ਤੱਥ ਜਾਂਚ: ਗੁਰਦੁਆਰਾ ਸਾਹਿਬ 'ਚ ਹੋਈ ਲੜਾਈ ਦਾ ਇਹ ਵੀਡੀਓ ਕੈਨੇਡਾ ਦਾ ਨਹੀਂ, ਅਮਰੀਕਾ ਦਾ ਹੈ
Published : Feb 23, 2021, 1:46 pm IST
Updated : Feb 23, 2021, 1:46 pm IST
SHARE ARTICLE
Fact check: This video of the fight at Gurdwara Sahib is not from Canada
Fact check: This video of the fight at Gurdwara Sahib is not from Canada

​ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਇਸਦਾ ਕੈਨੇਡਾ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ 2016 ਦਾ ਹੈ ਅਤੇ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦਾ ਹੈ।

ਰੋਜ਼ਾਨਾ ਸਪੋਕਸਮੈਨ( ਮੋਹਾਲੀ ਟੀਮ) - ਭਾਰਤ ਵਿਚ ਚਲ ਰਹੇ ਕਿਸਾਨੀ ਸੰਘਰਸ਼ ਨੂੰ ਕਈ ਹੋਰ ਦੇਸ਼ਾਂ ਦੇ ਲੀਡਰਾਂ ਵੱਲੋਂ ਸਮਰਥਨ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਸ਼ਾਂਤੀ ਪੂਰਨ ਸਮਰਥਨ ਨੂੰ ਸਹੀ ਦੱਸਿਆ ਗਿਆ। ਹੁਣ ਜਸਟਿਨ ਟਰੂਡੋ ਅਤੇ ਕੈਨੇਡਾ ਦੀ ਸਿਆਸਤ ਨਾਲ ਜੋੜ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਦੇ ਵਿਚ ਸਿੱਖ ਧਾਰਮਿਕ ਸਥਾਨ ਅੰਦਰ ਕੁਝ ਲੋਕਾਂ ਵੱਲੋਂ ਹੁੜਦੰਗ ਮਚਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕੈਨੇਡਾ ਵਿਚ ਗੁਰਦੁਆਰੇ ਦੀ ਸੱਤਾ ਨੂੰ ਲੈ ਕੇ ਦੋ ਸਿੱਖ ਗੁੱਟ ਆਪਸ ਵਿਚ ਭਿੜ ਗਏ।
ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਇਸਦਾ ਕੈਨੇਡਾ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ 2016 ਦਾ ਹੈ ਅਤੇ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦਾ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "जल का देवता ( वरूण ) @MudgalWorld" ਨੇ ਵਾਇਰਲ ਵੀਡੀਓ ਟਵੀਟ ਕਰਦਿਆਂ ਕੈਪਸ਼ਨ ਦਿੱਤਾ, "कनाडाई  प्रधानमंत्री जस्टिन ट्रुडो भारत में खालिस्तानियों को समर्थन दे रहा है। अब कनाडा में ही गुरुद्वारों की सत्ता के लिये सिखों में आपस में संघर्ष शुरू हो गए हैं। जल्दी ही ये सारे कनाडा में दिखेगा। जो दूसरों के लिये गड्ढा खोदता है ......."

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸਬੰਧਿਤ ਕੀਵਰਡ ਨਾਲ ਵੀਡੀਓ ਨੂੰ ਸਰਚ ਕਰਨਾ ਸ਼ੁਰੂ ਕੀਤਾ। "Sikh fighting inside gurudwara" ਕੀਵਰਡ ਨਾਲ ਗੂਗਲ ਸਰਚ ਕਰਨ 'ਤੇ ਸਾਨੂੰ ਇਸ ਵੀਡੀਓ ਨੂੰ ਲੈ ਕੇ India TV ਦਾ ਇੱਕ ਵੀਡੀਓ ਬੁਲੇਟਿਨ ਮਿਲਿਆ। ਬੁਲੇਟਿਨ ਦਾ ਵੀਡੀਓ 13 ਜਨਵਰੀ 2016 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਵੀਡੀਓ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਦਿੱਤਾ ਗਿਆ, "America: Violent Fight Inside Gurudwara in Turlock City, California"

Photo

ਵੀਡੀਓ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ ਸੀ, "America: A video of the fighting in the Gurudwara went viral on social media. The dispute was over the Granthi Singh.  After this issue, a new committee took over control of the Gurdwara Sahib."

ਪੰਜਾਬੀ ਅਨੁਵਾਦ, "ਅਮਰੀਕਾ: ਗੁਰਦੁਆਰਾ ਸਾਹਿਬ ਵਿਚ ਲੜਾਈ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਵਿਵਾਦ ਗ੍ਰੰਥੀ ਸਿੰਘ ਨੂੰ ਲੈ ਕੇ ਸੀ। ਇਸ ਮੁੱਦੇ ਤੋਂ ਬਾਅਦ, ਇੱਕ ਨਵੀਂ ਕਮੇਟੀ ਨੇ ਗੁਰਦੁਆਰਾ ਸਾਹਿਬ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ"

ਬੁਲੇਟਿਨ ਅਨੁਸਾਰ ਇਹ ਵੀਡੀਓ ਅਮਰੀਕਾ ਦੇ ਕੈਲੀਫੋਰਨੀਆ ਦੇ ਟਰਲੋਕ ਸ਼ਹਿਰ ਵਿਚ ਇੱਕ ਗੁਰਦੁਆਰੇ ਅੰਦਰ ਵਾਪਰੀ ਘਟਨਾ ਦਾ ਹੈ। 

ਕੀ ਸੀ ਪੂਰਾ ਮਾਮਲਾ
ਦਰਅਸਲ 10 ਜਨਵਰੀ 2016 ਨੂੰ ਕੈਲੀਫੋਰਨੀਆ ਦੇ ਟਰਲੋਕ ਸ਼ਹਿਰ ਦੇ ਗੁਰਦੁਆਰੇ ਵਿਚ ਦੋ ਸਿੱਖ ਧੜਿਆ ਵਿਚ ਝੜਪ ਹੋ ਗਈ। ਇਸ ਝੜਪ ਵਿਚ ਕਈ ਲੋਕ ਜਖ਼ਮੀ ਵੀ ਹੋ ਗਏ ਸਨ। ਮੁੱਖ ਤੌਰ 'ਤੇ ਇਹ ਝਗੜਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਨੂੰ ਲੈ ਕੇ ਹੋਇਆ ਸੀ। ਦੋਨੋਂ ਗੁੱਟ ਚੰਦਾ ਇਕੱਠਾ ਕਰਨ ਅਤੇ ਰਸੀਦਾਂ ਜਾਰੀ ਕਰਨ ਨੂੰ ਲੈ ਆਪਣੇ ਅਧਿਕਾਰ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਦੀ ਦਖਲਅੰਦਾਜ਼ੀ ਦੇ ਬਾਵਜੂਦ ਵੀ ਦੋਵੇਂ ਧਿਰਾਂ ਨੇ ਗੁਰਦੁਆਰਾ ਛੱਡਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਇਸ ਪੂਰੇ ਮਾਮਲੇ ਨੂੰ ਲੈ ਕੇ ਇੰਡੀਆ ਟੂਡੇ ਦੀ ਰਿਪੋਰਟ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। 

Photo
 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਵਾਇਰਲ ਵੀਡੀਓ ਕੈਲੀਫੋਰਨੀਆ ਦੇ ਟਰਲੋਕ ਸ਼ਹਿਰ ਦੇ ਇਕ ਗੁਰਦੁਆਰਾ ਸਾਹਿਬ ਦਾ ਹੈ ਇਸ ਦਾ ਕੈਨੇਡਾ ਨਾਲ ਕੋਈ ਸਬੰਧ ਨਹੀਂ ਹੈ। 

Claim:ਦਾਅਵਾ ਕੀਤਾ ਜਾ ਰਿਹਾ ਹੈ ਕੈਨੇਡਾ ਵਿਚ ਗੁਰਦੁਆਰੇ ਦੀ ਸੱਤਾ ਨੂੰ ਲੈ ਕੇ ਦੋ ਸਿੱਖ ਗੁੱਟ ਆਪਸ ਵਿਚ ਭਿੜ ਗਏ।
Claimed By: जल का देवता ( वरूण )

Fact Check:ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement