
ਵਾਇਰਲ ਪੋਸਟ ਵਿਚ ਉਹਨਾਂ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: ਜਸਟਿਨ ਟਰੂਡੋ ਦੀ ਖਾਣ ਪੀਣ ਦੀਆਂ ਵਸਤਾਂ ਨੂੰ ਪੈਕ ਕਰਨ ਵਾਲੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਦੇ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਆਪਣੇ ਦੇਸ਼ ਵਾਸੀਆਂ ਦੀ ਸਹਾਇਤਾ ਕਰ ਰਹੇ ਹਨ। ਵਾਇਰਲ ਪੋਸਟ ਵਿਚ ਉਹਨਾਂ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਕੀਤੀ ਜਾ ਰਹੀ ਹੈ।
File Photo
ਕਈ ਯੂਜ਼ਰਸ ਨੇ ਵੀਡੀਓ ਪੋਸਟ ਕਰਦੇ ਹੋਏ ਕਿਹਾ ਹੈ ਕਿ ਟਰੂਡੋ ਰਾਹਤ ਪੈਕੇਜ ਤਿਆਰ ਕਰਨ ਵਿਚ ਮਦਦ ਕਰ ਰਹੇ ਹਨ, ਮੋਦੀ ਲੋਕਾਂ ਨੂੰ ਤਾਲੀ ਵਜਾਉਣ ਤੇ ਮੋਮਬੱਤੀ ਜਲਾਉਣ ਲਈ ਕਹਿ ਰਹੇ ਹਨ। ਵਾਇਰਲ ਪੋਸਟ ਦੇ ਨਾਲ ਹਿੰਦੀ ਕੈਪਸ਼ਨ ਵੀ ਲਿਖਿਆ ਹੋਇਆ ਹੈ, ‘ਇੱਥੇ ਕੈਨੇਡੀਅਨ ਪ੍ਰਧਾਨ ਮੰਤਰੀ ਅਪਣੇ ਦੇਸ਼ ਵਾਸੀਆਂ ਲਈ ਰਾਹਤ ਪੈਕੇਜ ਤਿਆਰ ਕਰ ਰਹੇ ਹਨ ਤੇ ਸਾਡੇ ਪ੍ਰਧਾਨ ਮੰਤਰੀ ਹਨ ਜੋ ਲੋਕਾਂ ਨੂੰ ਤਾਲੀ ਵਜਾਉਣ, ਥਾਲੀ ਵਜਾਉਣ ਅਤੇ ਮੋਮਬੱਤੀਆਂ ਜਗਾਉਣ ਲਈ ਕਹਿ ਰਹੇ ਹਨ’।
File Photo
ਜਦੋਂ ਮੀਡੀਆ ਚੈਨਲ ਵੱਲੋਂ ਇਸ ਪੋਸਟ ‘ਤੇ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਇਹ ਵਾਇਰਲ ਵੀਡੀਓ ਘੱਟੋ-ਘੱਟ ਤਿੰਨ ਸਾਲ ਪੁਰਾਣੀ ਹੈ। 2017 ਵਿਚ ਜਸਟਿਨ ਟਰੂਡੋ ਨੂੰ ਇਸਲਾਮਿਕ ਰਿਲੀਫ ਕੈਨੇਡਾ ਨਾਂਅ ਦੀ ਮੁਸਲਿਮ ਚੈਰੀਟੇਬਲ ਸੰਸਥਾ ਦੇ ਨਾਲ ਰਮਜ਼ਾਨ ਲਈ ਖਾਣਾ ਪੈਕ ਕਰਨ ਲਈ ਸਹਾਇਤਾ ਕਰਦੇ ਦੇਖਿਆ ਗਿਆ ਹੈ।
File Photo
ਇਸ ਵੀਡੀਓ ਦੀ ਜਾਂਚ ਕਰਨ ਤੱਕ ਇਸ ਨੂੰ 51,000 ਵਾਰ ਦੇਖਿਆ ਜਾ ਚੁੱਕਿਆ ਸੀ ਤੇ ਇਹ ਵੀਡੀਓ 5000 ਵਾਰ ਸ਼ੇਅਰ ਕੀਤੀ ਜਾ ਚੁੱਕੀ ਸੀ। ਵਾਇਰਲ ਪੋਸਟ ਦਾ ਦਾਅਵਾ ਹੈ ਕਿ ਟਰੂਡੋ ਕੋਵਿਡ-19 ਮਹਾਮਾਰੀ ਦੌਰਾਨ ਰਾਹਤ ਸਮੱਗਰੀ ਪੈਕ ਕਰ ਰਹੇ ਹਨ। ਵਾਇਰਲ ਵੀਡੀਓ ਵਿਚ, "ਇਸਲਾਮਿਕ ਰਿਲੀਫ ਕੈਨੇਡਾ " ਦਾ ਲੋਗੋ ਸਕਰੀਨ 'ਤੇ ਵੇਖਿਆ ਜਾ ਸਕਦਾ ਹੈ। ਟਰੂਡੋ ਵੀ ਹਾਜ਼ਰੀਨ ਨਾਲ ਰਮਜ਼ਾਨ ਦੀਆਂ ਸ਼ੁੱਭਕਾਮਨਾਵਾਂ ਸਾਂਝੀਆਂ ਕਰਦੇ ਸੁਣਾਈ ਦੇ ਰਹੇ ਹਨ।
Photo
ਜਾਂਚ ਦੌਰਾਨ ਪਾਇਆ ਗਿਆ ਕਿ 2017 ਵਿਚ ਕੈਨੇਡੀਅਨ ਪੀਐਮ ਨੇ ਕਮਿਊਨਿਟੀ ਗਤੀਵਿਧੀਆਂ ਵਿਚ ਹਿੱਸਾ ਲਿਆ, ਜਿਵੇਂ ਕਿ ਰਮਜ਼ਾਨ ਲਈ ਇਸਲਾਮਿਕ ਰਿਲੀਫ ਕੈਨੇਡਾ ਨਾਲ ਮਿਲ ਕੇ ਖਾਣੇ ਦੇ ਡੱਬੇ ਪੈਕ ਕਰਨਾ। ਇਹ ਵੀਡੀਓ ਜਸਟਿਨ ਟਰੂਡੋ ਨੇ 16 ਜੂਨ 2017 ਨੂੰ ਅਪਣੇ ਫੇਸਬੁੱਕ ਪੇਜ ‘ਤੇ ਵੀ ਸ਼ੇਅਰ ਕੀਤੀ ਸੀ।ਇਹ ਵੀਡੀਓ 22 ਜੂਨ 2017 ਨੂੰ ਇਸਲਾਮਿਕ ਰਿਲੀਫ ਕੈਨੇਡਾ ਵੱਲੋਂ ਯੂਟਿਊਬ ‘ਤੇ ਵੀ ਸ਼ੇਅਰ ਕੀਤੀ ਗਈ ਸੀ।
File Photo
ਇਸ ਸੰਭਵ ਨਹੀਂ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਲੌਕਡਾਉਨ ਦੌਰਾਨ ਕਿਸੇ ਕਮਿਊਨਿਟੀ ਗਤੀਵਿਧੀਆਂ ਵਿਚ ਹਿੱਸਾ ਲੈਣ ਜਾਂ ਉਹਨਾਂ ਨੂੰ ਉਤਸ਼ਾਹਤ ਕਰਨ। ਦਰਅਸਲ ਪਿਛਲੇ ਮਹੀਨੇ ਉਹਨਾਂ ਦੀ ਪਤਨੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਜਸਟਿਨ ਟਰੂਡੋ ਆਈਸੋਲੇਸ਼ਨ ਵਿਚ ਹਨ। ਮੀਡੀਆ ਰਿਪੋਰਟਾਂ ਅਨੁਸਾਰ ਹਾਲ ਹੀ ਵਿਚ ਟਰੂਡੋ ਨੇ ਲੌਕਡਾਊਨ ਵਧਾਉਣ ਦੇ ਸੰਕੇਤ ਵੀ ਦਿੱਤੇ ਹਨ।