
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਫਰੰਟ ਪੇਜ ਐਡੀਟੇਡ ਹੈ। The New York Times ਵੱਲੋਂ PM ਬਾਰੇ ਅਜਿਹਾ ਕੋਈ ਪੇਜ ਨਹੀਂ ਛਾਪਿਆ ਗਿਆ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਨਾਮੀ ਅੰਤਰਰਾਸ਼ਟਰੀ ਮੀਡਿਆ ਅਦਾਰੇ The New York Times ਦੇ ਫਰੰਟ ਪੇਜ ਦੀ ਕਟਿੰਗ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਕਟਿੰਗ ਵਿਚ PM ਮੋਦੀ ਦੀ ਵੱਡੀ ਤਸਵੀਰ ਅਤੇ ਪ੍ਰਸ਼ੰਸਾ ਭਰੇ ਲਫ਼ਜ਼ PM ਪ੍ਰਤੀ ਇਸਤੇਮਾਲ ਕੀਤੇ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੀਡੀਆ ਅਦਾਰੇ ਨੇ ਪ੍ਰਧਾਨਮੰਤਰੀ ਮੋਦੀ ਨੂੰ ਸਭਤੋਂ ਮਜ਼ਬੂਤ PM ਦੱਸਿਆ ਅਤੇ ਪੂਰੇ ਫਰੰਟ ਪੇਜ ਵਿਚ ਮੋਦੀ ਦੀ ਤਰੀਫ ਕੀਤੀ।
ਫੇਸਬੁੱਕ ਯੂਜ਼ਰ Tara Gupta ਨੇ ਵਾਇਰਲ ਕਟਿੰਗ ਸਾਂਝਾ ਕਰਦਿਆਂ ਲਿਖਿਆ, "हरहर मोदी घर घर मोदी"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਫਰੰਟ ਪੇਜ ਐਡੀਟੇਡ ਹੈ। The New York Times ਵੱਲੋਂ PM ਬਾਰੇ ਅਜਿਹਾ ਕੋਈ ਪੇਜ ਨਹੀਂ ਛਾਪਿਆ ਗਿਆ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ। ਇਸ ਕਟਿੰਗ ਨੂੰ ਜੇਕਰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਇਸਦੇ ਵਿਚ ਇੱਕ ਵੱਡੀ ਗਲਤੀ ਵੇਖਣ ਨੂੰ ਮਿਲਦੀ ਹੈ। ਇਸ ਕਟਿੰਗ ਵਿਚ ਮਿਤੀ 26 ਸਿਤੰਬਰ 2021 ਦੱਸੀ ਗਈ ਹੈ ਅਤੇ ਸਿਤੰਬਰ ਦੇ ਅੰਗਰੇਜ਼ੀ ਸ਼ਬਦ ਨੂੰ ਗਲਤ ਲਿਖਿਆ ਹੋਇਆ ਹੈ। ਇਸ ਕਟਿੰਗ ਵਿਚ September ਦੀ ਥਾਂ Setpember ਲਿਖਿਆ ਹੋਇਆ ਹੈ। ਅਜੇਹੀ ਵੱਡੀ ਗਲਤੀ ਅਜਿਹੇ ਵੱਡੇ ਮੀਡੀਆ ਅਦਾਰਿਆਂ ਵੱਲੋਂ ਵੇਖਣ ਨੂੰ ਘੱਟ ਹੀ ਮਿਲਦੀ ਹੈ।
Spelling Mistake
ਅੱਗੇ ਵਧਦੇ ਹੋਏ ਅਸੀਂ The New York Times ਦੀ ਵੈੱਬਸਾਈਟ ਵੱਲ ਵਿਜ਼ਿਟ ਕੀਤਾ ਅਤੇ 26 ਸਿਤੰਬਰ 2021 ਦੇ Epaper ਨੂੰ ਵੇਖਿਆ। ਸਾਨੂੰ 26 ਸਿਤੰਬਰ ਦੇ Epaper ਵਿਚ PM ਮੋਦੀ ਨੂੰ ਲੈ ਕੇ ਅਜੇਹੀ ਕੋਈ ਵੀ ਖਬਰ ਨਹੀਂ ਮਿਲੀ। ਇਸ ਗੱਲ ਤੋਂ ਸਾਫ ਹੁੰਦਾ ਹੈ ਕਿ ਵਾਇਰਲ ਹੋ ਰਹੀ ਕਟਿੰਗ ਐਡੀਟੇਡ ਹੈ।
26 Sep 2021 Epaper
The New York Times ਦੇ 26 ਸਿਤੰਬਰ 2021 ਦੇ Epaper ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਕਟਿੰਗ ਵਾਇਰਲ ਹੋਈ ਹੋਵੇ। ਇਹ ਕਟਿੰਗ ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ ਅਤੇ ਰੋਜ਼ਾਨਾ ਸਪੋਕਸਮੈਨ ਨੇ ਉਸ ਸਮੇਂ ਵੀ ਇਸਦੀ ਪੜਤਾਲ ਕੀਤੀ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਫਰੰਟ ਪੇਜ ਐਡੀਟੇਡ ਹੈ। The New York Times ਵੱਲੋਂ PM ਬਾਰੇ ਅਜਿਹਾ ਕੋਈ ਪੇਜ ਨਹੀਂ ਛਾਪਿਆ ਗਿਆ ਹੈ।
Claim- The New York Times Appraised PM Modi on Front Page
Claimed By- FB User Tara Gupta
Fact Check- Morphed