Fact Check: ਇਹ ਤਸਵੀਰ ਡੈਥ ਸਰਟੀਫਿਕੇਟ ਦੀ ਨਹੀਂ, ਆਨਲਾਈਨ ਵੈਕਸੀਨੇਸ਼ਨ ਸਰਟੀਫਿਕੇਟ ਦੀ ਹੈ
Published : Apr 23, 2021, 5:06 pm IST
Updated : Apr 23, 2021, 5:06 pm IST
SHARE ARTICLE
Viral Photo
Viral Photo

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਤਸਵੀਰ ਡੈਥ ਸਰਟੀਫਿਕੇਟ ਦੀ ਨਹੀਂ, ਵੈਕਸੀਨੇਸ਼ਨ ਸਰਟੀਫਿਕੇਟ ਦੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਵਿਅਕਤੀ ਦੇ ਹੱਥ ਵਿਚ ਇੱਕ ਦਸਤਾਵੇਜ ਵੇਖਿਆ ਜਾ ਸਕਦਾ ਹੈ। ਇਸ ਦਸਤਾਵੇਜ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਛਪੀ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਆਨਲਾਈਨ ਡੈਥ ਸਰਟੀਫਿਕੇਟ ਦੀ ਹੈ ਜਿਸ ਦੇ ਉੱਤੇ ਵੀ ਪ੍ਰਧਾਨ ਮੰਤਰੀ ਦੀ ਤਸਵੀਰ ਛਪੀ ਆ ਰਹੀ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਤਸਵੀਰ ਡੈਥ ਸਰਟੀਫਿਕੇਟ ਦੀ ਨਹੀਂ, ਵੈਕਸੀਨੇਸ਼ਨ ਸਰਟੀਫਿਕੇਟ ਦੀ ਹੈ।

ਵਾਇਰਲ ਪੋਸਟ

ਟਵਿੱਟਰ ਅਕਾਊਂਟ "India Resists" ਨੇ ਵਾਇਰਲ ਤਸਵੀਰ ਅਪਲੋਡ ਕਰਦਿਆਂ ਲਿਖਿਆ, "Online death certificate now comes with Modi’s picture! 
#MautKaSaudagar"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ India Times ਦੀ ਇੱਕ ਖਬਰ ਵਿਚ ਅਪਲੋਡ ਮਿਲੀ। ਇਹ ਖਬਰ 17 ਅਪ੍ਰੈਲ 2021 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "Like Vaccine Certificate, PM Modi's Photo Should Be On Death Certificate Also: Maha Minister"

ਇਸ ਖ਼ਬਰ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਸਾਫ਼ ਸੀ ਅਤੇ ਇਸੇ ਕਰਕੇ ਉਸ ਦੇ ਵਿਚ ਲਿਖਿਆ ਵੇਖਿਆ ਜਾ ਸਕਦਾ ਹੈ "Provisional Certificate for Covid-19 Vaccination (1st Dose)"

ਇਹ ਸਾਫ਼ ਸੀ ਕਿ ਇਹ ਤਸਵੀਰ ਡੈਥ ਸਰਟੀਫਿਕੇਟ ਦੀ ਨਹੀਂ ਬਲਕਿ ਵੈਕਸੀਨੇਸ਼ਨ ਸਰਟੀਫਿਕੇਟ ਦੀ ਹੈ। ਇਸ ਖ਼ਬਰ ਅਨੁਸਾਰ, NCP ਲੀਡਰ ਨਵਾਬ ਮਲਿਕ ਨੇ ਇਸ ਗੱਲ ਉੱਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਆਨਲਾਈਨ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਉੱਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਛਪੀ ਆ ਰਹੀ ਹੈ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

Photo

ਦੱਸ ਦਈਏ ਕਿ ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਰਿਜਿਸਟਰ ਕਰਵਾਉਣਾ ਜਰੂਰੀ ਹੁੰਦਾ ਹੈ, ਜਿਸਦੇ ਬਾਅਦ ਨਗਰਪਾਲਿਕਾ ਉਸਦਾ ਡੈਥ ਸਰਟੀਫਿਕੇਟ ਜਾਰੀ ਕਰਦਾ ਹੈ। ਅਸੀਂ ਆਪਣੀ ਸਰਚ ਦੌਰਾਨ ਡੈਥ ਸਰਟੀਫਿਕੇਟ ਦੀਆਂ ਕਈ ਤਸਵੀਰਾਂ ਵੇਖੀਆਂ ਪਰ ਸਾਨੂੰ ਕਿਤੇ ਕਿਸੇ ਡੈਥ ਸਰਟੀਫਿਕੇਟ 'ਤੇ ਪ੍ਰਧਾਨ ਮੰਤਰੀ ਦੀ ਤਸਵੀਰ ਨਜ਼ਰ ਨਹੀਂ ਆਈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਤਸਵੀਰ ਡੈਥ ਸਰਟੀਫਿਕੇਟ ਦੀ ਨਹੀਂ, ਵੈਕਸੀਨੇਸ਼ਨ ਸਰਟੀਫਿਕੇਟ ਦੀ ਹੈ।

Claim : ਤਸਵੀਰ ਆਨਲਾਈਨ ਡੈਥ ਸਰਟੀਫਿਕੇਟ ਦੀ ਹੈ ਜਿਸ ਦੇ ਉੱਤੇ ਵੀ ਪ੍ਰਧਾਨ ਮੰਤਰੀ ਦੀ ਤਸਵੀਰ ਛਪੀ ਆ ਰਹੀ ਹੈ।
Claimed By: ਟਵਿੱਟਰ ਅਕਾਊਂਟ "India Resists"
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement