Madhya Pradesh Accident News: ਤੇਜ਼ ਰਫ਼ਤਾਰ ਟਰੱਕ ਦੇ ਕਾਰ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Madhya Pradesh Accident News: ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਦੌਰਾਨ ਇੱਕ ਸੜਕ ਹਾਦਸਾ ਵਾਪਰਿਆ। ਭਿੰਡ ਰੋਡ ਹਾਈਵੇਅ 'ਤੇ ਬੰਟੂ ਢਾਬੇ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਇੱਕ ਵੈਗਨਆਰ ਕਾਰ ਨੂੰ ਟੱਕਰ ਮਾਰ ਦਿੱਤੀ।
ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਸਨ। ਇਹ ਸਾਰੇ ਭਿੰਡ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਸਵੇਰੇ 8 ਵਜੇ ਦੇ ਕਰੀਬ, ਜਦੋਂ ਉਨ੍ਹਾਂ ਦੀ ਕਾਰ ਬੰਟੂ ਢਾਬੇ ਦੇ ਨੇੜੇ ਪਹੁੰਚੀ, ਤਾਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟਰੱਕ ਦਿੱਤਾ।
ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਸੌਰਭ ਸ਼ਰਮਾ ਵਾਸੀ ਮਹਿਗਾਂਵ , ਜੋਤੀ ਯਾਦਵ, ਭੂਰੇ ਪ੍ਰਜਾਪਤੀ ਅਤੇ ਉਮਾ ਰਾਠੌਰ ਪਤਨੀ ਰਾਮ ਰਾਠੌਰ ਵਾਸੀ ਭਿੰਡ ਵਜੋਂ ਹੋਈ ਹੈ।
