ਕੀ ਕਹਿੰਦੀ ਹੈ ਕੋਲਕਾਤਾ ਡਾਕਟਰ ਕੇਸ ਦੀ ਪੋਸਟ-ਮਾਰਟਮ ਰਿਪੋਰਟ... ਸਪੋਕਸਮੈਨ ਵਿਸ਼ੇਸ਼
Published : Aug 21, 2024, 5:55 pm IST
Updated : Aug 21, 2024, 5:55 pm IST
SHARE ARTICLE
Special Article On Kolkata Doctor Murder Rape Case Post Mortem Report
Special Article On Kolkata Doctor Murder Rape Case Post Mortem Report

ਕੋਲਕਾਤਾ ਡਾਕਟਰ ਕੇਸ ਦੀ ਪੋਸਟ-ਮਾਰਟਮ ਰਿਪੋਰਟ 'ਤੇ ਸਪੋਕਸਮੈਨ ਵਿਸ਼ੇਸ਼

Spokesman Fact Check Desk- ਕੋਲਕਾਤਾ ਦੇ RG Kar ਮੈਡੀਕਲ ਕਾਲਜ ਵਿਖੇ ਪਿਛਲੇ ਦਿਨਾਂ ਰੇਸੀਡੇੰਟ ਡਾਕਟਰ ਮੋਮੀਤਾ ਦੇਬਨਾਥ ਦੀ ਮੌਤ ਮਾਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਮਹਿਲਾ ਸੁਰੱਖਿਆ ਨੂੰ ਤਾਰ-ਤਾਰ ਕਰਨ ਵਾਲੇ ਇਸ ਮਾਮਲੇ ਤੋਂ ਬਾਅਦ ਪੂਰੇ ਦੇਸ਼ ਵਿਚ ਬੰਗਾਲ ਸਰਕਾਰ ਖਿਲਾਫ ਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ। ਇਸ ਘਟਨਾ ਨੂੰ ਲੈ ਕੇ ਸ਼ੁਰੂਆਤੀ ਦੌਰ ਵਿਚ ਮਾਮਲੇ ਸਬੰਧੀ ਖਬਰਾਂ ਸਾਹਮਣੇ ਆਈਆਂ ਕਿ ਡਾਕਟਰ ਮੋਮੀਤਾ ਨਾਲ ਬੇਹਰਿਹਮੀ ਨਾਲ ਗੈਂਗਰੇਪ ਕੀਤਾ ਗਿਆ ਤੇ ਨਾਲ ਡਾਕਟਰ ਦੇ ਨਿਜੀ ਹਿੱਸੇ ਨੂੰ ਬੇਹਰਿਹਮ ਨੁਕਸਾਨ ਪਹੁੰਚਾਇਆ ਗਿਆ। ਕਈ ਦਾਅਵਿਆਂ ਅਨੁਸਾਰ ਡਾਕਟਰ ਦੇ ਗਲੇ ਦੀ ਹੱਡੀ ਤੇ ਕਮਰ ਦੀ ਨਿਚਲੀ ਹੱਡੀ ਵੀ ਟੁੱਟੀ ਦੱਸੀ ਗਈ। ਇੱਕ ਦਾਅਵਾ ਇਹ ਵੀ ਵਾਇਰਲ ਹੋਇਆ ਕਿ ਡਾਕਟਰ ਦੇ ਨਿਜੀ ਅੰਗ ਅੰਦਰ 150 ਗ੍ਰਾਮ ਵੀਰਜ ਮਿਲਿਆ ਹੈ। 

ਇਨ੍ਹਾਂ ਦਾਅਵਿਆਂ ਦੇ ਵਾਇਰਲ ਹੋਣ ਮਗਰੋਂ ਪੂਰੇ ਦੇਸ਼ ਵਿਚ ਗੁੱਸੇ ਦੀ ਲਹਿਰ ਫੇਲ ਗਈ ਅਤੇ ਲੋਕ ਸੜਕਾਂ 'ਤੇ ਉਤਰ ਕੇ ਮਮਤਾ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਲੱਗੇ ਅਤੇ ਡਾਕਟਰ ਮੋਮੀਤਾ ਨੂੰ ਇਨਸਾਫ ਦਵਾਉਣ ਦੀ ਗੁਹਾਰ ਕਰਨ ਲੱਗੇ। ਹੁਣ ਮਾਮਲੇ ਦੀ ਪੋਸਟ ਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ ਤੇ ਇਸ ਰਿਪੋਰਟ ਅਨੁਸਾਰ ਹੱਡੀਆਂ ਟੁੱਟਣ ਤੇ 150 ਗ੍ਰਾਮ ਵੀਰਜ ਵਾਲਾ ਦਾਅਵਾ ਗਲਤ ਹੈ।

" ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਵਿਚ ਕੋਲਕਾਤਾ ਪੁਲਿਸ ਦੇ ਇੱਕ ਨਾਗਰਿਕ ਵਲੰਟੀਅਰ ਸੰਜੇ ਰਾਏ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਹ ਗ੍ਰਿਫਤਾਰੀ ਮਾਮਲੇ ਦੀ ਜਾਂਚ ਲਈ ਸੱਤ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਗਠਨ ਦੇ ਛੇ ਘੰਟੇ ਬਾਅਦ ਹੋਈ ਸੀ..."

ਕੀ ਕਹਿੰਦੀ ਹੈ ਡਾਕਟਰ ਦੀ ਪੋਸਟ-ਮਾਰਟਮ ਰਿਪੋਰਟ...

ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਇਸ ਮਾਮਲੇ ਦੀ ਪੂਰੀ ਪੋਸਟ ਮਾਰਟਮ ਰਿਪੋਰਟ ਨੂੰ ਧਿਆਨ ਨਾਲ ਪੜ੍ਹਿਆ। ਪੋਸਟ-ਮਾਰਟਮ ਰਿਪੋਰਟ ਵਿਚ ਕਈ ਸੱਟਾਂ ਦਾ ਜ਼ਿਕਰ ਹੈ ਪਰ ਇਸਦੇ ਵਿਚ ਕਿਹਾ ਗਿਆ ਹੈ ਕਿ ਪੀੜਿਤ ਡਾਕਟਰ ਦੇ ਸ਼ਰੀਰ ਵਿਚ ਕੋਈ ਹੱਡੀ ਦਾ ਫਰੈਕਚਰ ਨਹੀਂ ਪਾਇਆ ਗਿਆ ਹੈ। 

ਇਸ ਰਿਪੋਰਟ ਵਿਚ ਸ਼ਰੀਰ ਦੇ ਵੱਖ-ਵੱਖ ਅੰਗਾਂ ਬਾਰੇ ਜਾਣਕਾਰੀ ਟੈਬੂਲਰ ਕਾਲਮਾਂ ਦੇ ਰੂਪ ਵਿਚ ਦਿੱਤੀ ਗਈ ਹੈ। ਰਿਪੋਰਟ ਅਨੁਸਾਰ:

"Muscles Bones And Joints" ਨਾਮਕ ਰੋ ਦੇ ਇੱਕ ਕਾਲਮ ਅੰਦਰ ਲਿਖਿਆ ਹੈ "Fracture Not Found" ਤੇ ਦੂਜੇ ਵਿਚ ਲਿਖਿਆ ਹੈ "Discolation- NIL"

ਇੱਕ ਮੀਡੀਆ ਅਦਾਰੇ ਨਾਲ ਗੱਲ ਕਰਦਿਆਂ ਫੋਰੈਂਸਿਕ ਐਕਸਪਰਟ ਨੇ ਦੱਸਿਆ ਕਿ ਇਸ ਰਿਪੋਰਟ ਤੋਂ ਨਹੀਂ ਪਤਾ ਚਲਦਾ ਕਿ ਹਾਈਪੋਇਡ ਹੱਡੀ ਵਿਚ ਫਰੈਕਚਰ ਹੈ ਜਿਵੇਂ ਕਿ ਗਲ ਘੋਟਣ ਤੇ ਫਾਂਸੀ ਦੇ ਮਾਮਲਿਆਂ ਵਿਚ ਉੱਮੀਦ ਕੀਤੀ ਜਾ ਸਕਦੀ ਹੈ। 

ਤੁਹਾਂਨੂੰ ਦੱਸ ਦਈਏ ਕਿ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡਾਕਟਰ ਮੋਮੀਤਾ ਦੀ ਮੌਤ ਗਲਾ ਘੋਟਣ ਨਾਲ ਹੋਈ ਹੈ।

ਇਸ ਪੋਸਟ ਮਾਰਟਮ ਰਿਪੋਰਟ ਅਨੁਸਾਰ 150 ਗ੍ਰਾਮ ਵੀਰਜ ਦਾ ਦਾਅਵਾ ਵੀ ਗਲਤ ਹੈ। 

ਇਸ ਰਿਪੋਰਟ ਵਿਚ ਇੱਕ ਕਾਲਮ ਜਿਸਦਾ ਸ਼ਿਰਸ਼ਕ ਹੈ "External and Internal Genitalia" ਵਿਚ ਲਿਖਿਆ ਹੈ “As noted. White thick viscid liquid present inside endocervical canal, which is collected as noted above. Wt-151gm.” ਪੰਜਾਬੀ ਅਨੁਵਾਦ, "ਜਿਵੇਂ ਕਿ ਨੋਟ ਕੀਤਾ ਗਿਆ, ਇੱਕ ਚਿੱਟਾ ਮੋਟਾ ਲੇਸਦਾਰ ਤਰਲ ਐਂਡੋਸਰਵਾਈਕਲ ਕੈਨਾਲ ਦੇ ਅੰਦਰ ਮੌਜੂਦ ਹੈ, ਜਿਸਨੂੰ ਉੱਪਰ ਦੱਸੇ ਅਨੁਸਾਰ ਇਕੱਠਾ ਕੀਤਾ ਜਾਂਦਾ ਹੈ। ਵਜ਼ਨ- 151 ਗ੍ਰਾਮ"

ਇਸ ਰਿਪੋਰਟ ਨੂੰ ਲੈ ਕੇ ਇੱਕ ਮੀਡੀਆ ਅਦਾਰੇ ਨਾਲ ਗੱਲ ਕਰਦਿਆਂ ਫੋਰੈਂਸਿਕ ਐਕਸਪਰਟ ਨੇ ਦੱਸਿਆ, "ਆਮ ਤੌਰ 'ਤੇ ਵੀਰਜ ਤਰਲ ਨੂੰ ਮਿਲੀਲੀਟਰ (ML) ਵਿੱਚ ਮਾਪਿਆ ਜਾਂਦਾ ਹੈ ਨਾ ਕਿ ਗ੍ਰਾਮ (ਵਜ਼ਨ) ਵਿਚ। ਪੋਸਟ ਮਾਰਟਮ ਰਿਪੋਰਟ ਵਿੱਚ ਦਿਲ, ਜਿਗਰ, ਗੁਰਦੇ, ਤਿੱਲੀ ਆਦਿ ਸਮੇਤ ਹੋਰ ਅੰਗਾਂ ਦਾ ਭਾਰ ਗ੍ਰਾਮ ਵਿਚ ਹੈ। 151 ਗ੍ਰਾਮ ਅੰਦਰੂਨੀ ਅਤੇ ਬਾਹਰੀ ਜਣਨ ਅੰਗਾਂ ਦਾ ਸਮੂਹਿਕ ਭਾਰ ਹੈ। ਰਿਪੋਰਟ ਵਿਚ ਕਿਤੇ ਵੀ ਇਹ ਜ਼ਿਕਰ ਨਹੀਂ ਹੈ ਕਿ 150 ਮਿਲੀਗ੍ਰਾਮ ਵੀਰਜ ਬਰਾਮਦ ਕੀਤਾ ਗਿਆ ਸੀ।"

"150 ਗ੍ਰਾਮ ਵੀਰਜ" ਦੇ ਦਾਅਵੇ ਦਾ ਖੰਡਨ ਕੋਲਕਾਤਾ ਪੁਲਿਸ ਕਮਿਸ਼ਨਰ ਨੇ ਵੀ ਆਪਣੀ ਪ੍ਰੈਸ ਵਾਰਤਾ ਵਿਚ ਕੀਤਾ ਸੀ। ਇਸ ਪ੍ਰੈਸ ਵਾਰਤਾ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।"

ਪੋਸਟ-ਮਾਰਟਮ ਰਿਪੋਰਟ ਵਿਚ ਮੌਤ ਦੇ ਕਾਰਨ ਦਾ ਜ਼ਿਕਰ "ਮੈਡੀਕਲ ਅਫਸਰ ਦੀ ਰਾਏ" ਲਈ ਨਿਰਧਾਰਤ ਜਗ੍ਹਾ ਵਿਚ ਕੀਤਾ ਗਿਆ ਹੈ, ਜਿਸਦੇ ਵਿਚ ਲਿਖਿਆ ਹੈ: "ਮੌਤ ਗਲਾ ਘੁੱਟਣ ਦੇ ਪ੍ਰਭਾਵ ਕਾਰਨ ਹੋਈ ਹੈ ਜਿਵੇਂ ਕਿ ਉੱਪਰ ਦੱਸਿਆ ਗਿਆ ਹੈ। ਮੌਤ ਦਾ ਕਾਰਨ — ਹੱਤਿਆ। ਉਸਦੇ ਜਣਨ ਅੰਗ ਵਿੱਚ ਜ਼ਬਰਦਸਤੀ ਘੁਸਪੈਠ/ਸੰਮਿਲਨ ਦੇ ਡਾਕਟਰੀ ਸਬੂਤ ਹਨ। ਜਿਨਸੀ ਹਮਲੇ ਦੀ ਸੰਭਾਵਨਾ ਹੈ।"

ਇਸ ਰਿਪੋਰਟ ਅਨੁਸਾਰ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਪੀੜਤਾ ਦੇ ਨਿਜੀ ਅੰਗ ਨਾਲ ਜ਼ਬਰਦਸਤੀ ਕੀਤੀ ਗਈ ਸੀ। 

ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਕਈ ਸੱਟਾਂ ਸਨ, ਜਿਨ੍ਹਾਂ ਵਿਚ ਸਿਰ, ਗਲ, ਬੁੱਲ੍ਹ, ਨੱਕ, ਸੱਜਾ ਜਬਾੜਾ, ਠੋਡੀ, ਗਰਦਨ, ਖੱਬੀ ਬਾਂਹ, ਖੱਬਾ ਮੋਢਾ, ਖੱਬਾ ਗੋਡਾ, ਗਿੱਟਾ ਅਤੇ ਅੰਦਰਲੇ ਜਣਨ ਅੰਗ ਸ਼ਾਮਲ ਹਨ। ਰਿਪੋਰਟ ਵਿਚ ਫੇਫੜਿਆਂ ਵਿੱਚ ਖੂਨ ਦੀ ਕਮੀ ਅਤੇ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਖੂਨ ਦੇ ਥੱਕੇ ਵੀ ਨੋਟ ਕੀਤੇ ਗਏ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਲਾਸ਼ ਨੂੰ ਦੇਖਣ ਵਾਲੇ ਗਵਾਹਾਂ ਨੇ ਦੱਸਿਆ ਕਿ ਡਾਕਟਰ ਮੋਮੀਤਾ ਦੀ ਲਾਸ਼ ਸੈਮੀਨਾਰ ਹਾਲ ਦੇ ਇੱਕ ਪੋਡੀਅਮ 'ਤੇ ਪਈ ਸੀ। ਇੱਕ ਸੂਤਰ ਨੇ ਦੱਸਿਆ, "ਇੱਕ ਨੀਲੀ ਚਾਦਰ ਨੇ ਸਰੀਰ ਨੂੰ ਗਰਦਨ ਤੋਂ ਗੋਡਿਆਂ ਤੱਕ ਢੱਕਿਆ ਹੋਇਆ ਸੀ। ਉਸਦਾ ਕੁੜਤਾ ਵਿਗੜਿਆ ਹੋਇਆ ਸੀ ਅਤੇ ਪੈਂਟ ਗਾਇਬ ਸੀ। ਉਸਦਾ ਲੈਪਟਾਪ, ਇੱਕ ਨੋਟ ਬੁੱਕ, ਸੈਲਫੋਨ ਅਤੇ ਇੱਕ ਪਾਣੀ ਦੀ ਬੋਤਲ ਲਾਸ਼ ਦੇ ਕੋਲ ਸੀ।"

ਇੱਕ ਸੀਨੀਅਰ ਅਧਿਕਾਰੀ ਅਨੁਸਾਰ, "ਪੀੜਤ ਅੱਧੀ ਨੀਂਦ ਵਿਚ ਹੋਣ ਦੇ ਬਾਵਜੂਦ ਸਖ਼ਤੀ ਨਾਲ ਲੜੀ ਸੀ ਅਤੇ ਇਸ ਸੰਘਰਸ਼ ਨੇ ਜਾਂਚਕਰਤਾਵਾਂ ਨੂੰ ਮਹੱਤਵਪੂਰਣ ਸਬੂਤ ਪ੍ਰਦਾਨ ਕੀਤੇ ਸਨ। ਪੀੜਤ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੋਸ਼ੀ ਦੇ ਹੱਥਾਂ 'ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਖੁਰਚ ਦਿੱਤੇ। ਡਾਕਟਰੀ ਜਾਂਚ ਦੌਰਾਨ, ਸੰਜੇ ਰਾਏ ਦੇ ਸਰੀਰ 'ਤੇ ਇਹ ਖੁਰਚੀਆਂ ਸੱਟਾਂ ਪੀੜਤ ਦੇ ਨਹੁੰਆਂ ਤੋਂ ਇਕੱਠੇ ਕੀਤੇ ਗਏ ਚਮੜੀ ਅਤੇ ਖੂਨ ਦੇ ਨਮੂਨਿਆਂ ਨਾਲ ਮੇਲ ਖਾਂਦੀਆਂ ਪਾਈਆਂ ਗਈਆਂ ਸਨ।" 

Report By Spokesman Fact Check 

Sources:

Media Reports Of Alt News, News Laundary, NDTV, Post Mortem Report

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement