Fact Check: ਪੀਐੱਮ ਮੋਦੀ ਦੇ ਆਉਣ 'ਤੇ ਗੁਰਦੁਆਰਾ ਰਕਾਬਜੰਗ 'ਚੋਂ ਕਾਰਪੇਟ ਹਟਾਉਣ ਦਾ ਦਾਅਵਾ ਫਰਜ਼ੀ  
Published : Dec 22, 2020, 5:31 pm IST
Updated : Dec 22, 2020, 5:31 pm IST
SHARE ARTICLE
File Photo
File Photo

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ 'ਚ ਕੀਤਾ ਦਾਅਵਾ ਫਰਜ਼ੀ ਹੈ। 

ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਨਰਿੰਦਰ ਮੋਦੀ ਦੀ ਇੱਕ ਪੋਸਟ ਵਾਇਰਲ ਕਰ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਦਿਨ ਨਰਿੰਦਰ ਮੋਦੀ ਗੁਰਦੁਆਰਾ ਰਕਾਬਗੰਜ ਸਾਹਿਬ ਮੱਥਾ ਟੇਕਣ ਗਏ ਸਨ ਉਸ ਦਿਨ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਵਿਚ ਵਿਛੇ ਕਾਰਪੇਟ ਚੁੱਕ ਦਿੱਤੇ ਗਏ ਸਨ ਤਾਂ ਜੋ ਉਹਨਾਂ ਨੂੰ ਠੰਢੇ ਫਰਸ਼ 'ਤੇ ਤੁਰ ਕੇ ਜਾਣਾ ਪਵੇ। 
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ 'ਚ ਕੀਤਾ ਦਾਅਵਾ ਫਰਜ਼ੀ ਹੈ। 

ਵਾਇਰਲ ਪੋਸਟ ਦਾ ਦਾਅਵਾ 
 ਫੇਸਬੁੱਕ ਯੂਜ਼ਰ Virendra Srivastava ਨੇ 21 ਦਸੰਬਰ ਨੂੰ ਇਕ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਕੈਪਸ਼ਨ ਵਿਚ ਲਿਖਿਆ ''Gurudwara Rakabganj Committee removed the Carpet for PM Modi's visit to make him walk on cold floor!He was never humiliated so much like this before!'' 

ਸਪੋਕਸਮੈਨ ਵੱਲੋਂ ਕੀਤੀ ਪੜਤਾਲ 
ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀਆਂ ਗੁਰਦੁਆਰਾ ਰਕਾਬਜੰਗ ਸਾਹਿਬ ਜਾਣ ਦੀਆਂ ਖਬਰਾਂ ਤੇ ਵੀਡੀਓ ਸਰਚ ਕੀਤੀਆਂ ਜਿਸ ਵਿਚ ਅਸੀਂ ਅਜਿਹਾ ਕੋਈ ਵੀ ਦਾਅਵਾ ਕੀਤਾ ਨਹੀਂ ਪਾਇਆ ਕਿ ਨਰਿੰਦਰ ਮੋਦੀ ਦੇ ਜਾਣ ਤੋਂ ਪਹਿਲਾਂ ਕਾਰਪੇਟ ਹਟਾਏ ਗਏ ਹੋਣ। ਇਸ ਤੋਂ ਬਾਅਦ ਅਸੀਂ ਯੂਟਿਊਬ 'ਤੇ ਜਦੋਂ Narendra Modi At Rkabganj Sahib ਸਰਚ ਕੀਤਾ ਤਾਂ ਸਾਨੂੰ ਨਰਿੰਦਰ ਮੋਦੀ ਦੀ ਵੀਡੀਓ ਉਹਨਾਂ ਦੇ ਆਪਣੇ ਯੂਟਿਊਬ ਅਕਾਊਂਟ 'ਤੇ ਮਿਲੀ।

File Photo

ਜਿਸ ਵਿਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨਰਿੰਦਰ ਮੋਦੀ ਖੁਦ ਕਾਰਪੇਟ ਤੋਂ ਪਾਸੇ ਹੋ ਕੇ ਲੰਘੇ ਸਨ ਜਦਕਿ ਕਾਰਪੇਟ ਤਾਂ ਵਿਛਿਆ ਹੋਇਆ ਸੀ। 
ਦੱਸ ਦਈਏ ਕਿ ਨਰਿੰਦਰ ਮੋਦੀ ਦੀ ਰਕਾਬਗੰਜ ਸਾਹਿਬ ਜਾਣ ਦੀ ਵੀਡੀਓ ਨੂੰ ਨਿਊਜ਼ ਏਜੰਸੀ ਏਐੱਨਆਈ ਨੇ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਕਾਰਪੇਟ ਵਿਛਾਏ ਸਾਫ਼ ਦਿਖਾਈ ਦੇ ਰਹੇ ਹਨ। 

File Photo

ਸਪੋਕਸਮੈਨ ਨੇ ਇਸ ਵਾਇਰਲ ਪੋਸਟ ਬਾਰੇ ਜਦੋਂ DSGMC ਪ੍ਰਧਾਨ ਮਨਜਿੰਦਰ ਸਿਰਸਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਨਰਿੰਦਰ ਮੋਦੀ ਦੇ ਰਕਾਬਜੰਗ ਸਾਹਿਬ ਆਉਣ ਬਾਰੇ ਗੁਰਦੁਆਰਾ ਸਾਹਿਬ ਵਿਚ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਇਸ ਲਈ ਉੱਥੇ ਕਾਰਪੇਟ ਵਿਛੇ ਹੋਏ ਸਨ ਤੇ ਵਾਇਰਲ ਪੋਸਟ 'ਚ ਕੀਤਾ ਦਾਅਵਾ ਬਿਲਕੁਲ ਫਰਜ਼ੀ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਵਿਚ ਕੀਤੇ ਗਏ ਦਾਅਵੇ ਨੂੰ ਫਰਜ਼ੀ ਪਾਇਆ ਹੈ। 
calimed By - Virendra Srivastava 
Claim - ਗਲਤ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement