
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀਟੀਮ): ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਮਹਿਲਾਵਾਂ ਦੇ ਸਮੂਹ ਨੂੰ ਜਸ਼ਨ ਮਨਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਹੌਲ NHM (ਨੈਸ਼ਨਲ ਹੈਲਥ ਮਿਸ਼ਨ) ਮੱਧ ਪ੍ਰਦੇਸ਼ ਵਿਚ ਇਹ ਨਜ਼ਾਰਾ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀ ਗਈ ਮੀਟਿੰਗ ਵਿਚ ਦੇਖਣ ਨੂੰ ਮਿਲਿਆ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਮਹਿਲਾ ਦਿਵਸ ਮੌਕੇ NHM ਵਿਚ ਮਨਾਏ ਗਏ ਜਸ਼ਨ ਦੀ ਹੈ ਜਿਸਨੂੰ ਕੋਰੋਨਾ ਵਾਇਰਸ ਦੀ ਮੀਟਿੰਗ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਟਵਿੱਟਰ ਯੂਜ਼ਰ "Kamesh Shivhare INC" ਨੇ ਇਸ ਵੀਡੀਓ ਨੂੰ ਅਪਲੋਡ ਕਰਦਿਆਂ ਲਿਖਿਆ, "राष्ट्रीय स्वास्थ्य मिशन की कार्यशाला में कोरोना पर गंभीर चर्चा।
#मध्यप्रदेश"
ਵਾਇਰਲ ਵੀਡੀਓ ਦਾ ਆਰਕਾਇਵਡ (https://archive.ph/ttRZZ) ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਦੇਖਿਆ ਅਤੇ ਸਬੰਧਿਤ ਕੀਵਰਡ ਨਾਲ ਵੀਡੀਓ ਬਾਰੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਵਾਇਰਲ ਵੀਡੀਓ ਦੈਨਿਕ ਭਾਸਕਰ ਦੀ ਇਕ ਰਿਪੋਰਟ ਵਿਚ ਅਪਲੋਡ ਮਿਲਿਆ। ਇਸ ਰਿਪੋਰਟ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "डांस पर बवाल:भोपाल के नेशनल हेल्थ मिशन में महिला दिवस पर कर्मचारियों के डांस का वीडियो वायरल; मास्क और सोशल डिस्टेंसिंग नहीं होने से सवाल खड़े हुए"
news
ਰਿਪੋਰਟ ਅਨੁਸਾਰ, "ਭੋਪਾਲ ਦੇ ਲਿੰਕ ਰੋਡ ਨੰਬਰ-3 ਸਥਿਤ ਨੈਸ਼ਨਲ ਹੈਲਥ ਮਿਸ਼ਨ (NHM) ਦੇ ਦਫਤਰ ਵਿਚ ਮਹਿਲਾ ਕਰਮਚਾਰੀਆਂ ਦੇ ਡਾਂਸ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਤਿੰਨ ਵੀਡੀਓ ਵਿਚ ਮਹਿਲਾ ਕਰਮਚਾਰੀ ਡਾਂਸ ਕਰਨ ਦੇ ਦੌਰਾਨ ਨਾ ਤਾਂ ਸੋਸ਼ਲ ਡਿਸਟੈਨਸਿੰਗ ਦਾ ਪਾਲਣ ਕਰਦੇ ਨਜ਼ਰ ਆਏ ਅਤੇ ਨਾ ਹੀ ਕਿਸੇ ਨੇ ਮਾਸਕ ਪਾਇਆ ਹੋਇਆ ਸੀ।
ਵੀਡੀਓ ਨੂੰ ਲੈ ਕੇ ਪ੍ਰਸ਼ਾਸਨ ਦੀ ਸਫਾਈ
ਸੋਸ਼ਲ ਮੀਡੀਆ 'ਤੇ ਕੁਝ ਵੀਡੀਓ ਪ੍ਰਸਾਰਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਨਾਲ ਇਹ ਸੰਦੇਸ਼ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਆਫਿਸ ਵਿਚ ਪਾਰਟੀ ਕੀਤੀ ਜਾ ਰਹੀ ਹੈ। ਇਥੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਉਕਤ ਵੀਡੀਓ 8 ਮਾਰਚ ਨੂੰ ਮਹਿਲਾ ਦਿਵਸ ਦੇ ਮੌਕੇ 'ਤੇ ਮਹਿਲਾ ਕਰਮਚਾਰੀਆਂ ਦੁਆਰਾ ਛੋਟੇ ਜਿਹੇ ਇੱਕ ਆਯੋਜਨ ਦਾ ਹੈ। ਜਿਸਦੇ ਵਿਚ ਮਹਿਲਾ ਕਰਮਚਾਰੀਆਂ ਦੁਆਰਾ ਤਿਆਰ ਕੀਤੇ ਗਏ ਗੀਤ ਸੰਗੀਤ ਦੀ ਝਲਕੀਆਂ ਵੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਨਾ ਕੀਤਾ ਜਾਵੇ। ਦਿਨ ਰਾਤ ਕੋਰੋਨਾ ਸੰਕਟ ਵਿਚ ਡਿਊਟੀ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਬਦਨਾਮ ਨਾ ਕੀਤਾ ਜਾਵੇ।
ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਸ ਮਾਮਲੇ ਨੂੰ ਲੈ ਕੇ ETV Bharat Haryana ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਵੀਡੀਓ ਮਹਿਲਾ ਦਿਵਸ ਮੌਕੇ NHM ਵਿਚ ਮਨਾਏ ਗਏ ਜਸ਼ਨ ਦੀ ਹੈ ਜਿਸਨੂੰ ਕੋਰੋਨਾ ਵਾਇਰਸ ਦੀ ਮੀਟਿੰਗ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
Claim: ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਹੌਲ NHM ਮੱਧ ਪ੍ਰਦੇਸ਼ ਵਿਚ ਇਹ ਨਜ਼ਾਰਾ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀ ਗਈ ਮੀਟਿੰਗ ਵਿਚ ਦੇਖਣ ਨੂੰ ਮਿਲਿਆ।
Claimed By: Twitter User "Kamesh Shivhare INC"
Fact Check: Misleading