
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਜਨਵਰੀ 2024 ਦਾ ਹੈ ਅਤੇ ਵੀਡੀਓ ਵਿਚ ਟਰੈਕਟਰ ਖਰੀਦਣ ਦੀ ਸੌਦੇਬਾਜ਼ੀ ਚਲ ਰਹੀ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਕਿਸਾਨਾਂ ਪ੍ਰਤੀ ਕੂੜ ਪ੍ਰਚਾਰ ਜਾਰੀ ਹੈ। ਹੁਣ ਸੋਸ਼ਲ ਮੀਡੀਆ 'ਤੇ ਸੌਦੇਬਾਜ਼ੀ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ 35 ਹਜ਼ਾਰ ਦੀ ਤਨਖਾ 'ਤੇ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋ ਰਹੇ ਹਨ।
X ਅਕਾਊਂਟ "Jitendra pratap singh" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "यह वीडियो इन ** की पोल खोल रही है ... एक महीने तक बॉर्डर पर बैठने का रेट पर बहस हो रही है सामने वाला व्यक्ति ₹40000 बोल रहा है लेकिन जो दलाल पैसे दे रहा है वह कह रहा है यार एक महीने का 35000 ठीक है तेरी खेती बाड़ी तो वहां मजदूर कर ही रहे हैं तेरे को बस यहां बैठता है खाना मिलेगा दारू मिलेगी तो 35000 ले ले .. यह इनकी असली सच्चाई है इसे ज्यादा से ज्यादा रिपोस्ट करें ताकि देश को पता चले कि यह कितने नीच लोग हैं.. इनका मकसद किसान नहीं बल्कि मोदी की लोकप्रियता कम करना है और यह उसे बता भी चुके हैं"
यह वीडियो इन दलालों की पोल खोल रही है
— ??Jitendra pratap singh?? (@jpsin1) February 22, 2024
एक महीने तक बॉर्डर पर बैठने का रेट पर बहस हो रही है सामने वाला व्यक्ति ₹40000 बोल रहा है लेकिन जो दलाल पैसे दे रहा है वह कह रहा है यार एक महीने का 35000 ठीक है तेरी खेती बाड़ी तो वहां मजदूर कर ही रहे हैं तेरे को बस यहां बैठता है खाना… pic.twitter.com/Jvt0KNQrKw
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਜਨਵਰੀ 2024 ਦਾ ਹੈ ਅਤੇ ਵੀਡੀਓ ਵਿਚ ਟਰੈਕਟਰ ਖਰੀਦਣ ਦੀ ਸੌਦੇਬਾਜ਼ੀ ਚਲ ਰਹੀ ਹੈ। ਇਸ ਵੀਡੀਓ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ। ਵੀਡੀਓ ਸੁਣਨ 'ਤੇ ਸਾਫ ਪਤਾ ਚਲ ਜਾਂਦਾ ਹੈ ਕਿ ਵੀਡੀਓ ਵਿਚ ਟਰੈਕਟਰ ਦੀ ਸੌਦੇਬਾਜ਼ੀ ਹੋ ਰਹੀ ਹੈ। ਵੀਡੀਓ ਵਿਚ ਇੱਕ ਵਿਅਕਤੀ ਟਰੈਕਟਰ ਵੇਚਣ ਲਈ ਕੀਮਤ 35 ਹਜ਼ਾਰ ਦੱਸ ਰਿਹਾ ਹੈ ਜਿਸਤੋਂ ਮਨਾ ਕਰਨ 'ਤੇ ਇੱਕ ਵਿਅਕਤੀ ਟਰੈਕਟਰ ਮਾਲਕ ਦਾ ਗੱਲ ਫੜ੍ਹ ਲੈਂਦਾ ਹੈ।
ਵਾਇਰਲ ਹੋ ਰਿਹਾ ਵੀਡੀਓ ਜਨਵਰੀ 2024 ਦਾ ਹੈ
ਅਸੀਂ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਸਭਤੋਂ ਪੁਰਾਣਾ ਪੋਸਟ ਸਾਨੂੰ 16 ਜਨਵਰੀ 2024 ਦਾ ਮਿਲਿਆ। ਫੇਸਬੁੱਕ ਪੇਜ "Jatt Zimidar Vlog" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ ਸੀ, "ਦੇਖੋ ਕਿਵੇਂ ਹੋ ਰਿਹਾ ਸੌਦਾ ਟਰੈਕਟਰ ਦਾ"
ਅੱਗੇ ਵਧਦੇ ਹੋਏ ਅਸੀਂ ਪੇਜ ਦੇ ਐਡਮਿਨ ਨਾਲ ਗੱਲ ਕੀਤੀ। ਐਡਮਿਨ ਨੇ ਸਾਡੇ ਨਾਲ ਗੱਲ ਕਰਦਿਆਂ ਸਾਫ ਕਿਹਾ ਕਿ ਵਾਇਰਲ ਹੋ ਰਿਹਾ ਵੀਡੀਓ ਉਨ੍ਹਾਂ ਦੀ ਟੀਮ ਵੱਲੋਂ ਬਣਾਇਆ ਗਿਆ ਸੀ ਅਤੇ ਇਹ ਵੀਡੀਓ ਬਰਨਾਲਾ ਵਿਖੇ ਲੱਗੇ ਟਰੈਕਟਰ ਮੰਡੀ ਹੈ। ਇਸ ਵੀਡੀਓ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।ਵੀਡੀਓ ਵਿਚ ਟਰੈਕਟਰ ਖਰੀਦਣ ਲਈ ਸੌਦੇਬਾਜ਼ੀ ਹੋ ਰਹੀ ਹੈ।"
ਦੱਸ ਦਈਏ ਸਾਨੂੰ ਟਰੈਕਟਰ ਨੂੰ ਵਿਚਨ ਲਈ ਸੌਦੇ ਬਾਜ਼ੀ ਕਰਦੇ ਬਰੋਕਰ ਦੀ ਕਈ ਪੁਰਾਣੇ ਵੀਡੀਓ ਵੀ ਮਿਲੇ ਜਿਸਤੋਂ ਸਾਫ ਹੁੰਦਾ ਹੈ ਕਿ ਵੀਡੀਓ ਵਿਚ ਟਰੈਕਟਰ ਖਰੀਦਣ ਦੀ ਸੌਦੇਬਾਜ਼ੀ ਹੀ ਹੋ ਰਹੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਜਨਵਰੀ 2024 ਦਾ ਹੈ ਅਤੇ ਵੀਡੀਓ ਵਿਚ ਟਰੈਕਟਰ ਖਰੀਦਣ ਦੀ ਸੌਦੇਬਾਜ਼ੀ ਚਲ ਰਹੀ ਹੈ। ਇਸ ਵੀਡੀਓ ਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
Our Sources:
Meta Post Of Page "Jatt Zimidar Vlog", Dated- 16 Jan 2024
Phsical Verification Quote Over Call With Meta Page Jatt Zimidar Vlog Admin
Old Meta Post Having Similar Dealer