
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਲੁਧਿਆਣਾ ਦਾ ਨਹੀਂ ਬਲਕਿ ਜੈਪੁਰ ਦਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਚਲਦੀ ਲੋ-ਫਲੋਰ ਬਸ ਅੰਦਰ ਪਾਣੀ ਭਰ ਜਾਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਲੁਧਿਆਣਾ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਲੁਧਿਆਣਾ ਦਾ ਨਹੀਂ ਬਲਕਿ ਜੈਪੁਰ ਦਾ ਹੈ।
ਦੱਸ ਦਈਏ ਕਿ ਇਹ ਵੀਡੀਓ ਕੁਝ ਦਿਨਾਂ ਪਹਿਲਾਂ ਦਿੱਲੀ ਦੇ ਨਾਂਅ ਤੋਂ ਵੀ ਵਾਇਰਲ ਹੋਇਆ ਸੀ ਜਿਸਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੁਆਰਾ ਕੀਤੀ ਗਈ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ "Italy de Punjabi" ਨੇ ਇਹ ਵੀਡੀਓ ਅਪਲੋਡ ਕਰਦਿਆਂ ਲਿਖਿਆ, "Ludhiana shehr de haal dekhlo.. Kehnde si barish nhi hundi.. Hun kuch jyada hi hogayi ????"
ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ।
ਵੀਡੀਓ ਲੁਧਿਆਣਾ ਦਾ ਨਹੀਂ ਜੈਪੁਰ ਦਾ ਹੈ
ਸਰਚ ਦੌਰਾਨ ਸਾਨੂੰ ਪਤਾ ਚਲਿਆ ਕਿ ਇਹ ਵੀਡੀਓ ਪਿਛਲੇ ਸਾਲ ਦਿੱਲੀ ਦੇ ਨਾਂਅ ਤੋਂ ਵੀ ਵਾਇਰਲ ਹੋਇਆ ਸੀ ਅਤੇ ਇਹ ਵੀਡੀਓ ਅਸਲ ਵਿਚ ਜੈਪੁਰ ਦਾ ਹੈ। ਟਵਿੱਟਰ 'ਤੇ ਪਿਛਲੇ ਸਾਲ ਇੱਕ ਯੂਜ਼ਰ ਨੇ ਸਮਾਨ ਦਾਅਵੇ ਨਾਲ ਵੀਡੀਓ ਦਿੱਲੀ ਦਾ ਦੱਸਕੇ ਸ਼ੇਅਰ ਕੀਤਾ ਸੀ, ਜਿਸਦੇ ਬਾਅਦ ਆਮ ਆਦਮੀ ਪਾਰਟੀ ਦੇ ਅਧਿਕਾਰਿਕ ਪੇਜ ਨੇ ਜਵਾਬ ਦਿੰਦਿਆਂ ਦੱਸਿਆ ਸੀ ਕਿ ਇਹ ਵੀਡੀਓ ਰਾਜਸਥਾਨ ਦਾ ਹੈ ਨਾ ਕਿ ਦਿੱਲੀ ਦਾ।
BINOD, this video is not from Delhi but Rajasthan.
— AAP (@AamAadmiParty) August 13, 2020
News link : https://t.co/Nc6MQAtGWQ https://t.co/bzftUQW77Q
ਇਸ ਜਵਾਬ ਵਿਚ ਉਨ੍ਹਾਂ ਨੇ ਵੀਡੀਓ ਨੂੰ ਲੈ ਕੇ ਪ੍ਰਕਾਸ਼ਿਤ ਇੱਕ ਖਬਰ ਦਾ ਲਿੰਕ ਵੀ ਸ਼ੇਅਰ ਕੀਤਾ ਸੀ। ਆਪ ਨੇ khaskhabar.com ਦੀ ਖਬਰ ਦਾ ਲਿੰਕ ਸ਼ੇਅਰ ਕੀਤਾ ਸੀ। ਇਹ ਖਬਰ 11 ਅਗਸਤ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦਾ ਸਿਰਲੇਖ ਲਿਖਿਆ ਗਿਆ ਸੀ, "जयपुर में तेज बारिश के दौरान चलती लो-फ्लोर बस में घुसा पानी, यहां देखें वीडियो"
Khaskhabar
ਇਸ ਖਬਰ ਵਿਚ ਵਾਇਰਲ ਵੀਡੀਓ ਦਾ ਪੂਰਾ ਭਾਗ ਸ਼ੇਅਰ ਕੀਤਾ ਗਿਆ ਸੀ ਅਤੇ ਦੱਸਿਆ ਗਿਆ ਸੀ ਕਿ ਇਹ ਮਾਮਲੇ ਰਾਜਸਥਾਨ ਦੇ ਜੈਪੁਰ ਦਾ ਹੈ।
ਅੱਗੇ ਵਧਦੇ ਹੋਏ ਅਸੀਂ ਖਬਰ ਵਿਚ ਸ਼ੇਅਰ ਕੀਤੇ ਵਾਇਰਲ ਵੀਡੀਓ ਦੇ ਪੂਰੇ ਭਾਗ ਨੂੰ ਅਸੀਂ ਵੇਖਿਆ। ਇਸ ਵੀਡੀਓ ਦੇ ਇੱਕ ਫਰੇਮ ਵਿਚ ਸਾਨੂੰ ‘ਨਸੀਆਂ ਭੱਟਰਕਜੀ’ ਲਿਖਿਆ ਹੋਇਆ ਬੋਰਡ ਨਜ਼ਰ ਆਇਆ।
Screenshot
ਗੂਗਲ 'ਤੇ ਇਸ ਕੀਵਰਡ ਨੂੰ ਸਰਚ ਕਰਨ 'ਤੇ ਸਾਨੂੰ ਪਤਾ ਚਲਿਆ ਕਿ ਇਹ ਰਾਜਸਥਾਨ ਦੇ ਜੈਪੁਰ 'ਚ ਸਥਿਤ ਇੱਕ ਜੈਨ ਮੰਦਿਰ ਹੈ। ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਲੁਧਿਆਣਾ ਦਾ ਨਹੀਂ ਬਲਕਿ ਜੈਪੁਰ ਦਾ ਹੈ।
NBKJ
ਇਹ ਵੀਡੀਓ ਕੁਝ ਦਿਨਾਂ ਪਹਿਲਾਂ ਦਿੱਲੀ ਦੇ ਨਾਂਅ ਤੋਂ ਵੀ ਵਾਇਰਲ ਹੋਇਆ ਸੀ ਜਿਸਦੀ ਪੜਤਾਲ ਰੋਜ਼ਾਨਾ ਸਪੋਕਸਮੈਨ ਦੁਆਰਾ ਕੀਤੀ ਗਈ ਸੀ। ਵੀਡੀਓ ਨੂੰ ਲੈ ਕੇ ਸਾਡਾ Fact Check ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਲੁਧਿਆਣਾ ਦਾ ਨਹੀਂ ਬਲਕਿ ਜੈਪੁਰ ਦਾ ਹੈ।
Claim- Video of Water flow getting into the bus is from Ludhiana
Claimed By- FB Page Italy De Punjabi
Fact Check- Fake