ਕਿਸੇ ਦੱਸਿਆ ਹਾਈ ਕਮਿਸ਼ਨਰ ਤੇ ਕਿਸੇ ਨੇ ਦੂਤਾਵਾਸ ਅਧਿਕਾਰੀ, ਪੜ੍ਹੋ ਕੌਣ ਹੈ ਕੈਨੇਡਾ ਵਿਚ ਕੁੱਟਮਾਰ ਦਾ ਸ਼ਿਕਾਰ ਹੋਇਆ ਇਹ ਵਿਅਕਤੀ
Published : Mar 22, 2023, 12:37 pm IST
Updated : Mar 22, 2023, 12:46 pm IST
SHARE ARTICLE
Fact Check No man getting beaten in viral video is not Indian Consulate or High Commissioner
Fact Check No man getting beaten in viral video is not Indian Consulate or High Commissioner

ਇਸ ਵਿਅਕਤੀ ਦਾ ਨਾਂਅ ਗੁਰਤੇਜ ਸਿੰਘ ਗਿੱਲ ਹੈ ਜੋ ਕਿ ਸਰੀ, ਕੈਨੇਡਾ ਵਿਖੇ ਰੀਅਲ ਇਸਟੇਟ ਦਾ ਕਾਰੋਬਾਰ ਕਰਦਾ ਹੈ।

RSFC (Team Mohali)- 18 ਮਾਰਚ 2023 ਨੂੰ ਪੰਜਾਬ ਦੀ ਸਵੇਰ ਆਮ ਨਹੀਂ ਰਹੀ। ਮੀਡੀਆ ਅਦਾਰਿਆਂ ਨੇ ਸਵੇਰ ਤੋਂ ਹੀ ਖਬਰਾਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਪੰਜਾਬ ਪੁਲਿਸ ਕੋਈ ਵੱਡਾ ਆਪਰੇਸ਼ਨ ਕਰਨ ਦੀ ਫ਼ਿਰਾਕ 'ਚ ਹੈ। ਦੁਪਹਿਰ ਆਉਂਦੇ-ਆਉਂਦੇ ਸਾਫ ਹੋਇਆ ਕਿ ਪੰਜਾਬ ਪੁਲਿਸ ਆਖਿਰ ਕਰ ਕੀ ਰਹੀ ਸੀ। ਪੰਜਾਬ ਪੁਲਿਸ ਨੇ ਉਸ ਸਵੇਰ "ਵਾਰਿਸ ਪੰਜਾਬ ਦੇ" ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਉਠਾਉਣਾ ਸ਼ੁਰੂ ਕਰ ਦਿੱਤਾ। ਇਹ ਜਾਣਕਾਰੀ ਫੈਲਦੇ ਸਾਰ ਪੰਜਾਬ ਵਿਚ ਇੰਟਰਨੈੱਟ ਤੇ ਮੈਸੇਜ ਦੀਆਂ ਸੁਵਿਧਾਵਾਂ ਬੰਦ ਕਰ ਦਿੱਤੀਆਂ ਗਈਆਂ। ਹੁਣ ਜੇਕਰ ਹਾਲੀਆ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਹਾਲੇ ਫਰਾਰ ਹੈ ਅਤੇ ਪੁਲਿਸ ਉਸਦੀ ਭਾਲ 'ਚ ਲੱਗੀ ਹੋਈ ਹੈ।

ਇਸ ਆਪਰੇਸ਼ਨ ਦੇ ਸ਼ੁਰੂ ਹੁੰਦੇ ਸਾਰ ਹੀ ਅੰਮ੍ਰਿਤਪਾਲ ਦੇ ਸਮਰਥਕ ਨਾ ਸਿਰਫ ਪੰਜਾਬ 'ਚ ਰੋਸ ਕਰਨ ਲੱਗੇ ਬਲਕਿ ਪੰਜਾਬ ਦੇ ਬਾਹਰ ਜਿਵੇਂ ਕੈਨੇਡਾ ਤੇ ਇੰਗਲੈਂਡ ਵਰਗੇ ਦੇਸ਼ਾਂ 'ਚ ਵੀ ਰੋਸ ਤੇਜ਼ ਹੋਇਆ ਦਿਖਿਆ। ਹੁਣ ਇਸੇ ਰੋਸ ਨਾਲ ਜੋੜ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਜਿਸਦੇ ਵਿਚ ਕੁਝ ਲੋਕਾਂ ਵੱਲੋਂ ਇੱਕ ਵਿਅਕਤੀ ਦੀ ਬੇਹਰਿਹਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਪੁਲਿਸ ਉਸ ਵਿਅਕਤੀ ਨੂੰ ਬਚਾ ਕੇ ਲੈ ਜਾਂਦੀ ਦਿੱਸ ਰਹੀ ਹੈ। ਹੁਣ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਕੈਨੇਡਾ ਦੇ ਸਰੀ ਵਿਖੇ ਭਾਰਤੀ ਦੂਤਾਵਾਸ ਦੀ ਕੁੱਟਮਾਰ ਕੀਤੀ ਗਈ। ਇਹੀ ਨਹੀਂ ਨਾਮਵਰ ਮੀਡੀਆ ਅਦਾਰੇ India Today ਨੇ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਇਹ ਵਿਅਕਤੀ ਭਾਰਤੀ ਹਾਈ ਕਮਿਸ਼ਨਰ ਹੈ। 

ਟਵਿੱਟਰ ਅਕਾਊਂਟ "Arinuma Dey" ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਸੀ, "???? SURREY, BRITISH COLUMBIA, CANADA: INDIAN CONSULATE OFFICER ATTACKED BY KHALISTANI PROTESTORS #Khalistan #Surrey #AmritpalSingh #Punjab #Canada"

 

 

India Today ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਆਪਣੇ ਵੀਡੀਓ ਬੁਲੇਟਿਨ ਦਾ ਸਿਰਲੇਖ ਦਿੱਤਾ, "Khalistani Thugs On A Rampage In Surrey; Indian High Commissioner Attacked At An Event"

India TodayIndia Today

"ਰੋਜ਼ਾਨਾ ਸਪੋਕਸਮੈਨ ਨੇ ਇਸ ਵੀਡੀਓ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਪਾਇਆ ਕਿ ਨਾ ਇਹ ਵਿਅਕਤੀ ਕੋਈ ਦੂਤਾਵਾਸ ਅਧਿਕਾਰੀ ਹੈ ਤੇ ਨਾ ਭਾਰਤੀ ਹਾਈ ਕਮਿਸ਼ਨਰ। ਇਸ ਵਿਅਕਤੀ ਦਾ ਨਾਂਅ ਗੁਰਤੇਜ ਸਿੰਘ ਗਿੱਲ ਹੈ ਜੋ ਕਿ ਸਰੀ, ਕੈਨੇਡਾ ਵਿਖੇ ਰੀਅਲ ਇਸਟੇਟ ਦਾ ਕਾਰੋਬਾਰ ਕਰਦਾ ਹੈ। ਗੁਰਤੇਜ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵਿਆਂ ਦਾ ਖੰਡਨ ਕੀਤਾ ਹੈ।"

ਹੁਣ ਪੜ੍ਹੋ ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਦੱਸ ਦਈਏ ਕਿ ਸਾਨੂੰ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਕਰਦੀ ਖਬਰ ਨਹੀਂ ਮਿਲੀ। ਜੇਕਰ ਖਬਰਾਂ ਦੀ ਮੰਨੀਏ ਤਾਂ ਇਸ ਵਿਅਕਤੀ ਨੂੰ ਹਾਈ ਕਮਿਸ਼ਨਰ SK Verma ਦੱਸਿਆ ਗਿਆ ਜਦਕਿ ਜੇਕਰ ਅਸੀਂ SK Verma ਦੀ ਤਸਵੀਰ ਨੂੰ ਵਾਇਰਲ ਵੀਡੀਓ ਵਿਚ ਦਿੱਸ ਰਹੇ ਵਿਅਕਤੀ ਨਾਲ ਮੇਲਦੇ ਹਾਂ ਤਾਂ ਸਾਫ ਹੁੰਦਾ ਹੈ ਕਿ ਇਹ ਵਿਅਕਤੀ SK Verma ਨਹੀਂ ਹੈ। 

CollageCollage

ਅਸੀਂ ਇਸ ਮਾਮਲੇ ਨੂੰ ਲੈ ਕੇ ਭਾਲ ਜਾਰੀ ਰੱਖੀ ਅਤੇ ਸਾਨੂੰ ਇੱਕ ਟਵੀਟ ਮਿਲਿਆ ਜਿਸਦੇ ਵਿਚ ਜਾਣਕਾਰੀ ਦਿੱਤੀ ਗਈ ਕਿ ਇਸ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਗੁਰਤੇਜ ਸਿੰਘ ਗਿੱਲ ਹੈ ਜੋ ਕਿ ਕੈਨੇਡਾ ਦਾ ਨਾਮੀ ਕਾਰੋਬਾਰੀ ਹੈ। 

ਟਵਿੱਟਰ ਅਕਾਊਂਟ "Amar Jit Singh IFS(Retd)" ਨੇ ਇਸ ਵੀਡੀਓ ਨੂੰ ਰੀਟਵੀਟ ਕਰਦਿਆਂ ਕੋਟ ਕੈਪਸ਼ਨ ਲਿਖਿਆ, "The man being beaten in the video is said to b Gurtej Gill, a well educated real estate businessman and a CANCER PATIENT who was out there to attend a dinner in honour of our High Commissioner.Sources say he is now in Surrey Memorial Hospital with broken ribs & internal bleeding."

 

 

ਹੁਣ ਅਸੀਂ ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਗੁਰਤੇਜ ਸਿੰਘ ਗਿੱਲ ਬਾਰੇ ਲੱਭਣਾ ਸ਼ੁਰੂ ਕੀਤਾ। ਕਾਫੀ ਭਾਲ ਤੋਂ ਬਾਅਦ ਸਾਨੂੰ ਉਨ੍ਹਾਂ ਦੇ ਫੇਸਬੁੱਕ ਅਕਾਊਂਟ ਤੋਂ ਉਨ੍ਹਾਂ ਦਾ ਫੋਨ ਨੰਬਰ ਪ੍ਰਾਪਤ ਹੋਇਆ। 

"ਹਾਂ ਵੀਡੀਓ ਵਿਚ ਗੁਰਤੇਜ ਸਿੰਘ ਗਿੱਲ ਹੀ ਹਨ"

ਅਸੀਂ ਗੁਰਤੇਜ ਸਿੰਘ ਗਿੱਲ ਨਾਲ ਮੈਸੇਜ ਜ਼ਰੀਏ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਡੇ ਨਾਲ ਫੋਨ ਕਾਲ 'ਤੇ ਗੱਲ ਕੀਤੀ ਅਤੇ ਪੂਰੇ ਮਾਮਲੇ ਬਾਰੇ ਦੱਸਿਆ। ਗੁਰਤੇਜ ਸਿੰਘ ਗਿੱਲ ਨੇ ਸਾਡੇ ਨਾਲ ਗੱਲ ਕਰਦਿਆਂ ਦੱਸਿਆ, "ਅਸਲ ਵਿਚ ਮੈਂ 23 ਤਰੀਕ ਨੂੰ ਹੋਣ ਵਾਲੇ ਡਾਇਰੈਕਟਰ ਚੋਣਾਂ ਨੂੰ ਲੈ ਕੇ ਆਪਣਾ ਪ੍ਰਚਾਰ ਕਰਨ ਪ੍ਰਦਰਸ਼ਨ ਵਾਲੀ ਥਾਂ 'ਤੇ ਗਿਆ ਸੀ। ਮੈਂਨੂੰ ਪਤਾ ਨਹੀਂ ਸੀ ਕਿ ਇਹ ਪ੍ਰਦਰਸ਼ਨ ਇੰਨਾ ਖੌਫਨਾਕ ਰੂਪ ਧਾਰ ਲਵੇਗਾ। ਮੈਂਨੂੰ ਜਾਣਕਾਰੀ ਸੀ ਕਿ ਇਸ ਪ੍ਰਦਰਸ਼ਨ ਨੂੰ ਦੇਖਣ ਤੇ ਮਾਮਲੇ ਦੀ ਜਾਂਚ ਲਈ ਭਾਰਤੀ ਹਾਈ ਕਮਿਸ਼ਨਰ SK Verma ਨੇ ਓਥੇ ਆਉਣਾ ਹੈ। ਇਸ ਕਰਕੇ ਮੈਂ ਵੀ ਓਥੇ ਗਿਆ ਸੀ। ਓਥੇ ਪਹੁੰਚਦੇ ਸਾਰ ਹੀ ਲੋਕਾਂ ਨੇ ਮੈਂਨੂੰ SK Verma ਸੱਮਝ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਪੂਰਾ ਮਾਮਲਾ MisIndentity Judgement ਦਾ ਹੈ। ਮੈਂ ਕੋਈ ਭਾਰਤੀ ਦੂਤਾਵਾਸ ਅਧਿਕਾਰੀ ਅਤੇ ਹਾਈ ਕਮਿਸ਼ਨਰ ਨਹੀਂ ਹਾਂ ਬਲਕਿ ਮੈਂ ਤਾਂ ਰੀਅਲ ਇਸਟੇਟ ਦਾ ਕਾਰੋਬਾਰੀ ਹਾਂ।"

ਆਪਣੀ ਸਿਹਤ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਗੁਰਤੇਜ ਨੇ ਦੱਸਿਆ, "ਮੇਰੇ ਸਿਰ 'ਤੇ ਗਹਿਰੀ ਸੱਟ ਵੱਜੀ ਹੈ ਅਤੇ ਸੋਜ ਆਈ ਹੋਈ ਹੈ। ਇਸਦੇ ਨਾਲ ਹੀ ਮੇਰੀਆਂ 2 ਰਿਬਸ ਦੀਆਂ ਹੱਡੀਆਂ ਵੀ ਟੁੱਟ ਗਈਆਂ ਹਨ।

ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਕੋਈ ਭਾਰਤੀ ਦੂਤਾਵਾਸ ਅਧਿਕਾਰੀ ਜਾਂ ਭਾਰਤੀ ਹਾਈ ਕਮਿਸ਼ਨਰ ਨਹੀਂ ਬਲਕਿ ਰੀਅਲ ਇਸਟੇਟ ਕਾਰੋਬਾਰੀ ਗੁਰਤੇਜ ਸਿੰਘ ਗਿੱਲ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਇਸ ਵੀਡੀਓ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਪਾਇਆ ਕਿ ਨਾ ਇਹ ਵਿਅਕਤੀ ਕੋਈ ਦੂਤਾਵਾਸ ਅਧਿਕਾਰੀ ਹੈ ਤੇ ਨਾ ਭਾਰਤੀ ਹਾਈ ਕਮਿਸ਼ਨਰ। ਇਸ ਵਿਅਕਤੀ ਦਾ ਨਾਂਅ ਗੁਰਤੇਜ ਸਿੰਘ ਗਿੱਲ ਹੈ ਜੋ ਕਿ ਸਰੀ, ਕੈਨੇਡਾ ਵਿਖੇ ਰੀਅਲ ਇਸਟੇਟ ਦਾ ਕਾਰੋਬਾਰ ਕਰਦਾ ਹੈ। ਗੁਰਤੇਜ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵਿਆਂ ਦਾ ਖੰਡਨ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Khalsa ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, Maharaja Ranjit Singh ਦੀ ਸਰਕਾਰ ਵਾਂਗ ਚਲਾਉਂਦਾ ਹੈ ਆਪਣਾ Pind....

26 May 2023 4:02 PM

Punjab 'ਚ 1st Rank ਲਿਆ Sujan Kaur ਨੇ ਮਾਰੀਆਂ ਮੱਲਾਂ, CM Mann ਵੱਲੋਂ 51000 Rs ਦਾ ਐਲਾਨ, ਸੁਣੋ ਸੁਜਾਨ ਤੇ...

26 May 2023 4:00 PM

SGPC ਪ੍ਰਧਾਨ ਨੂੰ CM Mann ਦਾ ਮੋੜਵਾਂ ਜਵਾਬ, 'ਤੁਸੀਂ ਕਿਉਂ ਤੱਕੜੀ ਲਈ ਜਲੰਧਰ ਜਾ ਕੇ ਮੰਗੀਆਂ ਸਨ ਵੋਟਾਂ?' Live News

22 May 2023 7:17 PM

2000 ਦਾ ਨੋਟ ਹੋਇਆ ਬੰਦ! RBI ਨੇ ਉਡਾਈ ਵਪਾਰੀਆਂ ਦੀ ਨੀਂਦ!

20 May 2023 2:34 PM

ਵੇਖੋ ਪੁਲਸੀਏ ਦਾ ਚੋਰਾਂ ਨੂੰ ਫੜਨ ਦਾ ਨਵਾਂ ਤਰੀਕਾ! ਲੋਕਾਂ ਦੇ ਸੁੱਕ ਗਏ ਸਾਹ, ਹੁਣ ਕੱਟਣਗੇ ਇਸ ਤਰ੍ਹਾਂ ਚਲਾਨ!

20 May 2023 2:31 PM