Amritsar ਪੁਲਿਸ ਨੇ ਲੋਕਾਂ ਦੇ ਗੁਆਚੇ ਹੋਏ 219 ਮੋਬਾਇਲ ਫ਼ੋਨ ਕੀਤੇ ਟਰੇਸ
Published : Aug 11, 2025, 5:53 pm IST
Updated : Aug 11, 2025, 5:53 pm IST
SHARE ARTICLE
Amritsar Police traces 219 lost mobile phones of people
Amritsar Police traces 219 lost mobile phones of people

ਟਰੇਸ ਕੀਤੇ ਮੋਬਾਇਲ ਫ਼ੋਨ ਅਸਲ ਮਾਲਕਾਂ ਦੇ ਕੀਤੇ ਹਵਾਲੇ

Amritsar Police News : ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਿਵੇਕਲੀ ਪਹਿਲਕਦਮੀ ਕਰਦੇ ਹੋਏ, ਲੋਕਾਂ ਦੇ ਦੇ ਗੰੁਮ ਹੋਏ 219 ਮੋਬਾਇਲ ਫ਼ੋਨਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਸਪੁਰਦ ਕੀਤੇ ਗਏ।  ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਅਤੇ ਆਲਮ ਵਿਜੈ ਸਿੰਘ ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਸਬ-ਡਵੀਜ਼ਨ ਈਸਟ ਏ.ਸੀ.ਪੀ ਡਾ. ਸ਼ੀਤਲ ਸਿੰਘ ਦੀ ਪੁਲਿਸ ਟੀਮ ਵੱਲੋਂ 65 ਮੋਬਾਇਲ ਫ਼ੋਨ, ਸਬ-ਡਵੀਜ਼ਨ ਸੈਂਟਰਲ ਏ.ਸੀ.ਪੀ ਜਸਪਾਲ ਸਿੰਘ ਦੀ ਪੁਲਿਸ ਟੀਮ ਵੱਲੋਂ 54 ਮੋਬਾਇਲ ਫ਼ੋਨ ਅਤੇ ਥਾਣਾ ਸਾਈਬਰ ਕਰਾਇਮ, ਇੰਸਪੈਕਟਰ ਰਾਜਬੀਰ ਕੌਰ ਦੀ ਟੀਮ 100 ਮੋਬਾਇਲ ਫ਼ੋਨ ਕੁੱਲ 219 ਮੋਬਾਇਲ ਫ਼ੋਨ ਟਰੇਸ ਕੀਤੇ ਗਏ ਹਨ।  


ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਸਾਂਝ ਕੇਂਦਰਾਂ ਅਤੇ ਥਾਣਾ ਸਾਈਬਰ ਕ੍ਰਾਇਮ ਕੋਲ ਪਬਲਿਕ ਨੇ ਮੋਬਾਇਲ ਫ਼ੋਨ ਗੁੰਮ ਹੋਣ ਦੀਆਂ ਰਿਪੋਰਟਾ ਦਰਜ਼ ਕਰਵਾਈਆਂ ਗਈਆਂ ਸਨ। ਜਿਸ ’ਤੇ ਤਕਨੀਕੀ ਢੰਗ ਨਾਲ ਕਾਰਵਾਈ ਕਰਦੇ ਹੋਏ ਸਬ-ਡਵੀਜ਼ਨ ਈਸਟ, ਸਬ ਡਵੀਜ਼ਨ ਸੈਟਰਲ ਅਤੇ ਥਾਣਾ ਸਾਈਬਰ ਕ੍ਰਾਈਮ, ਵੱਲੋਂ ਕੁੱਲ 219 ਮੋਬਾਈਲ ਫ਼ੋਨ ਜਿਨ੍ਹਾਂ ਨੂੰ ਦੂਸਰੀਆਂ ਸਟੇਟਾਂ ਬਿਹਾਰ, ਯੂ.ਪੀ ਅਤੇ ਦਿੱਲੀ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ।


ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜਦੋਂ ਕਿਸੇ ਦਾ ਮੋਬਾਈਲ ਫ਼ੋਨ ਗੁੰਮ ਹੋ ਜਾਂਦਾ ਹੈ ਤਾਂ ਤੁਰੰਤ ਨੇੜਲੇ ਥਾਣੇ ਵਿੱਚ ਬਣੇ ਸਾਂਝ ਕੇਂਦਰ ’ਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਰਾਉਣ ਉਪਰੰਤ  Ministry of Telecommunication ਵੱਲੋਂ ਜਾਰੀ ÜÅðÆ Central Equipment Identity Register (CEIR) ਸੈਂਟਰਲਾਈਜ਼ ਪੋਰਟਲ ਹੈ, ਜੋ ਗੁੰਮ ਮੋਬਾਇਲ ਫ਼ੋਨਾਂ ਨੂੰ ਟਰੇਸ ਕਰਨ ਵਿੱਚ ਮੈਨੇਜ਼ ਕਰਦਾ ਹੈ ਤਾਂ ਜੋ ਮੋਬਾਇਲ ਮਿਸਿੰਗ ਰਿਪੋਰਟ ਦਰਜ਼ ਕਰਵਾਈ ਜਾਵੇ ਤਾਂ ਜੋ ਮੋਬਾਇਲ ਫ਼ੋਨ ਨੂੰ ਕੋਈ ਸ਼ਰਾਰਤੀ ਅਨਸਰ ਮਿਸ ਸੂਜ਼ ਨਾ ਕਰ ਸਕੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement