ਤੱਥ ਜਾਂਚ : ਬੰਗਾਲ ਚੋਣਾਂ ਨਾਲ ਜੋੜ ਡਮੀ EVM ਫੜੇ ਜਾਣ ਦੀ ਪੁਰਾਣੀ ਖ਼ਬਰ ਕੀਤੀ ਜਾ ਰਹੀ ਵਾਇਰਲ
Published : Mar 22, 2021, 3:10 pm IST
Updated : Mar 22, 2021, 3:10 pm IST
SHARE ARTICLE
Viral Image
Viral Image

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਹੈ। 2 ਸਾਲ ਪੁਰਾਣੀ ਖ਼ਬਰ ਨੂੰ ਬੰਗਾਲ ਚੋਣਾਂ ਨਾਲ ਜੋੜ ਕੇ ਗਲਤ ਦਾਅਵਾ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਬੰਗਾਲ ਚੋਣਾਂ ਨਾਲ ਜੋੜ ਕਈ ਫਰਜ਼ੀ ਦਾਅਵੇ ਵਾਇਰਲ ਕੀਤੇ ਗਏ ਹਨ। ਹੁਣ ਇਸੇ ਕ੍ਰਮ ਵਿਚ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਨਿਊਜ਼ ਕਟਿੰਗ ਦਾ ਇਸਤੇਮਾਲ ਕੀਤਾ ਗਿਆ ਹੈ ਤੇ ਇਸ ਨੂੰ ਬੰਗਾਲ ਚੋਣਾਂ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਨਿਊਜ਼ ਪੇਪਰ ਕਟਿੰਗ ਅਨੁਸਾਰ, ਭਾਜਪਾ ਨੇਤਾ ਦੇ ਘਰੋਂ 66 ਨਕਲੀ EVM ਜ਼ਬਤ ਕੀਤੇ ਗਏ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਹੈ। 2 ਸਾਲ ਪੁਰਾਣੀ ਖ਼ਬਰ ਨੂੰ ਬੰਗਾਲ ਚੋਣਾਂ ਨਾਲ ਜੋੜ ਕੇ ਗਲਤ ਦਾਅਵਾ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ
ਫੇਸਬੁੱਕ ਯੂਜ਼ਰ ਨੇ "Mauli Patil"
ਨੇ INC Maharshtra ਨਾਂ ਦੇ ਫੇਸਬੁੱਕ ਗਰੁੱਪ ਵਿਚ ਵਾਇਰਲ ਨਿਊਜ਼ ਕਟਿੰਗ ਦੇ ਸਕ੍ਰੀਨਸ਼ੋਟ ਨੂੰ ਸ਼ੇਅਰ ਕੀਤਾ। ਇਸ ਕਟਿੰਗ ਨਾਲ ਕੈਪਸ਼ਨ ਲਿਖਿਆ ਗਿਆ ਸੀ, ''बंगाल में सरकार बनाने की पूरी तैयारी शुरू हो गई है''

(ਪੰਜਾਬੀ ਅਨੁਵਾਦ) "ਬੰਗਾਲ ਵਿਚ ਸਰਕਾਰ ਬਣਾਉਣ ਦੀ ਪੂਰੀ ਤਿਆਰੀ ਹੋ ਗਈ ਹੈ"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਕਟਿੰਗ ਨੂੰ ਧਿਆਨ ਨਾਲ ਵੇਖਿਆ। ਇਹ ਨਿਊਜ਼ ਕਟਿੰਗ ਨਵ ਜੋਤੀ ਅਖ਼ਬਾਰ ਦੀ ਸੀ।
ਹੁਣ ਅਸੀਂ ਕਟਿੰਗ ਵਿਚ ਦਿੱਤੀ ਖ਼ਬਰ ਨੂੰ ਪੜ੍ਹ ਕੀਵਰਡ ਸਰਚ ਨਾਲ ਕੁਝ ਖਬਰਾਂ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਮਾਮਲੇ ਨੂੰ ਲੈ ਕੇ ਪਤ੍ਰਿਕਾ ਡਾਟ ਕਾਮ ਦੀ ਇੱਕ ਖ਼ਬਰ ਮਿਲੀ। ਇਹ ਖ਼ਬਰ 4 ਦਸੰਬਰ 2018 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਦੀ ਹੈਡਲਾਈਨ ਸੀ,''पुलिस ने पकड़ी 66 प्रतीकात्मक ईवीएम प्रचार सामग्री''
(ਪੰਜਾਬੀ ਅਨੁਵਾਦ) "ਪੁਲਿਸ ਨੇ ਫੜੀ 66 ਪ੍ਰਤੀਕਾਤਮਕ EVM ਪ੍ਰਚਾਰ ਸਮਗਰੀ"

Photo

ਖ਼ਬਰ ਅਨੁਸਾਰ, "ਇਹ ਘਟਨਾ ਰਾਜਸਥਾਨ ਦੇ ਬਯਾਵਰ ਦੀ ਹੈ ਜਿਥੇ ਪੁਲਿਸ ਨੇ ਇੱਕ ਮਕਾਨ ਵਿਚ ਰੇਡ ਮਾਰ ਕੇ 66 ਡੈਮੋ EVM ਜ਼ਬਤ ਕੀਤੇ। ਇਸ ਦੇ ਵਿਚ ਜੇਤਾਰਣ ਖੇਤਰ ਦੇ ਅਜ਼ਾਦ ਉਮੀਦਵਾਰ ਸੁਰੇਂਦਰ ਗੋਇਲ ਦਾ ਨਾਂ ਅਤੇ ਚੋਣ ਚਿੰਨ੍ਹ ਛਪਿਆ ਹੋਇਆ ਸੀ।"
ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ ਜਿਸ ਵਿਚ ਵਾਇਰਲ ਮਾਮਲੇ ਨੂੰ ਲੈ ਕੇ ਖਬਰਾਂ ਛਾਪੀਆਂ ਗਈਆਂ ਸਨ ਅਤੇ ਨਾਲ ਹੀ ਵਾਇਰਲ ਦਾਅਵੇ ਨੂੰ ਲੈ ਕੇ ਕਈ ਪੁਰਾਣੇ Fact Check ਰਿਪੋਰਟ ਵੀ ਮਿਲੇ।

Vishvas News ਦੇ ਨਾਲ ਨਵ ਜੋਤੀ ਅਖ਼ਬਾਰ ਦੇ ਬਿਊਰੋ ਚੀਫ ਕਿਸ਼ਨ ਨਟਰਾਜ ਨੇ ਗੱਲ ਕਰਦਿਆਂ ਦੱਸਿਆ "ਇਹ ਘਟਨਾ ਦਸੰਬਰ 2018 ਵਿਚ ਰਾਜਸਥਾਨ ਅੰਦਰ ਹੋਏ ਵਿਧਾਨ ਸਭਾ ਚੋਣਾਂ ਦੇ ਸਮੇਂ ਦੀ ਹੈ। ਸ਼ੁਰੂਆਤੀ ਰਿਪੋਰਟ ਵਿਚ ਅਜਿਹਾ ਹੀ ਸਾਹਮਣੇ ਆਇਆ ਸੀ ਕਿ ਪੁਲਿਸ ਨੇ ਨਕਲੀ EVM ਜ਼ਬਤ ਕੀਤੇ ਹਨ, ਪਰ ਬਾਅਦ ਵਿਚ ਸਾਫ਼ ਹੋ ਗਿਆ ਸੀ ਕਿ ਉਹ ਡਮੀ EVM ਸਨ, ਜਿਨ੍ਹਾਂ ਵਿਚ ਬੈਟਰੀ ਦੀ ਮਦਦ ਨਾਲ ਬਟਨ ਲਾਇਆ ਗਿਆ ਸੀ, ਤਾਂ ਜੋ ਗ੍ਰਾਮੀਣਾਂ ਨੂੰ ਸਮਝਾਇਆ ਜਾ ਸਕੇ ਕਿ ਕਿਸ ਤਰ੍ਹਾਂ ਬਟਨ ਦਬਾਉਣ ਨਾਲ ਲਾਈਟ ਜੱਗਦੀ ਹੈ ਆਦਿ। ਖ਼ਬਰ ਦੀ ਬੌਡੀ ਵਿਚ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਜ਼ਬਤ ਕੀਤੀ ਗਈ EVM ਨਕਲੀ ਨਹੀਂ, ਬਲਕਿ ਡਮੀ EVM ਹੈ।

ਸਾਰੀਆਂ ਰਿਪੋਰਟਾਂ ਨੂੰ ਪੜ੍ਹਨ ਤੋਂ ਸਾਫ ਹੋਇਆ ਹੈ ਕਿ ਵਾਇਰਲ ਦਾਅਵਾ ਗਲਤ ਹੈ। ਇਸ ਕਟਿੰਗ ਦਾ ਬੰਗਾਲ ਚੋਣਾਂ ਨਾਲ ਸਬੰਧ ਨਹੀਂ ਹੈ ਅਤੇ ਫੜੀ ਗਈ EVM ਨਕਲੀ ਨਹੀਂ ਡਮੀ EVM ਸਨ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। 2 ਸਾਲ ਪੁਰਾਣੀ ਖ਼ਬਰ ਨੂੰ ਗਲਤ ਦਾਅਵੇ ਨਾਲ ਬੰਗਾਲ ਇਲੈਕਸ਼ਨ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।
Claim: ਵਾਇਰਲ ਕਟਿੰਗ ਬੰਗਾਲ ਚੋਣਾਂ ਨਾਲ ਸਬੰਧਿਤ ਹੈ
Claimed By: ਫੇਸਬੁੱਕ ਯੂਜ਼ਰ "Mauli Patil" 
Fact Check: Misleading 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement