦਾ ਇਹ ਯਾਰ ਸੀ ਓ ਇਹਦੇ ਘਰ ਆਲੀ ਏਹਨੂ ਛੱਡ ਗਈ ਸੀ। ਦੂਜੀ ਹਰਕਤ ???? ਨਵੀ ਹਰਕਤ ਦੇਖ ਲਓ ਵਿਰੋਧ ਅੱਜ ਦੇ ਟਾਇਮ ਸਾਰੇ ਲੀਡਰਾ ਦਾ ਹੋ ਰਿਹਾ ਤਾ ਸਹਾਰਨਾ ਵੀ ਪੈਦਾ ਇਹ ਝੰਡੇ ਦੀ ਹਰਕਤ ਵੀਡਿਓ ਪੂਰੀ ਦੇਖੋ ਕਿਵੇ ਗਾਲਾ ਕੱਢ ਕੇ ਕਿਵੇ ਗਲਤ ਇਸ਼ਾਰੇ ਕਰ ਰਿਹਾ ਠੇਠ ਪੰਜਾਬੀ ਚ ਘੋੜਾ ਕਰ ਗਿਆ  ਇਹਦਾ ਵੱਡੇ ਸੰਸਕਾਰੀ ਲੀਡਰ ਮਾਣ ਸਨਮਾਨ ਕਰਨਾ ਬਣਦਾ ਹੈ ਕਿ ਨਹੀ ?"

Old Video

ਇਸੇ ਤਰ੍ਹਾਂ ਸਾਨੂੰ ਇਸ ਵਾਇਰਲ ਵੀਡੀਓ ਨੂੰ ਲੈ ਕੇ ਲੋਕਾਂ ਦੇ ਕਈ ਫੇਸਬੁੱਕ ਪੋਸਟ ਮਿਲੇ ਜਿਨ੍ਹਾਂ ਨੂੰ ਇਥੇ ਅਤੇ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਸਨ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Recent Video Of Punjab CM Bhagwant Mann Inappropriate Behavior
Claimed By- SM Users
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement