ਤੱਥ ਜਾਂਚ: ਵਾਇਰਲ ਵੀਡੀਓ 'ਚ ਦਿਖ ਰਹੀ ਔਰਤ ਰਿੰਕੂ ਸ਼ਰਮਾ ਦੀ ਮਾਂ ਨਹੀਂ, ਗੁਆਢੀਂ ਹੈ
Published : Feb 22, 2021, 3:52 pm IST
Updated : Feb 22, 2021, 3:52 pm IST
SHARE ARTICLE
Fact Check: No She is Not Rinku's Sharma Mother
Fact Check: No She is Not Rinku's Sharma Mother

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਜੋ ਔਰਤ ਹੈ ਉਹ ਰਿੰਕੂ ਸ਼ਰਮਾ ਦੀ ਮਾਂ ਨਹੀਂ ਹੈ। 

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਦਿੱਲੀ ਦੇ ਮੰਗੋਲਪੁਰੀ ਇਲਾਕੇ ਵਿਚ 10 ਫਰਵਰੀ ਨੂੰ ਇਕ 25 ਸਾਲਾਂ ਨੌਜਵਾਨ ਰਿੰਕੂ ਸ਼ਰਮਾ ਦੀ ਬੇਰਹਿਮੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਮਾਮਲੇ ਵਿਚ 5 ਆਰੋਪੀ ਗ੍ਰਿਫ਼ਤਾਰ ਵੀ ਹੋ ਚੁੱਕੇ ਹਨ। ਇਸ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਇਕ ਬਜ਼ੁਰਗ ਔਰਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਕਿਸੇ ਲੜਕੇ ਦੀ ਮੌਤ ਬਾਰੇ ਰੋ-ਰੋ ਕੇ ਦੱਸ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਜੋ ਔਰਤ ਬੋਲ ਰਹੀ ਹੈ ਉਹ ਰਿੰਕੂ ਸ਼ਰਮਾ ਦੀ ਮਾਂ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਜੋ ਔਰਤ ਹੈ ਉਹ ਰਿੰਕੂ ਸ਼ਰਮਾ ਦੀ ਮਾਂ ਨਹੀਂ ਹੈ। 

ਵਾਇਰਲ ਦਾਅਵਾ
ਫੇਸਬੁੱਕ ਯੂਜ਼ਰ Sagar Chauhan ਨੇ 12 ਫਰਵਰੀ ਨੂੰ ਵਾਇਰਲ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''दिल्ली रिंकू शर्मा हत्याकांड के बाद उनकी माँ का यह वीडियो से अंदाजा लगाया जा सकता है,  की असल में डर का माहौल क्या होता है,''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਪੜਤਾਲ 
ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਸਭ ਤੋਂ ਪਹਿਲਾਂ ਰਿੰਕੂ ਸ਼ਰਮਾ ਦੀ ਮਾਂ ਨੂੰ ਲੈ ਕੇ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ ਕਈ ਅਜਿਹੇ ਵੀਡੀਓਜ਼ ਮਿਲੇ, ਜਿਸ ਵਿਚ ਰਿੰਕੂ ਸ਼ਰਮਾ ਦੀ ਮਾਂ ਆਪਣੇ ਬੇਟੇ ਦੀ ਹੱਤਿਆ ਬਾਰੇ ਮੀਡੀਆ ਨੂੰ ਆਪਣਾ ਬਿਆਨ ਦੇ ਰਹੀ ਸੀ। ਵੀਡੀਓਜ਼ ਨੂੰ ਦੇਖਣ 'ਤੇ ਸਾਹਮਣੇ ਆਇਆ ਕਿ ਰਿੰਕੂ ਸ਼ਰਮਾ ਦੀ ਮਾਂ ਦੀ ਤਸਵੀਰ ਵਾਇਰਲ ਵੀਡੀਓ ਵਿਚ ਮੌਜੂਦ ਔਰਤ ਨਾਲ ਬਿਲਕੁਲ ਵੀ ਨਹੀਂ ਮੇਲ ਖਾਂਦੀ ਸੀ। ਵੀਡੀਓਜ਼ ਨੂੰ ਇੱਥੇ ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ। 

Photo

 

Tweet

ਸਰਚ ਦੌਰਾਨ ਸਾਨੂੰ etvbharat ਦੀ ਵੀ ਰਿਪੋਰਟ ਮਿਲੀ। ਰਿਪੋਰਟ ਵਿਚ ਰਿੰਕੂ ਸ਼ਰਮਾ ਦੀ ਮਾਂ ਦੀ ਤਸਵੀਰ ਵੀ ਅਪਲੋਡ ਕੀਤੀ ਗਈ ਸੀ। 

Photo

 

ਹੁਣ ਅਸੀਂ ਵਾਇਰਲ ਵੀਡੀਓ ਵਿਚ ਮੌਜੂਦ ਔਰਤ ਬਾਰੇ ਪਤਾ ਲਗਾਉਣ ਲਈ ਵੀਡੀਓ ਵਿਚੋਂ ਸਕਰੀਨਸ਼ਾਰਟ ਲਿਆ ਅਤੇ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ BTV Bharat ਦੇ ਯੂਟਿਊਬ ਪੇਜ਼ 'ਤੇ ਅਪਲੋਡ ਕੀਤਾ ਵੀਡੀਓ ਮਿਲਿਆ। ਵੀਡੀਓ ਵਿਚ ਦਿਖ ਰਹੀ ਔਰਤ ਉਹੀ ਸੀ ਜੋ ਵਾਇਰਲ ਵੀਡੀਓ ਵਿਚ ਹੈ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ। ''रिंकू शर्मा हत्या कांड पर बोली उनकी पड़ोसी माया देवी, सामने आया वीडियो !'' 

ਕੈਪਸ਼ਨ ਅਨੁਸਾਰ ਵੀਡੀਓ ਵਿਚ ਦਿਖ ਰਹੀ ਔਰਤ ਰਿੰਕੂ ਸ਼ਰਮਾ ਦੀ ਗੁਆਢੀਂ ਮਾਇਆ ਦੇਵੀ ਹੈ। 

Photo
 

ਇਸ ਦੇ ਨਾਲ ਹੀ ਸਰਚ ਦੌਰਾਨ ਸਾਨੂੰ nationworldnews ਦੀ ਰਿਪੋਰਟ ਮਿਲੀ। ਇਹ ਰਿਪੋਰਟ 12 ਫਰਵਰੀ ਨੂੰ ਅਪਲੋਡ ਕੀਤੀ ਗਈ ਸੀ। ਰਿਪੋਰਟ ਵਿਚ ਮਾਇਆ ਦੇਵੀ ਦੀ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ।

Photo

ਸਾਨੂੰ ਇਸ ਰਿਪੋਰਟ ਵਿਚ ਸੁਦਰਸ਼ਨ ਟੀਵੀ ਦੇ ਪੱਤਰਕਾਰ Gaurav Mishra ਦਾ ਟਵੀਟ ਮਿਲਿਆ। ਟਵੀਟ ਵਿਚ ਬਜ਼ੁਰਗ ਔਰਤ ਦੀ ਵੀਡੀਓ ਸ਼ੇਅਰ ਕਰ ਕੇ ਕੈਪਸ਼ਨ ਲਿਖਿਆ ਗਿਆ ਸੀ, ''ये है माया देवी जो सालों से इस गली में रहती हैं बताती हैं ये रिंकु शर्मा तो राम भक्त था बालाजी का भक्त था लेकिन उसको मेरे आंखों से सामने मार दिया गया हत्यारों को फाँसी होनी चाहिए। अब मुझे भी यहाँ डर लगता है। #JusticeForRinkuSharma'' 

ਕੈਪਸ਼ਨ ਅਨੁਸਾਰ ਵਾਇਰਲ ਵੀਡੀਓ ਵਿਚ ਜੋ ਬਜ਼ੁਰਗ ਔਰਤ ਹੈ ਉਸ ਦਾ ਨਾਮ ਮਾਇਆ ਦੇਵੀ ਹੈ ਅਤੇ ਉਹ ਕਈ ਸਾਲਾਂ ਤੋਂ ਉਸ ਗਲੀ ਵਿਚ ਰਹਿ ਰਹੀ ਹੈ ਜਿਸ ਗਲੀ ਵਿਚ ਰਿੰਕੂ ਸ਼ਰਮਾ ਅਤੇ ਉਸ ਦਾ ਪਰਿਵਾਰ ਰਹਿੰਦਾ ਸੀ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਲ ਵਿਚ ਪਾਇਆ ਕਿ ਵਾਇਰਲ ਵੀਡੀਓ ਵਿਚ ਜੋ ਔਰਤ ਹੈ ਉਹ ਰਿੰਕੂ ਸ਼ਰਮਾ ਦੀ ਗੁਆਢੀਂ ਹੈ ਅਤੇ ਉਸ ਦਾ ਨਾਮ ਮਾਇਆ ਦੇਵੀ ਹੈ। ਰਿੰਕੂ ਸ਼ਰਮਾ ਦੀ ਮਾਂ ਨਾਮ ਰਾਧਾ ਸ਼ਰਮਾ ਹੈ।

Claim:ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿਚ ਜੋ ਔਰਤ ਬੋਲ ਰਹੀ ਹੈ ਉਹ ਰਿੰਕੂ ਸ਼ਰਮਾ ਦੀ ਮਾਂ ਹੈ। 
Claimed By: ਫੇਸਬੁੱਕ ਯੂਜ਼ਰ Sagar Chauhan
Fact Check:ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement