
ਵਾਇਰਲ ਤਸਵੀਰ ਵਿਚ IAS ਆਰਤੀ ਡੋਗਰਾ ਨਹੀਂ ਹਨ। ਤਸਵੀਰ ਵਿਚ ਕੁੜੀ ਦਾ ਨਾਂਅ ਸ਼ਿਖਾ ਰਸਤੋਗੀ ਹੈ ਜਿਸਨੂੰ ਕਾਸ਼ੀ ਵਿਸ਼ਵਨਾਥ ਕੋਰੀਡੋਰ ਵਿਚ ਇੱਕ ਦੁਕਾਨ ਦਿੱਤੀ ਗਈ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ PM ਇੱਕ ਦਿਵਯਾਂਗ ਕੁੜੀ ਦੇ ਪੈਰ ਛੁਹਂਦੇ ਵੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਜਿਹੜੀ ਕੁੜੀ ਦੇ ਪੈਰ ਛੁਹ ਰਹੇ ਹਨ ਉਹ IAS ਅਫਸਰ ਆਰਤੀ ਡੋਗਰਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ IAS ਆਰਤੀ ਡੋਗਰਾ ਨਹੀਂ ਹਨ। ਤਸਵੀਰ ਵਿਚ ਕੁੜੀ ਦਾ ਨਾਂਅ ਸ਼ਿਖਾ ਰਸਤੋਗੀ ਹੈ ਜਿਸਨੂੰ ਕਾਸ਼ੀ ਵਿਸ਼ਵਨਾਥ ਕੋਰੀਡੋਰ ਵਿਚ ਇੱਕ ਦੁਕਾਨ ਦਿੱਤੀ ਗਈ ਸੀ। IAS ਆਰਤੀ ਡੋਗਰਾ ਇਸ ਸਮੇਂ ਰਾਜਸਥਾਨ ਵਿਚ ਕਾਰਜਤ ਹਨ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Pravin Goyal" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ये है आरती डोगरा (आईं ऐ यस )अफसर जिनकी यू पी यस सी मे 56 वी रैंक आईं थी! इनकी लम्बाई 3फुट 6 इंच है! इन्होने ही अपने पूरे प्लान और प्रयास से काशी कोरिडोर का सपना देखा ????जिसका उद्घाटन प्रधानमंत्री मोदी जी ने गत दिवस किया! उद्घाटन के पहले मोदी जी ने उस महिला आरती (बामारूपी ) के पैर छूकर तब काशी कोरिडोर का उद्घाटन किया! बहुत लोग इस बात को नहीं जानते थे ये महिला कौन है??? मित्रों ऊंचाई छोटी होने से कुछ नहीं होता हौसला की उड़ान आरती डोंगरा जैसी ही होनी चाहिए"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਤਸਵੀਰ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਤਸਵੀਰ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਦੱਸ ਦਈਏ ਕਿਸੇ ਵੀ ਖਬਰ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ IAS ਅਫਸਰ ਆਰਤੀ ਡੋਗਰਾ ਹੈ।
ਕੁੜੀ ਵਾਰਾਣਸੀ ਦੀ ਵਸਨੀਕ ਸ਼ਿਖਾ ਰਸਤੋਗੀ ਹੈ
India TV ਨੇ ਇਸ ਤਸਵੀਰ ਨੂੰ ਲੈ ਕੇ ਕੁੜੀ ਦੇ ਪਿਤਾ ਨਾਲ ਗਲਬਾਤ ਕੀਤੀ ਸੀ। ਕੁੜੀ ਦਾ ਨਾਂਅ ਸ਼ਿਖਾ ਰਸਤੋਗੀ ਹੈ। ਸ਼ਿਖਾ 13 ਦਸੰਬਰ ਨੂੰ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਸਮਾਰੋਹ ਵਿਚ 2 ਹਜ਼ਾਰ ਵਿਸ਼ੇਸ਼ ਮਹਿਮਾਨਾਂ ਵਿਚ ਸ਼ਾਮਲ ਸੀ। ਇਸ ਦੌਰਾਨ ਜਦੋਂ ਪੀਐਮ ਮੋਦੀ ਗੰਗਾ ਜੀ ਵੱਲ ਵਧੇ ਤਾਂ ਸ਼ਿਖਾ ਅਤੇ ਪੀਐਮ ਮੋਦੀ ਦੀ ਮੁਲਾਕਾਤ ਹੋਈ।
India TV
India TV ਦੀ ਰਿਪੋਰਟ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਹੋਰ ਸਰਚ ਕਰਨ 'ਤੇ ਸਾਨੂੰ ਇਸ ਮਾਮਲੇ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ OSD ਲੋਕੇਸ਼ ਸ਼ਰਮਾ ਦਾ ਇੱਕ ਟਵੀਟ ਮਿਲਿਆ ਜਿਸਦੇ ਵਿਚ ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਗਲਤ ਦਸਦਿਆਂ ਜਾਣਕਾਰੀ ਦਿੱਤੀ ਸੀ ਕਿ IAS ਆਰਤੀ ਡੋਗਰਾ ਰਾਜਸਥਾਨ ਵਿਚ ਕਾਰਜਤ ਹਨ।
Why are you spreading wrong information, she is not the IAS officer Arti Dogra. Arti Dogra is currently working in Rajasthan CMO as special secretary to Rajasthan CM.
— Lokesh Sharma (@_lokeshsharma) December 21, 2021
Everybody should check the facts before tweeting. https://t.co/oU9CmZgyoq
ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਵਿਚ IAS ਆਰਤੀ ਡੋਗਰਾ ਨਹੀਂ ਹਨ।
ਕੌਣ ਹਨ ਆਰਤੀ ਡੋਗਰਾ?
ਆਰਤੀ ਡੋਗਰਾ ਇੱਕ ਆਈਏਐਸ ਅਧਿਕਾਰੀ ਹਨ ਜਿਨ੍ਹਾਂ ਦਾ ਜਨਮ ਜੁਲਾਈ 1979 ਵਿਚ ਹੋਇਆ ਸੀ ਅਤੇ ਉਹ ਉੱਤਰਾਖੰਡ ਦੇ ਦੇਹਰਾਦੂਨ ਤੋਂ ਹਨ। ਉਨ੍ਹਾਂ ਨੇ 2006 ਵਿਚ UPSC ਸੇਵਾ ਪ੍ਰੀਖਿਆ ਪਾਸ ਕੀਤੀ ਸੀ ਅਤੇ ਆਪਣੀ ਪਹਿਲੀ ਕੋਸ਼ਿਸ਼ ਵਿਚ ਇਸਨੂੰ ਪਾਸ ਕਰ ਲਿਆ ਸੀ। ਆਰਤੀ ਦਾ ਕਦ 3 ਫੁੱਟ 2 ਇੰਚ ਹੈ।
Aarti Dogra
ਆਰਤੀ ਨੂੰ ਲੈ ਕੇ ਵੱਧ ਜਾਣਕਾਰੀ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ IAS ਆਰਤੀ ਡੋਗਰਾ ਨਹੀਂ ਹਨ। ਤਸਵੀਰ ਵਿਚ ਕੁੜੀ ਦਾ ਨਾਂਅ ਸ਼ਿਖਾ ਰਸਤੋਗੀ ਹੈ ਜਿਸਨੂੰ ਕਾਸ਼ੀ ਵਿਸ਼ਵਨਾਥ ਕੋਰੀਡੋਰ ਵਿਚ ਇੱਕ ਦੁਕਾਨ ਦਿੱਤੀ ਗਈ ਸੀ। IAS ਆਰਤੀ ਡੋਗਰਾ ਇਸ ਸਮੇਂ ਰਾਜਸਥਾਨ ਵਿਚ ਕਾਰਜਤ ਹਨ।
Claim- Image of PM Modi Touching Feets Of IAS Aarti Dogra
Claimed By- FB User Pravin Goyal
Fact Check- Misleading