Fact Check: ਇਹ ਤਸਵੀਰ ਭਗਤ ਸਿੰਘ ਦੀ ਨਹੀਂ, ਫਰੂਖਾਬਾਦ ਦੇ ਨਵਾਬ ਦੀ ਹੈ
Published : Jun 22, 2021, 4:36 pm IST
Updated : Jun 22, 2021, 4:37 pm IST
SHARE ARTICLE
Fact Check: This is picture of Nawab of Farrukhabad, not Bhagat Singh
Fact Check: This is picture of Nawab of Farrukhabad, not Bhagat Singh

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਪਾਇਆ ਹੈ। ਇਹ ਸ਼ਹੀਦ ਭਗਤ ਸਿੰਘ ਦੀ ਨਹੀਂ, ਬਲਕਿ ਫਰੂਖਾਬਾਦ ਦੇ ਨਵਾਬ ਦੀ ਤਸਵੀਰ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਵਿਅਕਤੀ ਨੂੰ ਬੇੜੀਆਂ ਵਿਚ ਜਕੜਿਆ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਸ਼ਹੀਦ ਭਗਤ ਸਿੰਘ ਦੀ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਸ਼ਹੀਦ ਭਗਤ ਸਿੰਘ ਦੀ ਨਹੀਂ, ਬਲਕਿ ਫਰੂਖਾਬਾਦ ਦੇ ਨਵਾਬ ਦੀ ਤਸਵੀਰ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Baazsingh Amandeep ਨੇ 17 ਜੂਨ ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਆਖ਼ਰੀ ਦਿਨਾਂ ਵਿੱਚ ਭਗਤ ਸਿੰਘ ਸਿੱਖੀ ਨੂੰ ਅਪਣਾ ਲਿਆ ਸੀ ਫਾਂਸੀ ਦੇ ਤਖ਼ਤੇ ਉੱਪਰ ਜਾਂਦੇ ਵੇਲੇ ਭਗਤ ਸਿੰਘ ਦੇ ਵਾਲ ਛੇ ਇੰਚ ਤੋਂ ਵੱਧ ਨੱਬੇ ਸੀ .....ਭਾਈ ਰਣਧੀਰ ਸਿੰਘ ਇਸ ਨਾਲ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਭਗਤ ਸਿੰਘ ਟੋਪੀ ਵਾਲਾ ਨਹੀਂ ਪੱਗ ਵਾਲਾ ਹੀ ਸੀ"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਰਿਵਰਸ ਇਮੇਜ ਸਰਚ ਕਰਨ 'ਤੇ ਪਤਾ ਚਲਿਆ ਕਿ ਇਹ ਤਸਵੀਰ ਭਗਤ ਸਿੰਘ ਦੀ ਨਹੀਂ ਬਲਕਿ ਫਰੂਖਾਬਾਦ ਦੇ ਨਵਾਬ ਦੀ ਹੈ। 

ਸਾਨੂੰ ਇਹ ਤਸਵੀਰ 2011 ਦੇ ਇੱਕ ਫੇਸਬੁੱਕ ਪੋਸਟ ‘ਤੇ ਮਿਲੀ। ਇਹ ਪੋਸਟ “History of farrukhabad.” ਨਾਂਅ ਦੇ ਪੇਜ ਵੱਲੋਂ ਸ਼ੇਅਰ ਕੀਤੀ ਗਈ ਸੀ ਅਤੇ ਇਸ ਪੋਸਟ ਨਾਲ ਸ਼ੇਅਰ ਕੀਤੇ ਗਏ ਵੇਰਵੇ ਅਨੁਸਾਰ ਇਹ ਤਸਵੀਰ  “ਫਰੂਖਾਬਾਦ ਦੇ ਨਵਾਬ” ਦੀ ਹੈ।

ਪੜਤਾਲ ਦੌਰਾਨ ਸਾਨੂੰ ਇੱਕ ਲਿੰਕ “STATE LIBRARY VICTORIA” ਦੀ ਅਧਿਕਾਰਕ ਵੈੱਬਸਾਈਟ ਦਾ ਮਿਲਿਆ। ਮੇਲਬਰਨ ਪਬਲਿਕ ਲਾਇਬ੍ਰੇਰੀ ਦੇ ਤੌਰ ‘ਤੇ 1854 ਵਿਚ ਸਥਾਪਿਤ, “STATE LIBRARY VICTORIA” ਆਸਟ੍ਰੇਲੀਆ ਦੀ ਸਭ ਤੋਂ ਪੁਰਾਣੀ ਪਬਲਿਕ ਲਾਇਬ੍ਰੇਰੀ ਹੈ ਅਤੇ ਵਿਸ਼ਵ ਦੀ ਪਹਿਲੀ ਮੁਫਤ ਪਬਲਿਕ ਲਾਇਬ੍ਰੇਰੀ ਹੈ। ਇਸ ਵੈੱਬਸਾਈਟ ‘ਤੇ ਇਸ ਤਸਵੀਰ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਤਸਵੀਰ ਨਾਲ ਲਿਖਿਆ ਗਿਆ ਸੀ: “The “Nawab of Ferrukhabad” banished from India for life because of his crimes during the Mutiny, now residing at Mecca. Ought to have been hanged”

library

Shaheed Bhagat Singh Centenary Foundation” ਦੇ ਚੇਅਰਮੈਨ ਅਤੇ ਸ਼ਹੀਦ ਭਗਤ ਸਿੰਘ ਦੀ ਭੈਣ ਅਮਰ ਕੌਰ ਦੇ ਸਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਸਾਡੇ Fact Checker ਨੂੰ ਇਸ ਤਸਵੀਰ ਬਾਰੇ ਪੁਸ਼ਟੀ ਦਿੰਦੇ ਹੋਏ ਕਿਹਾ ਸੀ, “ਇਹ ਵਾਇਰਲ ਹੋ ਰਹੀ ਤਸਵੀਰ ਸ਼ਹੀਦ ਭਗਤ ਸਿੰਘ ਦੀ ਨਹੀਂ ਹੈ ਅਤੇ ਪਹਿਲਾਂ ਵੀ ਕਈ ਵਾਰ ਇਹ ਤਸਵੀਰ ਭਗਤ ਸਿੰਘ ਦੇ ਨਾਂ ਤੋਂ ਵਾਇਰਲ ਹੋ ਚੁੱਕੀ ਹੈ। ਇਹ ਤਸਵੀਰ ਫਰੂਖਾਬਾਦ ਦੇ ਨਵਾਬ ਤਫਜ਼ੂਲ ਹੁਸੈਨ ਖਾਨ ਦੀ ਹੈ ਜਿਸ ਨੂੰ 1857 ਦੀ ਆਜ਼ਾਦੀ ਦੀ ਲੜਾਈ ਵਿਚ ਹਿੱਸਾ ਲੈਣ ਕਰਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ਵਿਚ ਉਸ ਨੂੰ ਅਡਾਨ ਭੇਜ ਦਿੱਤਾ ਗਿਆ ਜਿਥੇ 19 ਮਈ 1882 ਨੂੰ ਮੱਕਾ ਵਿਖੇ ਉਸ ਦੀ ਮੌਤ ਹੋ ਗਈ।”

ਵਾਇਰਲ ਤਸਵੀਰ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਦਾ ਕੋਲਾਜ ਹੇਠਾਂ ਵੇਖਿਆ ਜਾ ਸਕਦਾ ਹੈ। 

collage

ਭਗਤ ਸਿੰਘ ਦੀਆਂ ਤਸਵੀਰਾਂ ਇਥੇ ਕਲਿਕ ਕਰ ਵੇਖੀਆਂ ਜਾ ਸਕਦੀਆਂ ਹਨ।

ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਸ਼ਹੀਦ ਭਗਤ ਸਿੰਘ ਦੀ ਨਹੀਂ, ਬਲਕਿ ਫਰੂਖਾਬਾਦ ਦੇ ਨਵਾਬ ਦੀ ਤਸਵੀਰ ਹੈ।

Claim- Image of Bhagat Singh-
Claimed By- FB User Baazsingh Amandeep
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement