ਗੁਰੂ ਦੀ ਗੋਲਕ 'ਚੋਂ ਪੈਸੇ ਕੱਢ ਰਹੇ ਵਿਅਕਤੀ ਦਾ ਇਹ ਮਾਮਲਾ 2022 ਦਾ ਹੈ, Fact Check ਰਿਪੋਰਟ
Published : May 23, 2024, 4:18 pm IST
Updated : May 23, 2024, 4:18 pm IST
SHARE ARTICLE
Fact Check Old Video Of Man Stoles Money From Gurudwara Money Viral As Recent
Fact Check Old Video Of Man Stoles Money From Gurudwara Money Viral As Recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਗੁਰੂ ਦੀ ਗੋਲਕ 'ਚ ਕੱਠੇ ਹੋਏ ਪੈਸਿਆਂ ਦੀ ਗਿਣਤੀ ਦੌਰਾਨ ਪੈਸਿਆਂ ਨੂੰ ਆਪਣੀ ਜੇਬ 'ਚ ਪਾਉਂਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੈਸੇ ਕੱਢਣ ਵਾਲਾ ਵਿਅਕਤੀ ਪੰਜਾਬ ਦੇ ਅਮਰਗੜ੍ਹ ਤੋਂ MLA ਜਸਵੰਤ ਸਿੰਘ ਗੱਜਨਮਾਜਰਾ ਦਾ PA ਅਵਤਾਰ ਸਿੰਘ ਬੁਰਜ ਹੈ। 

X ਯੂਜ਼ਰ Jitendra pratap singh ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "यह शख्स जो गुरुद्वारे के चढ़ावे के हिसाब किताब के दौरान नोटों की गड्डियां चुरा रहा है यह कोई मामूली शख्स नहीं है, आम आदमी पार्टी के अमरगढ़ विधायक जसवंत सिंह गजनामाजरा के पीए अवतार सिंह बुर्ज गुरुद्वारा में चढ़ावे के पैसे चुराता हुआ कैमरे में कैद हुआ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। MLA ਜਸਵੰਤ ਸਿੰਘ ਦੇ ਬੇਟੇ ਪਰਮਬੀਰ ਸਿੰਘ ਮੁੰਡੇਰ ਨੇ ਸਾਡੇ ਨਾਲ ਗੱਲ ਕਰਦਿਆਂ ਸਾਫ ਕਿਹਾ ਕਿ 2022 ਵਿਚ ਇਸ ਮਾਮਲੇ ਤੋਂ ਪਹਿਲਾਂ ਹੀ ਅਵਤਾਰ ਸਿੰਘ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲਾ ਨੂੰ ਲੈ ਕੇ ਕੀਵਰਡ ਸਰਚ ਕੀਤਾ। 

"ਵਾਇਰਲ ਵੀਡੀਓ 2022 ਦਾ ਹੈ"

ਦੱਸ ਦਈਏ ਸਾਨੂੰ ਇਹ ਵੀਡੀਓ 2022 ਦੇ ਕਈ ਪੋਸਟਾਂ ਵਿਚ ਅਪਲੋਡ ਮਿਲਿਆ। ਸਭਤੋਂ ਪੁਰਾਣੇ ਪੋਸਟ ਸਾਨੂੰ ਮਈ 2022 ਦੇ ਅਪਲੋਡ ਮਿਲੇ। ਇਨ੍ਹਾਂ ਕੁਝ ਪੁਰਾਣੇ ਪੋਸਟਾਂ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਹੁਣ ਅਸੀਂ ਇਸ ਮਾਮਲੇ ਸਬੰਧੀ ਵੱਧ ਜਾਣਕਾਰੀ ਲਈ ਸਾਡੇ ਮਲੇਰਕੋਟਲਾ ਤੋਂ ਰਿਪੋਰਟਰ ਮਲਕੀਤ ਸਿੰਘ, MLA ਜਸਵੰਤ ਸਿੰਘ ਦੇ ਬੇਟੇ ਪਰਮਵੀਰ ਸਿੰਘ ਮੁੰਡੇਰ ਤੇ MLA ਦੇ PA ਮੁਹੱਮਦ ਨਾਸ਼ੀਰ ਨਾਲ ਗੱਲ ਕੀਤੀ। 

ਰਿਪੋਰਟਰ ਮਲਕੀਤ ਸਿੰਘ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਮਾਮਲਾ ਹਾਲੀਆ ਨਹੀਂ ਬਲਕਿ 2022 ਦਾ ਹੈ ਅਤੇ ਅਵਤਾਰ ਸਿੰਘ ਬੁਰਜ ਹੁਣ ਪੰਜਾਬ 'ਚ ਨਹੀਂ ਬਲਕਿ ਕੈਨੇਡਾ ਚਲਾ ਗਿਆ ਹੈ। ਅਵਤਾਰ ਸਿੰਘ MLA ਗੱਜਣਮਾਜਰਾ ਦਾ PA ਨਹੀਂ ਸੀ ਪਾਰ ਵਿਧਾਨਸਭਾ ਚੋਣਾਂ 2022 ਵਿਚ ਉਸਨੇ AAP ਦਾ ਸਮਰਥਨ ਜ਼ਰੂਰ ਕੀਤਾ ਸੀ।"

ਮਲਕੀਤ ਨੇ ਮਾਮਲੇ ਨੂੰ ਲੈ ਕੇ ਗੁਰਦੁਆਰਾ ਪਿੰਡ ਬੁਰਜ ਦੇ ਗ੍ਰੰਥੀ ਬੈਸਾਖਾ ਸਿੰਘ ਨਾਲ ਗੱਲ ਕੀਤੀ ਜੋ ਮੌਕੇ 'ਤੇ ਮੌਜੂਦ ਸੀ। ਬੈਸਾਖਾ ਸਿੰਘ ਨੇ ਸਾਡੇ ਰਿਪੋਰਟਰ ਮਲਕੀਤ ਸਿੰਘ ਨਾਲ ਗੱਲ ਕਰਦਿਆਂ ਕਿਹਾ, "ਅਵਤਾਰ ਸਿੰਘ ਗੁਰੂ ਘਰ ਦੀ ਮੈਨੇਜਮੈਂਟ ਦਾ ਸਾਬਕਾ ਸਦੱਸ ਸੀ ਅਤੇ ਜਿਸਦੀਂ ਗੋਲਕ ਦੇ ਪੈਸਿਆਂ ਦੀ ਗਿਣਤੀ ਹੋ ਰਹੀ ਸੀ ਉਹ ਓਥੇ ਮੌਕੇ 'ਤੇ ਮੌਜੂਦ ਸੀ। ਅਵਤਾਰ ਸਿੰਘ ਨੇ ਇਸ ਤਰ੍ਹਾਂ ਦਾ ਘਪਲਾ ਪਹਿਲੀ ਵਾਰ ਨਹੀਂ ਕੀਤਾ ਸਗੋਂ ਉਹ ਪਹਿਲਾਂ ਵੀ ਇਹ ਸਭ ਕਰਦਾ ਰਹਿੰਦਾ ਸੀ। ਅਵਤਾਰ ਸਿੰਘ ਬੁਰਜ ਗੁਰੂ ਘਰ ਦੇ ਪੈਸਿਆਂ 'ਚੋਂ ਲਿਆਏ ਗਏ ਰਾਸ਼ਨ 'ਚ ਵੀ ਹੇਰਾ ਫੇਰੀ ਕਰਦਾ ਰਹਿੰਦਾ ਸੀ।"

ਮਲਕੀਤ ਨੇ ਸਾਨੂੰ MLA ਜਸਵੰਤ ਸਿੰਘ ਗੱਜਣਮਾਜਰਾ ਦੇ PA ਮੁਹੱਮਦ ਨਾਸ਼ੀਰ ਦਾ ਸੰਪਰਕ ਨੰਬਰ ਦਿੱਤਾ। ਸਾਡੇ ਨਾਲ ਗੱਲ ਕਰਦਿਆਂ ਮੁਹੱਮਦ ਨਾਸ਼ੀਰ ਨੇ ਕਿਹਾ, "ਇਹ ਮਾਮਲਾ ਹਾਲੀਆ ਨਹੀਂ ਬਲਕਿ 2022 ਦਾ ਹੈ ਅਤੇ ਹੁਣ ਇਹ ਵਿਅਕਤੀ ਪੰਜਾਬ 'ਚ ਨਹੀਂ ਬਲਕਿ ਕੈਨੇਡਾ ਚਲਾ ਗਿਆ ਹੈ। ਇਹ ਵਿਅਕਤੀ ਆਪ ਪਾਰਟੀ ਨਾਲ ਜੁੜਿਆ ਹੋਇਆ ਸੀ ਪਰ ਕਦੇ ਵੀ MLA ਜਸਵੰਤ ਸਿੰਘ ਦਾ PA ਨਹੀਂ ਰਿਹਾ ਹੈ। MLA ਜਸਵੰਤ ਸਿੰਘ ਗੱਜਣਮਾਜਰਾ ਦੇ ਤਿੰਨ ਹੀ PA ਹਨ। ਇੱਕ ਸਰਕਾਰੀ PA ਅਵਿਜੋਤ, ਤੇ ਬਾਕੀ ਇੱਕ ਰਾਜੀਵ ਕੁਮਾਰ ਅਤੇ ਇੱਕ ਮੈਂ।

ਮੁਹੱਮਦ ਨਾਸ਼ੀਰ ਨੇ ਮਾਮਲੇ ਸਬੰਧੀ ਪੁੱਖਤਾ ਜਾਣਕਾਰੀ ਲਈ ਸਾਡੀ ਗੱਲ MLA ਜਸਵੰਤ ਸਿੰਘ ਗੱਜਣਮਾਜਰਾ ਦੇ ਬੇਟੇ ਪਰਮਬੀਰ ਸਿੰਘ ਮੁੰਡੇਰ ਨਾਲ ਕਰਵਾਈ। ਪਰਮਬੀਰ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਮਾਮਲਾ 2022 ਦਾ ਹੈ ਅਤੇ ਅਸੀਂ ਇਸ ਮਾਮਲੇ ਤੋਂ ਪਹਿਲਾਂ ਹੀ ਅਵਤਾਰ ਸਿੰਘ ਨੂੰ ਪਾਰਟੀ 'ਚੋਂ ਕੱਢ ਦਿੱਤਾ ਸੀ। ਅਵਤਾਰ ਸਿੰਘ ਨੇ ਕਈ ਵਾਰੀ ਚੋਣਾਂ ਸਮੇਂ ਪੈਸੇ ਦੀ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸਨੂੰ ਧਿਆਨ 'ਚ ਰੱਖਦਿਆਂ ਅਸੀਂ ਅਵਤਾਰ ਸਿੰਘ ਨੂੰ ਪਾਰਟੀ 'ਚੋਂ ਕੱਢ ਦਿੱਤਾ ਸੀ। ਅਵਤਾਰ ਸਿੰਘ ਕਦੇ-ਕਦੇ MLA ਜਸਵੰਤ ਸਿੰਘ ਦੀ ਗੱਡੀ ਚਲਾ ਲਿਆ ਕਰਦਾ ਸੀ। ਅਵਤਾਰ ਨੂੰ ਅਸੀਂ ਕਦੇ ਵੀ PA ਨਹੀਂ ਬਣਾਇਆ ਸੀ। 2017 ਤੋਂ ਬਾਅਦ MLA ਦੇ 2 ਅਧਿਕਾਰਿਕ PA ਰਹੇ ਹਨ। ਇੱਕ ਅਵਿਜੋਤ ਅਤੇ ਇੱਕ ਰਾਜੀਵ ਕੁਮਾਰ। ਅਵਤਾਰ ਸਿੰਘ ਬੁਰਜ ਇਸ ਚੋਰੀ ਦੇ ਮਾਮਲੇ ਦੇ 5-6 ਮਹੀਨਿਆਂ ਬਾਅਦ ਆਪਣੇ ਬੇਟੇ ਕੋਲ ਕੈਨੇਡਾ ਚਲਾ ਗਿਆ ਸੀ। ਅਵਤਾਰ ਆਪਣੀ ਹੇਰਾ ਫੇਰੀ ਕਰਨ ਦੀਆਂ ਹਰਕਤਾਂ ਕਾਰਨ ਪੂਰੇ ਪਿੰਡ ਵਿਚ ਬਦਨਾਮ ਸੀ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਵੀ MLA ਸਾਬ੍ਹ ਨੇ ਸਪਸ਼ਟੀਕਰਨ ਦੇ ਕੇ ਸਾਫ ਕੀਤਾ ਸੀ ਕਿ ਉਨ੍ਹਾਂ ਦਾ ਅਵਤਾਰ ਨਾਲ ਕੋਈ ਵੀ ਸਬੰਧ ਨਹੀਂ ਹੈ ਤੇ ਇਸ ਮਾਮਲੇ ਦੇ ਵਾਪਰਣ ਤੋਂ ਪਹਿਲਾਂ ਹੀ ਉਸਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।"

ਮਤਲਬ ਸਾਫ ਸੀ ਕਿ ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

"Spokesman Fact Check ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅਵਤਾਰ ਸਿੰਘ ਇੱਕ ਸਮੇਂ ਅਮਰਗੜ੍ਹ ਤੋਂ ਆਪ ਦਾ ਵਰਕਰ ਰਿਹਾ ਸੀ ਹਾਲਾਂਕਿ ਅਵਤਾਰ ਸਿੰਘ ਨੂੰ ਪਾਰਟੀ 'ਚੋ ਇਸ ਮਾਮਲੇ ਤੋਂ ਪਹਿਲਾਂ ਹੀ ਕੱਢ ਦਿੱਤਾ ਗਿਆ ਸੀ। ਇਹ ਮਾਮਲਾ ਹਾਲੀਆ ਨਹੀਂ ਪੁਰਾਣਾ ਹੈ ਅਤੇ ਹੁਣ ਮੁੜ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ। MLA ਦੇ ਬੇਟੇ ਅਤੇ ਮੌਜੂਦਾ PA ਵੱਲੋਂ ਅਵਤਾਰ ਸਿੰਘ ਦੇ ਕਦੇ MLA ਦੇ PA ਨਾ ਹੋਣ ਦੇ ਦਾਅਵੇ ਨੂੰ ਅਸੀਂ ਮੁੱਖ ਨਾ ਰੱਖ ਕੇ ਉਸਦੀ ਅਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਕਰਦੇ ਹਾਂ।" 

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। MLA ਜਸਵੰਤ ਸਿੰਘ ਦੇ ਬੇਟੇ ਪਰਮਬੀਰ ਸਿੰਘ ਮੁੰਡੇਰ ਨੇ ਸਾਡੇ ਨਾਲ ਗੱਲ ਕਰਦਿਆਂ ਸਾਫ ਕਿਹਾ ਕਿ 2022 ਵਿਚ ਇਸ ਮਾਮਲੇ ਤੋਂ ਪਹਿਲਾਂ ਹੀ ਅਵਤਾਰ ਸਿੰਘ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ।

Result- Misleading 

Our Sources

Meta Post Of Akali Awaz Shared On 10 May 2022

Youtube Video Of DAYtoNIGHT Shared On 10 May 2022

Physical Verification Quote Over Call With Rozana Spokesman's Malerkotla Reporter Paramjit Singh

Physical Verification Quote Over Call With MLA Jaswant Singh PA Mohd. Nashir

Physical Verification Quote Over Call With MLA Jaswant Singh Son Parambir Singh

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement