
ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਜਦੋਂ UP ਦੇ ਮੁਰਾਦਾਬਾਦ ਵਿਖੇ Covid ਕਾਲ ਦੌਰਾਨ ਜਾਂਚ ਕਰਨ ਆਏ ਡਾਕਟਰਾਂ ਨੂੰ ਪੱਥਰ ਮਾਰਨ ਵਾਲੀਆਂ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
RSFC (Team Mohali)- ਔਰਤਾਂ ਦੀ ਗ੍ਰਿਫ਼ਤਾਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਔਰਤਾਂ ਦੀ ਗ੍ਰਿਫ਼ਤਾਰੀ ਦਾ ਵੀਡੀਓ ਹੈ ਜਿਨ੍ਹਾਂ ਨੇ ਰਾਮਨੌਮੀ ਦੇ ਤਿਓਹਾਰ ਮੌਕੇ ਕੱਢੀ ਗਈ ਧਾਰਮਿਕ ਰੈਲੀ 'ਤੇ ਪੱਥਰ ਸੁੱਟੇ ਸਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ। ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਜਦੋਂ ਯੂਪੀ ਦੇ ਮੁਰਾਦਾਬਾਦ ਵਿਖੇ ਕੋਰੋਨਾ ਕਾਲ ਦੌਰਾਨ ਜਾਂਚ ਕਰਨ ਆਏ ਡਾਕਟਰਾਂ ਨੂੰ ਪੱਥਰ ਮਾਰਨ ਵਾਲੀਆਂ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Arjun Verma" ਨੇ 18 ਅਪ੍ਰੈਲ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "पत्थर फेंकने वाली महिलाओं की विदाई रस्म..…"
ਇਸੇ ਤਰ੍ਹਾਂ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਕਈ ਯੂਜ਼ਰਸ ਵੱਲੋਂ ਸਾਂਝਾ ਕੀਤਾ ਗਿਆ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਲਿੰਕ ਨੂੰ InVID ਟੂਲ 'ਚ ਪਾ ਕੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਹਾਲੀਆ ਨਹੀਂ 2020 ਦਾ ਹੈ
ਸਾਨੂੰ ਆਪਣੀ ਸਰਚ ਦੌਰਾਨ ਸਭਤੋਂ ਪਹਿਲਾਂ ਇੱਕ ਟਵਿੱਟਰ ਪੋਸਟ ਮਿਲਿਆ। ਇਹ ਟਵਿੱਟਰ ਅਪੁਸਟ 15 ਅਪ੍ਰੈਲ 2020 ਦਾ ਸੀ ਅਤੇ ਟਵੀਟ ਵਿਚ ਇਹ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ ਗਿਆ, "Who did this ????"
Who did this ???? pic.twitter.com/R4ceoX5K41
— Chota Don (@choga_don) April 15, 2020
ਇਸ ਟਵੀਟ ਤੋਂ ਇਹ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਤਾਂ ਬਿਲਕੁਲ ਵੀ ਨਹੀਂ ਹੈ।
ਅੱਗੇ ਵਧਦੇ ਹੋਏ ਅਸੀਂ ਇਨ੍ਹਾਂ ਕੀਫ਼੍ਰੇਮਸ ਨੂੰ Yandex ਰਿਵਰਸ ਇਮੇਜ ਟੂਲ ਨਾਲ ਸਰਚ ਕੀਤਾ। ਸਾਨੂੰ ਆਪਣੀ ਸਰਚ ਦੌਰਾਨ ਇਹ ਵੀਡੀਓ Youtube Channel SNS TV 'ਤੇ 16 ਅਪ੍ਰੈਲ 2020 ਨੂੰ ਸ਼ੇਅਰ ਕੀਤਾ ਮਿਲਿਆ ਅਤੇ ਇਸਦੇ ਨਾਲ ਜਾਣਕਾਰੀ ਦਿੱਤੀ ਗਈ ਕਿ ਮੁਰਾਦਾਬਾਦ ਪੁਲਿਸ ਵੱਲੋਂ ਔਰਤਾਂ ਦੀ ਗ੍ਰਿਫ਼ਤਾਰੀ ਦਾ ਇਹ ਵੀਡੀਓ ਹੈ।
SNS TV
ਮਾਮਲੇ ਨੂੰ ਲੈ ਕੇ ਹੁਣ ਅਸੀਂ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਮਾਮਲੇ ਨੂੰ ਲੈ ਕੇ Republic TV ਦੀ ਵੀਡੀਓ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਇਨ੍ਹਾਂ ਔਰਤਾਂ ਦੇ ਹੋਰ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਗਿਆ ਸੀ ਕਿ ਮਾਮਲਾ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਹੈ ਜਿੱਥੇ ਕੋਰੋਨਾ ਕਾਲ ਦੌਰਾਨ ਜਾਂਚ ਕਰਨ ਆਏ ਸਿਹਤ ਕਰਮੀਆਂ 'ਤੇ ਪੱਥਰਬਾਜ਼ੀ ਕਰਨ ਵਾਲੀਆਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ।
Republic TV
ਇਸ ਮਾਮਲੇ ਨੂੰ ਲੈ ਕੇ ਸਾਨੂੰ ਕਈ ਹੋਰ ਖਬਰਾਂ ਮਿਲੀਆਂ ਜਿਨ੍ਹਾਂ ਤੋਂ ਸਾਫ ਹੋਇਆ ਕਿ ਮਾਮਲਾ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਹੈ ਜਿਥੇ ਜਿੱਥੇ ਕੋਰੋਨਾ ਕਾਲ ਦੌਰਾਨ ਜਾਂਚ ਕਰਨ ਆਏ ਸਿਹਤ ਕਰਮੀਆਂ 'ਤੇ ਪੱਥਰਬਾਜ਼ੀ ਕਰਨ ਵਾਲੀਆਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਮਾਮਲੇ ਨੂੰ ਲੈ ਕੇ ਹੋਰ ਖਬਰਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵਾਇਰਲ ਹੋ ਰਿਹਾ ਪੋਸਟ ਗੁੰਮਰਾਹਕੁਨ ਹੈ। ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ ਜਦੋਂ ਯੂਪੀ ਦੇ ਮੁਰਾਦਾਬਾਦ ਵਿਖੇ ਕੋਰੋਨਾ ਕਾਲ ਦੌਰਾਨ ਜਾਂਚ ਕਰਨ ਆਏ ਡਾਕਟਰਾਂ ਨੂੰ ਪੱਥਰ ਮਾਰਨ ਵਾਲੀਆਂ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
Claim- Video of womens being arrested for stone pelting on Ram Navmi Rally
Claimed By- FB User Arjun Verma
Fact Check- Misleading