
ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਇਹ ਵੀਡੀਓ ਫਰਵਰੀ 'ਚ ਸੀਰੀਆ ਵਿਖੇ ਆਏ ਭੁਚਾਲ ਨਾਲ ਸਬੰਧਿਤ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਮਲਬੇ 'ਚ ਫਸੇ ਇੱਕ ਨਵਜਾਤ ਦਾ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਇਜ਼ਰਾਇਲ-ਹਮਾਸ ਦੀ ਜੰਗ ਨਾਲ ਸਬੰਧਿਤ ਹੈ।
ਇਸ ਵੀਡੀਓ ਨੂੰ ਵੱਖ-ਵੱਖ ਭਾਸ਼ਾਵਾਂ ਦੇ ਯੂਜ਼ਰਸ ਵਾਇਰਲ ਕਰ ਰਹੇ ਹਨ। ਅਜਿਹੇ ਕੁਝ ਪੋਸਟ ਇਥੇ ਤੇ ਇਥੇ ਕਲਿਕ ਕਰ ਵੇਖੇ ਜਾ ਸਕਦੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਇਹ ਵੀਡੀਓ ਫਰਵਰੀ 'ਚ ਸੀਰੀਆ ਵਿਖੇ ਆਏ ਭੁਚਾਲ ਨਾਲ ਸਬੰਧਿਤ ਹੈ। ਇਸਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
ਸਾਨੂੰ ਇਹ ਵੀਡੀਓ ਫਰਵਰੀ 2023 ਦੇ ਇੱਕ ਟਵੀਟ ਵਿਚ ਅਪਲੋਡ ਮਿਲਿਆ। ਸੀਰੀਆ ਦੇ ਅਧਿਕਾਰਿਕ ਸਿਵਲ ਡਿਫੈਂਸ ਅਕਾਊਂਟ The White Helmets ਵੱਲੋਂ 11 ਫਰਵਰੀ 2023 ਨੂੰ ਇਹ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ ਗਿਆ, "Her baby sister sacrificed herself... Incredible moments to save a baby alive who was in the lap of her sister. The city of Jandiris in the countryside of Afrin, north of #Aleppo, at dawn on Monday, Feb 6, after the violent #earthquake that hit northwestern regions of #Syria."
Her baby sister sacrificed herself... Incredible moments to save a baby alive who was in the lap of her sister.
— The White Helmets (@SyriaCivilDef) February 11, 2023
The city of Jandiris in the countryside of Afrin, north of #Aleppo, at dawn on Monday, Feb 6, after the violent #earthquake that hit northwestern regions of #Syria. pic.twitter.com/awLgP6Jlsp
ਮੌਜੂਦ ਜਾਣਕਾਰੀ ਅਨੁਸਾਰ ਮਾਮਲੇ 6 ਫਰਵਰੀ 2023 ਦਾ ਹੈ ਜਦੋਂ ਸੀਰੀਆ ਦੇ ਉੱਤਰ-ਪੱਛਮ ਇਲਾਕੇ ਵਿਚ ਭਿਆਨਕ ਭੁਚਾਲ ਆਇਆ ਸੀ। ਇਸ ਵੀਡੀਓ ਨੂੰ ਉੱਤਰੀ ਐਲੇਪੋ ਦੇ ਜਾਂਦੀਰਿਸ ਦਾ ਦੱਸਿਆ ਗਿਆ ਜਦੋਂ ਇੱਕ ਛੋਟੀ ਬੱਚੀ ਨੂੰ ਸਿਵਲ ਡਿਫੈਂਸ ਦੀ ਟੀਮ ਵੱਲੋਂ ਬਚਾਇਆ ਜਾਂਦਾ ਹੈ।
ਮਤਲਬ ਸਾਫ ਸੀ ਕਿ ਇਹ ਵੀਡੀਓ ਇਜ਼ਰਾਇਲ-ਹਮਾਸ ਵਿਚਕਾਰ ਚਲ ਰਹੀ ਜੰਗ ਨਾਲ ਸਬੰਧਿਤ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਇਹ ਵੀਡੀਓ ਫਰਵਰੀ 'ਚ ਸੀਰੀਆ ਵਿਖੇ ਆਏ ਭੁਚਾਲ ਨਾਲ ਸਬੰਧਿਤ ਹੈ। ਇਸਦਾ ਹਾਲੀਆ ਇਜ਼ਰਾਇਲ-ਫਿਲਿਸਤਿਨ ਵਿਚਕਾਰ ਚਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਹੈ।