Fact Check: CM ਚਰਨਜੀਤ ਚੰਨੀ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਗਾਇਕ ਸਨ? ਗਾਇਕ ਨੇ ਦੱਸੀ ਪੂਰੀ ਸਚਾਈ
Published : Sep 21, 2021, 3:29 pm IST
Updated : Sep 21, 2021, 4:31 pm IST
SHARE ARTICLE
Fact Check Fake claim going viral in the name of Punjab CM Charanjit Singh Channi
Fact Check Fake claim going viral in the name of Punjab CM Charanjit Singh Channi

ਵਾਇਰਲ ਪੋਸਟਰ ਵਿਚ ਨਕੋਦਰ ਦੇ ਇੱਕ ਗਾਇਕ ਚਰਨਜੀਤ ਚੰਨੀ ਹਨ ਜੋ ਇਸ ਇਸ ਸਮੇਂ ਫਿਲੀਪੀਨਜ਼ ਵਿਚ ਰਹਿ ਰਹੇ ਹਨ। ਗਾਇਕ ਚਰਨਜੀਤ ਚੰਨੀ ਨੇ ਵਾਇਰਲ ਦਾਅਵਿਆਂ ਦਾ ਖੰਡਨ ਕੀਤਾ ਹੈ।

RSFC (Team Mohali)- ਪੰਜਾਬ ਦੇ 16ਵੇਂ ਮੁੱਖ ਮੰਤਰੀ ਵੱਜੋਂ ਚਰਨਜੀਤ ਚੰਨੀ ਨੇ 20 ਸਿਤੰਬਰ 2021 ਨੂੰ ਸੁੰਹ ਚੁੱਕੀ ਅਤੇ ਇਸਤੋਂ ਬਾਅਦ ਉਨ੍ਹਾਂ ਦੇ ਨਾਂਅ ਤੋਂ ਇੱਕ ਪੋਸਟ ਵਾਇਰਲ ਹੋਣੀ ਸ਼ੁਰੂ ਹੋਈ। ਇਨ੍ਹਾਂ ਪੋਸਟਾਂ ਵਿਚ ਇੱਕ ਗਾਣਿਆਂ ਦੇ ਐਲਬਮ ਦਾ ਪੋਸਟਰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੋਸਟਰ ਵਿਚ ਦਿੱਸ ਰਹੇ ਗਾਇਕ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟਰ ਵਿਚ ਮੁੱਖ ਮੰਤਰੀ ਚਰਨਜੀਤ ਚੰਨੀ ਨਹੀਂ ਬਲਕਿ ਨਕੋਦਰ ਦੇ ਇੱਕ ਗਾਇਕ ਚਰਨਜੀਤ ਚੰਨੀ ਹਨ ਜੋ ਇਸ ਸਮੇਂ ਫਿਲੀਪੀਨਜ਼ ਵਿਚ ਰਹਿ ਰਹੇ ਹਨ। ਸਾਡੇ ਨਾਲ ਗੱਲਬਾਤ ਕਰਦੇ ਹੋਏ ਗਾਇਕ ਚਰਨਜੀਤ ਚੰਨੀ ਨੇ ਵਾਇਰਲ ਦਾਅਵਿਆਂ ਦਾ ਖੰਡਨ ਕੀਤਾ ਹੈ।

ਵਾਇਰਲ ਪੋਸਟ

ਅਕਾਲੀ ਦਲ ਸਮਰਥਕ ਪੇਜ "We Support Sukhbir Singh Badal" ਨੇ ਵਾਇਰਲ ਪੋਸਟਰ ਸ਼ੇਅਰ ਕਰਦਿਆਂ ਲਿਖਿਆ, "ਗਾਇਕੀ ਤੋਂ ਸਿੱਧੀ ਛਾਲ ਕੁਰਸੀ ਤੋਂ #Congress #CharnjitSingh"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਆਪਣੀ ਸਰਚ ਸ਼ੁਰੂ ਕੀਤੀ।

ਸਾਨੂੰ ਗਾਇਕ ਚਰਨਜੀਤ ਚੰਨੀ ਦੇ ਕਈ ਗਾਣੇ Youtube 'ਤੇ ਅਪਲੋਡ ਮਿਲੇ ਅਤੇ ਇਹ ਗਾਣੇ ਜਿਆਦਾਤਰ Pearls Music ਕੰਪਨੀ ਵੱਲੋਂ ਲੌਂਚ ਕੀਤੇ ਗਏ ਸਨ। ਅੱਗੇ ਵਧਦੇ ਹੋਏ ਅਸੀਂ Pearls Music ਕੰਪਨੀ ਦੇ ਡਾਇਰੈਕਟਰ ਸੰਜੀਵ ਸੂਦ ਨਾਲ ਗੱਲ ਕੀਤੀ। ਸੰਜੀਵ ਨੇ ਕਿਹਾ, "ਵਾਇਰਲ ਪੋਸਟਰ ਵਿਚ ਦਿੱਸ ਰਹੇ ਗਾਇਕ ਹਾਲੀਆ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਨਹੀਂ ਹਨ। ਗਾਇਕ ਚਰਨਜੀਤ ਚੰਨੀ ਨਕੋਦਰ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਫਿਲੀਪੀਨਜ਼ ਵਿਚ ਆਪਣਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਗਾਇਕ ਚਰਨਜੀਤ ਚੰਨੀ 1990 ਤੋਂ ਗਾਇਕੀ ਦੇ ਸਫਰ ਵਿਚ ਹਨ ਅਤੇ ਵਾਇਰਲ ਪੋਸਟਰ ਵਿਚ ਦਿੱਸ ਰਹੇ ਐਲਬਮ 1992 ਵਿਚ ਆਈ ਸੀ।"

Pearls MusicPearls Music

ਸੰਜੀਵ ਸੂਦ ਨੇ ਸਾਡੇ ਨਾਲ ਗਾਇਕ ਚਰਨਜੀਤ ਚੰਨੀ ਦਾ ਨੰਬਰ ਸ਼ੇਅਰ ਕੀਤਾ ਅਤੇ ਇਸਦੇ ਨਾਲ ਅਸੀਂ ਗਾਇਕ ਨਾਲ ਫੋਨ 'ਤੇ ਗੱਲ ਕੀਤੀ।

ਗਾਇਕ ਚਰਨਜੀਤ ਚੰਨੀ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ, "ਵਾਇਰਲ ਤਸਵੀਰ ਵਿਚ ਦਿੱਸ ਰਿਹਾ ਗਾਇਕ ਮੈਂ ਹਾਂ ਨਾ ਕਿ ਪੰਜਾਬ ਦੇ ਹਾਲੀਆ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ। ਇਹ ਐਲਬਮ ਅੱਜ ਤੋਂ 30 ਸਾਲ ਪਹਿਲਾਂ 1990 ਵਿਚ ਆਈ ਸੀ ਅਤੇ ਹੁਣ ਲੋਕ ਇਸ ਐਲਬਮ ਦੇ ਪੋਸਟਰ ਨੂੰ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਇਹ ਫੋਟੋ ਲੁਧਿਆਣੇ ਦੇ ਮਿਲੰਦ ਸਟੂਡੀਓ ਵਿਖੇ ਕਲਿਕ ਕੀਤੀ ਗਈ ਸੀ।"

ਗਾਇਕ ਨੇ ਅੱਗੇ ਕਿਹਾ, "ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੇਰਾ ਚਿਹਰਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮਿਲਦਾ ਸੀ ਅਤੇ ਮੈਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦਿੰਦਾ ਹਾਂ।"

ਗੱਲਬਾਤ ਕਰਦੇ ਹੋਏ ਗਾਇਕ ਚਰਨਜੀਤ ਚੰਨੀ ਨੇ ਦੱਸਿਆ ਕਿ ਉਹ ਇਸ ਸਮੇਂ ਫਿਲੀਪੀਨਜ਼ ਵਿਚ ਰਹਿੰਦੇ ਹਨ ਅਤੇ 2008 ਵਿਚ ਉਹ ਓਥੇ ਵਸ ਗਏ ਸਨ। ਗਾਇਕੀ ਤੋਂ ਹੁਣ ਥੋੜੀ ਦੂਰੀ ਬਣਾ ਗਾਇਕ ਚਰਨਜੀਤ ਚੰਨੀ ਆਪਣਾ ਕਾਰੋਬਾਰ ਫਿਲੀਪੀਨਜ਼ ਵਿਚ ਕਰ ਰਹੇ ਹਨ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟਰ ਵਿਚ ਮੁੱਖ ਮੰਤਰੀ ਚਰਨਜੀਤ ਚੰਨੀ ਨਹੀਂ ਬਲਕਿ ਨਕੋਦਰ ਦੇ ਇੱਕ ਗਾਇਕ ਚਰਨਜੀਤ ਚੰਨੀ ਹਨ ਜੋ ਇਸ ਸਮੇਂ ਫਿਲੀਪੀਨਜ਼ ਵਿਚ ਰਹਿ ਰਹੇ ਹਨ। ਸਾਡੇ ਨਾਲ ਗੱਲਬਾਤ ਕਰਦੇ ਹੋਏ ਗਾਇਕ ਚਰਨਜੀਤ ਚੰਨੀ ਨੇ ਵਾਇਰਲ ਦਾਅਵਿਆਂ ਦਾ ਖੰਡਨ ਕੀਤਾ ਹੈ।

Claim- Punjab CM Charanjit Channi was a singer before joining politics
Claimed By- We Support Sukhbir Singh Badal
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM
Advertisement