Fact Check: ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਮੌਕੇ ਆਪਸ 'ਚ ਭਿੜੇ ਕਾਂਗਰਸ ਲੀਡਰ? ਜਾਣੋ ਸੱਚ
Published : Jul 23, 2021, 8:09 pm IST
Updated : Jul 23, 2021, 8:10 pm IST
SHARE ARTICLE
Fact Check: Old video from 2016 shared with fake claim
Fact Check: Old video from 2016 shared with fake claim

ਇਹ ਵੀਡੀਓ ਹਾਲੀਆ ਨਹੀਂ ਸਗੋਂ 5 ਸਾਲ ਪੁਰਾਣਾ ਹੈ ਜਦੋਂ ਇੱਕ ਸਮਾਰੋਹ ਦੌਰਾਨ ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਨੇ ਇੱਕ ਸਮਰਥਕ ਨੂੰ ਥੱਪੜ ਮਾਰਿਆ ਸੀ।

RSFC (Team Mohali)- ਅੱਜ 23 ਜੁਲਾਈ 2021 ਨੂੰ ਨਵਜੋਤ ਸਿੰਘ ਸਿੱਧੂ ਨੂੰ ਅਧਿਕਾਰਿਕ ਤੌਰ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਬਾਗਡੋਰ ਸੌਂਪਦੇ ਹੋਏ ਪੰਜਾਬ ਕਾਂਗਰੇਸ ਦਾ ਪ੍ਰਧਾਨ ਬਣਾਇਆ ਗਿਆ। ਹੁਣ ਇਸੇ ਮੌਕੇ ਨਾਲ ਜੋੜਦੇ ਹੋਏ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਸਮਾਰੋਹ ਮੌਕੇ ਕੁਝ ਲੋਕਾਂ ਨੂੰ ਆਪਸ 'ਚ ਲੜਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਮੌਕੇ ਕਾਂਗਰਸ ਲੀਡਰ ਆਪਸ 'ਚ ਭਿੜ ਗਏ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਦਾਅਵਾ ਬਿਲਕੁਲ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸਗੋਂ 5 ਸਾਲ ਪੁਰਾਣਾ ਹੈ ਜਦੋਂ ਇੱਕ ਸਮਾਰੋਹ ਦੌਰਾਨ ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਨੇ ਇੱਕ ਸਮਰਥਕ ਨੂੰ ਥੱਪੜ ਮਾਰਿਆ ਸੀ। ਹੁਣ ਪੁਰਾਣਾ ਵੀਡੀਓ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ We Support Sukhbir Singh Badal ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "ਤਾਜਪੋਸ਼ੀ ਸਮਾਗਮ ਦੀ ਖੁਸ਼ੀ ਮਨਾਉਦੇ ਕਾਗਰਸੀ ਲੀਡਰ"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ।

ਇਹ ਵੀਡੀਓ 2016 ਦਾ ਹੈ

ਸਾਨੂੰ ਇਸ ਵੀਡੀਓ ਨਾਲ ਮਿਲਦਾ ਹੂਬਹੂ ਵੀਡੀਓ Aam Aadmi Party Jalalabad ਦੁਆਰਾ 10 ਜੁਲਾਈ 2016 ਨੂੰ ਸ਼ੇਅਰ ਕੀਤਾ ਮਿਲਿਆ। ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਪੇਜ ਨੇ ਲਿਖਿਆ, "ਕੈਪਟਨ ਸਾਬ ਦੀ ਕਾਗਰਸ ਤੇ ਕਮਾਡ ਕਮਾਲ ਦੀ ਹੈ । ਉਹਨਾ ਦੇ ਲੀਡਰ ਅਤੇ ਵਰਕਰ ਵਿੱਚ ਆਪਸੀ ਅਪਾਰ ਪਿਆਰ ਦੇਖਣ ਨੂੰ ਮਿਲਦਾ । ਤੁਸੀ ਵੀ ਦੇਖੋ"

Old PostOld Post

ਇਸ ਵੀਡੀਓ ਵਿਚ ਥੱਪੜ ਖਾਏ ਸਿੱਖ ਨੌਜਵਾਨ ਦਾ ਬਿਆਨ ਸੁਣਨ ਨੂੰ ਮਿਲਦਾ ਹੈ ਜਿਸਦੇ ਵਿਚ ਉਹ ਕਹਿੰਦਾ ਹੈ ਕਿ ਕਾਂਗਰੇਸ ਲੀਡਰ ਸੁੱਖੀ ਰੰਧਾਵਾ ਨੇ ਉਸਨੂੰ ਥੱਪੜ ਮਾਰੀਆ ਹੈ।ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ ਨੂੰ ਜਾਰੀ ਰੱਖਦੇ ਹੋਏ ਅਸੀਂ ਵੀਡੀਓ ਨੂੰ Youtube 'ਤੇ ਲੱਭਣਾ ਸ਼ੁਰੂ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ The Tribune ਦਾ ਵੀਡੀਓ ਮਿਲਿਆ। ਟ੍ਰਿਬਿਊਨ ਨੇ 8 ਜੂਨ 2016 ਨੂੰ ਮਾਮਲੇ ਨੂੰ ਲੈ ਕੇ ਵੀਡੀਓ ਸ਼ੇਅਰ ਕਰਦਿਆਂ ਸਿਰਲੇਖ ਲਿਖਿਆ, "MLA Sukhjinder Randhawa slaps supporter on stage"

Tribune YTTribune YT

ਖਬਰ ਅਨੁਸਾਰ, ਮਾਮਲਾ ਜੂਨ 2016 ਦਾ ਹੈ ਜਦੋਂ ਕਾਂਗਰਸ MLA ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਆਯੋਜਿਤ ਇੱਕ ਧਰਨੇ ਤੋਂ ਪਹਿਲਾਂ ਇੱਕ ਸਮਰਥਕ ਨੂੰ ਥੱਪੜ ਮਾਰਿਆ ਸੀ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਹੋਰ ਸਰਚ ਕਰਨ 'ਤੇ ਸਾਨੂੰ Hindustan Times ਦੀ ਇੱਕ ਰਿਪੋਰਟ ਮਿਲੀ ਜਿਸਦੇ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਸੁਖਜਿੰਦਰ ਰੰਧਾਵਾ ਨੇ ਸਮਰਥਕ ਤੋਂ ਮੁਆਫੀ ਮੰਗ ਲਈ ਹੈ। ਇਹ ਖਬਰ 10 ਜੂਨ 2016 ਨੂੰ ਪ੍ਰਕਾਸ਼ਿਤ ਕੀਤੀ ਸੀ ਅਤੇ ਇਸਦਾ ਸਿਰਲੇਖ ਲਿਖਿਆ, "Congress MLA apologises to Sewa Dal chief for slap before Captain’s dharna"

HTHT

ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਮਤਲਬ ਸਾਫ ਸੀ ਕਿ ਇਹ ਵੀਡੀਓ ਹਾਲੀਆ ਨਹੀਂ ਸਗੋਂ 2016 ਦਾ ਹੈ ਜਦੋਂ ਕਾਂਗਰਸ MLA ਸੁਖਜਿੰਦਰ ਰੰਧਾਵਾ ਨੇ ਇੱਕ ਸਮਰਥਕ ਨੂੰ ਥੱਪੜ ਮਾਰੀਆ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸਗੋਂ 5 ਸਾਲ ਪੁਰਾਣਾ ਹੈ ਜਦੋਂ ਇੱਕ ਸਮਾਰੋਹ ਦੌਰਾਨ ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਨੇ ਇੱਕ ਸਮਰਥਕ ਨੂੰ ਥੱਪੜ ਮਾਰਿਆ ਸੀ। ਹੁਣ ਪੁਰਾਣਾ ਵੀਡੀਓ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 

Claim- Video of people congress leaders fighting today
Claimed By- We Support Sukhbir Singh Badal
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement