Fact Check: ਅਫ਼ਗ਼ਾਨਿਸਤਾਨ ਵਿਖੇ ਆਏ ਭੁਚਾਲ ਦੀ ਨਹੀਂ ਬਲਕਿ ਪਾਕਿਸਤਾਨ ਦੀ ਹੈ ਇਹ ਵਾਇਰਲ ਤਸਵੀਰ
Published : Jun 23, 2022, 8:35 pm IST
Updated : Jun 23, 2022, 8:35 pm IST
SHARE ARTICLE
Fact Check Old image from Pakistan shared as recent Afghanistan Earthquake
Fact Check Old image from Pakistan shared as recent Afghanistan Earthquake

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ ਅਤੇ ਪਾਕਿਸਤਾਨ ਦੀ ਹੈ ਨਾ ਕਿ ਅਫ਼ਗ਼ਾਨਿਸਤਾਨ ਦੀ। ਵਾਇਰਲ ਪੋਸਟ ਗੁੰਮਰਾਹਕੁਨ ਹੈ।

RSFC (Team Mohali)- ਬੀਤੇ ਦਿਨਾਂ ਅਫ਼ਗ਼ਾਨਿਸਤਾਨ ਵਿਖੇ ਭੁਚਾਲ ਆਇਆ ਅਤੇ ਉਸਨੇ ਤਬਾਹੀ ਦਾ ਮੰਜ਼ਰ ਪੇਸ਼ ਕੀਤਾ। ਇਸ ਭੁਚਾਲ ਨੇ ਲੱਗਭਗ 1000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ। ਹੁਣ ਇਸ ਭੁਚਾਲ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਸੜਕ 'ਤੇ ਵੱਡੀਆਂ ਦਰਾੜਾਂ ਨੂੰ ਵੇਖਿਆ ਜਾ ਸਕਦਾ ਹੈ। ਹੁਣ ਇਸ ਤਸਵੀਰ ਨੂੰ ਅਫ਼ਗ਼ਾਨਿਸਤਾਨ ਭੁਚਾਲ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ ਅਤੇ ਪਾਕਿਸਤਾਨ ਦੀ ਹੈ ਨਾ ਕਿ ਅਫ਼ਗ਼ਾਨਿਸਤਾਨ ਦੀ। ਵਾਇਰਲ ਪੋਸਟ ਗੁੰਮਰਾਹਕੁਨ ਹੈ। 

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Parvez Malik" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "अफगानिस्तान में भूकंप से हुई तबाही का मंजर
अल्लाह रहम करे"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਕਈ ਪੁਰਾਣੀ ਖਬਰਾਂ ਵਿਚ ਅਪਲੋਡ ਮਿਲੀ। 

ਵਾਇਰਲ ਤਸਵੀਰ ਪਾਕਿਸਤਾਨ ਦੀ ਹੈ 

ਸਾਨੂੰ ਇਹ ਤਸਵੀਰ Live Mint ਦੀ ਇੱਕ ਖਬਰ ਵਿਚ ਸ਼ੇਅਰ ਕੀਤੀ ਮਿਲੀ। ਖਬਰ 25 ਸਿਤੰਬਰ 2019 ਨੂੰ ਸ਼ੇਅਰ ਕੀਤੀ ਗਈ ਸੀ ਅਤੇ ਸਿਰਲੇਖ ਦਿੱਤਾ ਗਿਆ ਸੀ,  "Death toll rises to 37 in PoK earthquake, as families bury loved ones"

Live MintLive Mint

ਇਸ ਖਬਰ ਅਨੁਸਾਰ ਮਾਮਲਾ ਪਾਕਿਸਤਾਨ ਅਧੀਨ ਪੈਂਦੇ ਕਸ਼ਮੀਰ ਦਾ ਹੈ ਜਿਥੇ ਭੁਚਾਲ ਆਉਣ ਤੋਂ ਬਾਅਦ ਇਹ ਨਜ਼ਾਰਾ ਸਾਹਮਣੇ ਆਇਆ ਸੀ। ਖਬਰ ਵਿਚ ਤਸਵੀਰ ਨਾਲ ਕੈਪਸ਼ਨ ਦਿੱਤਾ ਗਿਆ ਸੀ, "Shortly after the tremor hit, Pakistan's military dispatched troops and medical teams to the quake-affected area to assist civilian authorities in helping victims (Photo: PTI)"

PTIPTI

ਇਸ ਕੈਪਸ਼ਨ ਵਿਚ ਇਸ ਤਸਵੀਰ PTI ਦਾ ਹਵਾਲਾ ਦਿੱਤਾ ਗਿਆ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ BBC ਦੀ ਰਿਪੋਰਟ ਮਿਲਦੀ ਹੈ ਜਿਸਦੇ ਵਿਚ ਇਸ ਭੁਚਾਲ ਨਾਲ ਜੁੜੇ ਵੀਡੀਓ ਕਲਿਪ ਵੇਖੇ ਜਾ ਸਕਦੇ ਹਨ।

BBC ReportBBC Report

ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਪਾਕਿਸਤਾਨ ਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ ਅਤੇ ਪਾਕਿਸਤਾਨ ਦੀ ਹੈ ਨਾ ਕਿ ਅਫ਼ਗ਼ਾਨਿਸਤਾਨ ਦੀ। ਵਾਇਰਲ ਪੋਸਟ ਗੁੰਮਰਾਹਕੁਨ ਹੈ। 

Claim- Image of Recent Situation Caused By Massive Earthquake in Afghanistan
Claimed By- FB User Parvez Malik
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement