
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਇਨ੍ਹਾਂ ਦਿਨੀ ਵਾਇਰਲ ਹੋ ਰਿਹਾ ਹੈ। ਇਸ ਪੋਸਟ ਵਿਚ ਤਿੰਨ ਤਸਵੀਰਾਂ ਹਨ। ਇੱਕ ਤਸਵੀਰ 'ਚ ਹਰੇ ਰੰਗ ਦਾ ਕੀੜਾ ਦਿਖਾਈ ਦੇ ਰਿਹਾ ਹੈ ਅਤੇ ਦੂਜੀ ਤਸਵੀਰ ਵਿਚ ਦੋ ਲਾਸ਼ਾਂ ਅਤੇ ਤੀਜੀ ਤਸਵੀਰ ਵਿਚ ਇੱਕ ਮੋਬਾਇਲ ਦੀ ਸਕਰੀਨ ਜਿਸ ਉੱਤੇ ਇੱਕ ਮੈਸੇਜ ਲਿਖਿਆ ਹੋਇਆ ਹੈ। ਇਸ ਪੋਸਟ ਨੂੰ ਵਾਇਰਲ ਕਰਦਿਆਂ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਖੇਤਾਂ ਵਿਚ ਇੱਕ ਨਵੀਂ ਕਿਸਮ ਦਾ ਕੀੜਾ ਆਇਆ ਹੈ ਜਿਸਦੇ ਕੱਟਣ ਤੋਂ ਤੁਰੰਤ ਬਾਅਦ ਮੌਤ ਹੋ ਜਾਂਦੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਪੋਸਟ ਵਿਚ ਦਿੱਸ ਰਹੇ ਕੀੜੇ ਦੇ ਕੱਟਣ ਨਾਲ ਮੌਤ ਨਹੀਂ ਹੁੰਦੀ ਹੈ ਅਤੇ ਰਹੀ ਗੱਲ ਲਾਸ਼ਾਂ ਦੀ ਤਸਵੀਰ ਦੀ, ਦੱਸ ਦਈਏ ਕਿ ਇਹ ਮੌਤ ਬਿਜਲੀ ਦੇ ਡਿੱਗਣ ਕਾਰਣ ਹੋਈ ਸੀ ਨਾ ਕਿ ਕਿਸੇ ਕੀੜੇ ਦੇ ਕੱਟਣ ਨਾਲ।
ਵਾਇਰਲ ਪੋਸਟ
ਫੇਸਬੁੱਕ ਪੇਜ "Desi jatt" ਨੇ 20 ਸਤੰਬਰ 2022 ਨੂੰ ਇਹ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਖੇਤਾਂ ਦੇ ਵਿਚ ਆਇਆ ਜ਼ਹਿਰੀਲਾ ਕੀੜਾ ਕਪਾਹ ਦੇ ਖੇਤ ਵਿੱਚ ਬੰਦਿਆ ਦੇ ਲੜ ਜਾਣ ਤੋਂ ਬਾਅਦ ਗਈ ਜਾਨ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਨ੍ਹਾਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਡੀਡੀ ਨਿਊਜ਼ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਇਕ ਟਵੀਟ ਮਿਲਿਆ ਜਿਸਦੇ ਵਿਚ ਇਸ ਕੀੜੇ ਦੀ ਤਸਵੀਰ ਮੌਜੂਦ ਸੀ। ਇਸ ਟਵੀਟ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਹਵਾਲਿਓਂ ਇਸ ਵਾਇਰਲ ਦਾਅਵੇ ਨੂੰ ਫ਼ਰਜ਼ੀ ਦੱਸਿਆ ਗਿਆ ਸੀ।
ఫొటోలో కనిపిస్తున్న పురుగు విషపూరితం అని, అది మనిషిని కుట్టిన వెంటనే 5 నిమిషాల్లో చనిపోతాడని వాట్సాప్ గ్రూపుల్లో ఓ పోస్ట్ వైరల్ అవుతోంది. అయితే, అది ఫేక్ పోస్ట్ అని కృషి విజ్ఞాన కేంద్రం క్లారిటీ
— DD News Andhra (అధికారిక ఖాతా) (@DDNewsAndhra) September 16, 2022
ఇచ్చింది. pic.twitter.com/hu8u33aesD
ਟਵੀਟ ਵਿਚ ਜਾਣਕਾਰੀ ਦਿੱਤੀ ਗਈ ਕਿ ਇਹ ਕੀੜਾ ਆਮ ਤੌਰ 'ਤੇ ਗੰਨੇ ਦੇ ਖੇਤਾਂ ਵਿਚ ਪਾਇਆ ਜਾਂਦਾ ਹੈ ਅਤੇ ਇਸ ਦੇ ਕੱਟਣ ਨਾਲ ਸਰੀਰ ਵਿੱਚ ਖੁਜਲੀ ਜਾਂ ਜਲਨ ਹੁੰਦੀ ਹੈ ਮੌਤ ਨਹੀਂ ਹੁੰਦੀ। ਡੀਡੀ ਨਿਊਜ਼ ਦੇ ਇਸ ਟਵੀਟ ਨੂੰ ਆਂਧਰਾ ਪ੍ਰਦੇਸ਼ ਸਰਕਾਰ ਦੇ ਅਧਿਕਾਰਿਕ ਫੈਕਟ ਚੈੱਕ ਟਵਿੱਟਰ ਹੈਂਡਲ ਵੱਲੋਂ ਰੀਟਵੀਟ ਵੀ ਕੀਤਾ ਗਿਆ ਹੈ।
ਹੁਣ ਅਸੀਂ ਅੱਗੇ ਵਧਦਿਆਂ ਲਾਸ਼ਾਂ ਦੀ ਤਸਵੀਰ ਬਾਰੇ ਸਰਚ ਸ਼ੁਰੂ ਕੀਤੀ। ਪੜਤਾਲ ਦੌਰਾਨ ਸਾਨੂੰ ਵਾਇਰਲ ਹੋ ਰਹੀ ਲਾਸ਼ਾਂ ਦੀ ਤਸਵੀਰ ਇੱਕ ਟਵਿੱਟਰ ਯੂਜ਼ਰ ਦੁਆਰਾ 13 ਸਤੰਬਰ 2022 ਨੂੰ ਕੀਤੇ ਗਏ ਟਵੀਟ ਵਿਚ ਮਿਲੀਆਂ।
@mieknathshinde न्हावे (ता. चाळीसगाव) येथे शेतात वीज पडून पितापुत्राचा आबा शिवाजी चव्हाण व त्यांचा मुलगा विक्की चव्हाण यांचा मृत्यू झाला. सरकार कडून काही मदत होत असेल तर करा साहेब pic.twitter.com/JuMsDoNK1p
— Ganesh (@Ganesh51230717) September 13, 2022
ਟਵੀਟ ਮੁਤਾਬਕ ਮਹਾਰਾਸ਼ਟਰ ਦੇ ਨਾਵੇਂ ਦੀ ਚਾਲੀਸਗਾਉਂ ਵਿਖੇ ਬਿਜਲੀ ਗਿਰਨ ਨਾਲ ਪਿਤਾ ਅਤੇ ਪੁੱਤਰ ਦੀ ਮੌਤ ਹੋ ਗਈ। ਪਿਤਾ ਦਾ ਨਾਮ ਸ਼ਿਵਾਜੀ ਚੌਹਾਨ ਅਤੇ ਮੁੰਡੇ ਦਾ ਨਾਮ ਵਿੱਕੀ ਚੌਹਾਨ ਦੱਸਿਆ ਗਿਆ ਹੈ।
Maharashtra Times
ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ Maharashtra Times ਦੀ ਇੱਕ ਰਿਪੋਰਟ ਵੀ ਮਿਲੀ ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਪਿਤਾ ਅਤੇ ਪੁੱਤਰ ਦੀ ਮੌਤ ਬਿਜਲੀ ਗਿਰਨ ਤੋਂ ਹੋਈ ਸੀ। ਰਿਪੋਰਟ ਮੁਤਾਬਕ ਸ਼ਿਵਾਜੀ ਚੌਹਾਨ ਆਪਣੇ ਮੁੰਡੇ ਦੀਪਕ ਚੌਹਾਨ ਅਤੇ ਪਤਨੀ ਦੇ ਨਾਲ ਕਪਾਹ ਦੇ ਖੇਤ ਵਿੱਚ ਖਾਦ ਪਾਉਣ ਗਏ ਸਨ। ਇਸ ਵਿਚ ਅਚਾਨਕ ਮੀਂਹ ਸ਼ੁਰੂ ਹੋ ਗਿਆ ਅਤੇ ਇਹ ਤਿੰਨੋਂ ਇਕ ਪੇੜ ਹੇਠਾਂ ਖੜੇ ਹੋ ਗਏ। ਇਸ ਦੌਰਾਨ ਬਿਜਲੀ ਗਿਰਨ ਕਾਰਨ ਸ਼ਿਵਾਜੀ ਚੌਹਾਨ ਅਤੇ ਉਨ੍ਹਾਂ ਦੇ ਮੁੰਡੇ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਤਨੀ ਸੁਰੱਖਿਅਤ ਬਚ ਗਈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਪੋਸਟ ਵਿਚ ਦਿੱਸ ਰਹੇ ਕੀੜੇ ਦੇ ਕੱਟਣ ਨਾਲ ਮੌਤ ਨਹੀਂ ਹੁੰਦੀ ਹੈ ਅਤੇ ਰਹੀ ਗੱਲ ਲਾਸ਼ਾਂ ਦੀ ਤਸਵੀਰ ਦੀ, ਦੱਸ ਦਈਏ ਕਿ ਇਹ ਮੌਤ ਬਿਜਲੀ ਦੇ ਡਿੱਗਣ ਕਾਰਣ ਹੋਈ ਸੀ ਨਾ ਕਿ ਕਿਸੇ ਕੀੜੇ ਦੇ ਕੱਟਣ ਨਾਲ।