ਭਾਰਤੀ ਸੰਵਿਧਾਨ ਵਿਚੋਂ ਹਟਾਏ ਗਏ "ਸਮਾਜਵਾਦ ਤੇ ਧਰਮਨਿਰਪੱਖ" ਸ਼ਬਦ?
Published : Sep 21, 2023, 1:22 pm IST
Updated : Sep 21, 2023, 1:22 pm IST
SHARE ARTICLE
Fact Check Of Secular and Socialist word removed from Constitution
Fact Check Of Secular and Socialist word removed from Constitution

ਇਹ ਮੁੱਦਾ ਸੀ ਸੰਵਿਧਾਨ ਨਾਲ ਛੇੜਛਾੜ ਦਾ।

RSFC (Team Mohali)- 19 ਸਿਤੰਬਰ 2023 ਨੂੰ ਦੇਸ਼ ਨੇ ਪੁਰਾਣੀ ਸੰਸਦ ਦੀ ਇਮਾਰਤ ਤੋਂ ਨਵੀਂ ਇਮਾਰਤ ਦਾ ਸਫ਼ਰ ਸ਼ੁਰੂ ਕੀਤਾ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦਾ ਜ਼ੋਰਾਂ-ਸ਼ੋਰਾਂ ਨਾਲ ਉਦਘਾਟਨ ਕੀਤਾ ਗਿਆ। ਇਸ ਮੌਕੇ ਕੇਂਦਰ ਨੇ ਸਾਰੇ ਸੰਸਦ ਮੈਂਬਰ ਸੱਦੇ ਤੇ ਇਸ ਇਤਿਹਾਸਕ ਮੌਕੇ ਦਾ ਉਨ੍ਹਾਂ ਸਾਰਿਆਂ ਨੂੰ ਗਵਾਹ ਬਣਾਇਆ।

ਨਵੀਂ ਇਮਾਰਤ ਇੱਕ ਨਵਾਂ ਹੀ ਮੁੱਦਾ ਚੁੱਕ ਲਿਆਈ

ਉਦਘਾਟਨ ਮੌਕੇ ਕੇਂਦਰ ਨੇ ਸਾਰੇ ਸੰਸਦ ਮੈਂਬਰਾਂ ਨੂੰ ਭਾਰਤੀ ਸੰਵਿਧਾਨ ਦੀਆਂ ਕਾਪੀ ਦਿੱਤੀ ਜਿਸਨੇ ਇੱਕ ਨਵਾਂ ਮੁੱਦਾ ਛੇੜ ਦਿੱਤਾ। ਇਹ ਮੁੱਦਾ ਸੀ ਸੰਵਿਧਾਨ ਨਾਲ ਛੇੜਛਾੜ ਦਾ। ਕਾਂਗਰੇਸ ਆਗੂ ਅਧੀਰ ਰੰਜਨ ਚੌਧਰੀ ਨੇ ਪਾਰਲੀਮੈਂਟ ਦੇ ਸੈਸ਼ਨ ਤੋਂ ਬਾਅਦ ਬਾਹਰ ਆਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੋਦੀ ਸਰਕਾਰ 'ਤੇ ਸੰਵਿਧਾਨ ਦੀ ਕਾਪੀ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ। 

ਚੌਧਰੀ ਨੇ ਦੋਸ਼ ਲਾਇਆ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਵਾਲੇ ਦਿਨ ਸੰਸਦ ਮੈਂਬਰਾਂ ਨੂੰ ਦਿਤੀ ਗਈ ਸੰਵਿਧਾਨ ਦੀ ਕਾਪੀ ’ਚ ਪ੍ਰਸਤਾਵਨਾ ’ਚੋਂ ‘ਧਰਮਨਿਰਪੱਖ’ ਅਤੇ ‘ਸਮਾਜਵਾਦੀ’ ਸ਼ਬਦ ਗ਼ਾਇਬ ਸਨ।

ਅਧੀਰ ਰੰਜਨ ਚੌਧਰੀ ਤੋਂ ਅਲਾਵਾ ਹੋਰ ਆਗੂਆਂ ਨੇ ਵੀ ਮੋਦੀ ਸਰਕਾਰ 'ਤੇ ਇਸ ਜਰੀਏ ਨਿਸ਼ਾਨੇ ਸਾਧੇ। ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀ.ਪੀ.ਐਮ.) ਦੇ ਆਗੂ ਵਿਨੈ ਵਿਸ਼ਮ ਨੇ ਸ਼ਬਦਾਂ ਨੂੰ ਕਥਿਤ ਤੌਰ ’ਤੇ ਹਟਾਉਣ ਨੂੰ ‘ਅਪਰਾਧ’ ਕਰਾਰ ਦਿਤਾ। 

ਇਸ ਦੋਸ਼ 'ਤੇ ਵਿਰੋਧੀਆਂ ਨੂੰ ਜਵਾਬ ਦਿੰਦੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਕਾਪੀ ’ਚ ਸੰਵਿਧਾਨ ਦੀ ਪ੍ਰਸਤਾਵਨਾ ਦਾ ਮੂਲ ਸੰਸਕਰਨ ਸੀ ਅਤੇ ਇਹ ਸ਼ਬਦ ਬਾਅਦ ’ਚ ਸੰਵਿਧਾਨ ਸੋਧਾਂ ਮਗਰੋਂ ਇਸ ’ਚ ਜੋੜੇ ਗਏ ਸਨ। ਉਨ੍ਹਾਂ ਕਿਹਾ, ‘‘ਇਹ ਮੂਲ ਪ੍ਰਸਤਾਵਨਾ ਅਨੁਸਾਰ ਹੈ। ਸੋਧਾਂ ਬਾਅਦ ’ਚ ਕੀਤੀਆਂ ਗਈਆਂ।’’

ਨਵੀਂ ਕਾਪੀ 'ਚੋਂ ਗਾਇਬ ਹਨ "ਸਮਾਜਵਾਦ ਤੇ ਧਰਮਨਿਰਪੱਖ" ਸ਼ਬਦ

ਐਕਟੀਵਿਸਟ Rohin Bhatt ਨੇ ਆਪਣੇ X ਅਕਾਊਂਟ ਤੋਂ ਇਸ ਕਾਪੀ ਦੀ ਤਸਵੀਰ ਸਾਂਝੀ ਕੀਤੀ ਜਿਸਦੇ ਵਿਚ "ਸਮਾਜਵਾਦ ਤੇ ਧਰਮਨਿਰਪੱਖ" ਨਹੀਂ ਸਨ।

ਅਸੀਂ ਨਵੀਂ ਕਾਪੀ 'ਚ ਪ੍ਰਸਤਾਵਨਾ ਤੇ ਪੁਰਾਣੀ ਕਾਪੀ 'ਚ ਪ੍ਰਸਤਾਵਨਾ ਦਾ ਇੱਕ ਕੋਲਾਜ ਬਣਾਇਆ ਜਿਸਨੂੰ ਦੇਖਿਆ ਜਾ ਸਕਦਾ ਹੈ।

CollageCollage

ਦੱਸ ਦਈਏ ਇੱਕ ਮੀਡੀਆ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਸਮਾਜਵਾਦ ਤੇ ਧਰਮਨਿਰਪੱਖ ਸ਼ਬਦ ਸਿਰਫ ਸੰਵਿਧਾਨ ਦੀ ਅੰਗਰੇਜ਼ੀ ਸੰਸਕਰਣ ਦੇ ਪ੍ਰਸਤਾਵਨਾ ਤੋਂ ਗਾਇਬ ਸਨ ਜਦਕਿ ਇਹ ਹਿੰਦੀ ਸੰਸਕਰਣ 'ਚ ਮੌਜੂਦ ਹਨ।

"ਹੁਣ ਗੱਲ ਕਰਦੇ ਹਾਂ ਪ੍ਰਸਤਾਵਨਾ 'ਚ 'ਧਰਮਨਿਰਪੱਖ' ਅਤੇ 'ਸਮਾਜਵਾਦੀ' ਸ਼ਬਦਾਂ ਦੇ ਇਤਿਹਾਸ ਦੀ"

'ਸਮਾਜਵਾਦੀ' ਅਤੇ 'ਧਰਮਨਿਰਪੱਖ' ਸ਼ਬਦ 1976 ਵਿਚ 42ਵੀਂ ਸੋਧ ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸ਼ਾਮਲ ਕੀਤੇ ਗਏ ਸਨ। ਇਹ ਤਬਦੀਲੀ ਐਮਰਜੈਂਸੀ (1975-1977) ਦੌਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਲਾਗੂ ਕੀਤੀ ਗਈ ਸੀ।

ਸਮਾਜਵਾਦ ਦਾ ਭਾਰਤੀ ਸੰਸਕਰਣ ਯੂਐਸਐਸਆਰ ਜਾਂ ਚੀਨ ਵਰਗੇ ਦੇਸ਼ਾਂ ਨਾਲੋਂ ਵੱਖਰਾ ਸੀ। ਇਸ ਵਿਚ ਸਾਰੇ ਉਦਯੋਗਾਂ ਦਾ ਰਾਸ਼ਟਰੀਕਰਨ ਸ਼ਾਮਲ ਨਹੀਂ ਸੀ, ਪਰ ਲੋੜ ਪੈਣ 'ਤੇ ਚੋਣਵੇਂ ਰਾਸ਼ਟਰੀਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਇਹ ਭਾਰਤ ਦੀਆਂ ਲੋੜਾਂ ਮੁਤਾਬਕ ਸਮਾਜਵਾਦ ਦਾ ਵਿਲੱਖਣ ਰੂਪ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement