
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵਾਇਰਲ ਵੀਡੀਓ ਪੁਰਾਣਾ ਹੈ ਅਤੇ ਹਾਲੀਆ ਭਾਰਤ ਦੇ ਜਿੱਤ ਤੋਂ ਬਾਅਦ ਦਾ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਔਸਟ੍ਰੇਲਿਆਈ ਕੋਚ ਜਸਟਿਨ ਲੈਂਗਰ ਨੂੰ ਗੁੱਸਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਵੱਲੋਂ ਮਿਲੀ ਹਾਰ ਤੋਂ ਨਾਰਾਜ਼ ਔਸਟ੍ਰੇਲਿਆਈ ਕੋਚ ਜਸਟਿਨ ਲੈਂਗਰ ਨੇ ਕੁਝ ਇਸ ਤਰ੍ਹਾਂ ਆਪਣਾ ਗੁੱਸਾ ਕੱਢਿਆ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵਾਇਰਲ ਵੀਡੀਓ ਪੁਰਾਣਾ ਹੈ ਅਤੇ ਹਾਲੀਆ ਭਾਰਤ ਦੇ ਜਿੱਤ ਤੋਂ ਬਾਅਦ ਦਾ ਨਹੀਂ ਹੈ।
ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ "Lalitha Iyer" ਨੇ 19 ਜਨਵਰੀ ਨੂੰ ਔਸਟ੍ਰੇਲਿਆਈ ਕੋਚ ਜਸਟਿਨ ਲੈਂਗਰ ਦਾ ਇੱਕ ਵੀਡੀਓ ਅਪਲੋਡ ਕਰਦੇ ਹੋਏ ਲਿਖਿਆ: ''Priceless reaction from Aussie coach #Langer in #Anger''
ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਵੱਲੋਂ ਮਿਲੀ ਹਾਰ ਤੋਂ ਨਾਰਾਜ਼ ਔਸਟ੍ਰੇਲਿਆਈ ਕੋਚ ਜਸਟਿਨ ਲੈਂਗਰ ਨੇ ਕੁਝ ਇਸ ਤਰ੍ਹਾਂ ਆਪਣਾ ਗੁੱਸਾ ਕੱਢਿਆ।
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕੀਤਾ ਅਤੇ ਇਸ ਦੇ ਕੀਫ਼੍ਰੇਮਸ ਕੱਢੇ। ਇਨ੍ਹਾਂ ਕੀਫ਼੍ਰੇਮਸ ਨੂੰ ਰਿਵਰਸ ਇਮੇਜ ਸਰਚ ਕਰਨ 'ਤੇ ਸਾਨੂੰ ਕਈ ਅਜਿਹੇ ਪੁਰਾਣੇ ਪੋਸਟ ਮਿਲੇ ਜਿਨ੍ਹਾਂ ਵਿਚ ਵਾਇਰਲ ਵੀਡੀਓ ਕਲਿੱਪ ਮੌਜੂਦ ਸੀ।
ਇਸੇ ਸਰਚ ਦੌਰਾਨ ਸਾਨੂੰ Amazon Prime Video Sport ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਅਪਲੋਡ ਇੱਕ ਟਵੀਟ ਮਿਲਿਆ, ਜਿਸ ਦੇ ਵਿਚ ਜਸਟਿਨ ਲੈਂਗਰ ਆਪਣੇ ਇਸ ਗੁੱਸੇ ਦੀ ਵਜ੍ਹਾ ਨੂੰ ਦੱਸ ਰਹੇ ਹਨ। ਇਹ ਟਵੀਟ 22 ਮਾਰਚ 2020 ਨੂੰ ਅਪਲੋਡ ਕੀਤਾ ਗਿਆ ਸੀ। ਇਸ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਕੀ ਸੀ ਅਸਲ ਮਾਮਲਾ
ਅਗਸਤ 2019 ਵਿਚ ਇੰਗਲੈਂਡ ਅਤੇ ਆਸਟ੍ਰੇਲੀਆ ਦੇ ਮੈਚ ਦੌਰਾਨ ਇਹ ਮਾਮਲਾ ਵਾਪਰਿਆ। ਐਸ਼ਸ ਸੀਰੀਜ਼ ਦੇ ਮੈਚ ਦੌਰਾਨ ਆਸਟ੍ਰੇਲੀਆ ਟੀਮ ਜਿੱਤ ਵੱਲ ਵਧ ਰਹੀ ਸੀ ਪਰ ਇੰਗਲੈਂਡ ਦੇ ਬੱਲੇਬਾਜ਼ ਬੇਨ ਸਟੋਕਸ ਨੇ ਪੂਰਾ ਮੈਚ ਪਲਟਾ ਦਿੱਤਾ। ਇਸੇ ਮੈਚ ਦੌਰਾਨ ਆਸਟ੍ਰੇਲੀਆ ਦੇ ਗੇਂਦਬਾਜ ਨੈਥਨ ਲਾਉਨ ਨੇ ਇੱਕ ਅਸਾਨ ਰਨ-ਆਊਟ ਕਰਨ ਦਾ ਮੌਕਾ ਗਵਾ ਦਿੱਤਾ ਸੀ। ਜਿਸਦੇ ਕਾਰਨ ਆਸਟ੍ਰੇਲਿਆਈ ਕੋਚ ਜਸਟਿਨ ਲੈਂਗਰ ਨੂੰ ਗੁੱਸਾ ਆਇਆ। ਦੱਸ ਦਈਏ ਕਿ ਇਸ ਰਨ-ਆਊਟ ਨੂੰ ਮਿਸ ਕਰਨ ਤੋਂ ਬਾਅਦ ਆਸਟ੍ਰੇਲੀਆ ਨੇ ਉਹ ਮੈਚ ਗਵਾ ਲਿਆ ਸੀ।
ਐਸ਼ਸ ਸੀਰੀਜ਼ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਕਾਰ ਹਰ 2 ਸਾਲਾਂ ਬਾਅਦ ਖੇਡੀ ਜਾਂਦੀ ਹੈ ਅਤੇ ਇਸ ਸੀਰੀਜ਼ ਦਾ ਆਪਣਾ ਇੱਕ ਵੱਡਾ ਮਹੱਤਵ ਹੁੰਦਾ ਹੈ। ਦੱਸ ਦਈਏ ਕਿ ਮਾਰਚ 2018 ਵਿਚ ਬੇਈਮਾਨੀ ਬਾਲ-ਟੈਮਪਰਿੰਗ ਕਰਨ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਨੂੰ ਕਾਫੀ ਖਰਾਬ ਸਮਾਂ ਝੇਲਣਾ ਪਿਆ ਸੀ ਅਤੇ ਇਹ ਸੀਰੀਜ਼ ਜਿੱਤਣੀ ਉਨ੍ਹਾਂ ਲਈ ਮਹੱਤਵਪੂਰਨ ਸੀ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਵਾਇਰਲ ਵੀਡੀਓ ਪੁਰਾਣਾ ਹੈ ਅਤੇ ਹਾਲੀਆ ਭਾਰਤ ਦੇ ਜਿੱਤ ਤੋਂ ਬਾਅਦ ਦਾ ਨਹੀਂ ਹੈ।
Claim - ਭਾਰਤ ਵੱਲੋਂ ਮਿਲੀ ਹਾਰ ਤੋਂ ਨਾਰਾਜ਼ ਔਸਟ੍ਰੇਲਿਆਈ ਕੋਚ ਜਸਟਿਨ ਲੈਂਗਰ ਨੇ ਕੱਢਿਆ ਆਪਣਾ ਗੁੱਸਾ
Claimed By - ਫੇਸਬੁੱਕ ਯੂਜ਼ਰ "Ravi Rangachari
Fact Check - ਫਰਜ਼ੀ