
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕੇਪੀ ਸ਼ਰਮਾ ਓਲੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਇਸ ਵੀਡੀਓ ਕਲਿੱਪ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਪੀ ਸ਼ਰਮਾ ਓਲੀ ਨੇ ਪੀਐੱਮ ਮੋਦੀ ਬਾਰੇ ਕਿਹਾ ਕਿ ਜਦੋਂ ਅਸੀਂ ਪਾਲੀਟਿਕਸ ਵਿਚ ਆਏ ਸੀ ਉਦੋਂ ਪੀਐੱਮ ਮੋਦੀ ਪੈਦਾ ਵੀ ਨਹੀਂ ਹੋਏ ਸਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਕੇਪੀ ਸ਼ਰਮਾ ਓਲੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਦਰਅਸਲ ਕੇਪੀ ਓਲੀ ਨੇ ਇਹ ਸ਼ਬਦ ਹੋਰਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਲਈ ਕਹੇ ਸਨ।
ਵਾਇਰਲ ਕਲਿੱਪ
Farmer Neembu Paani ਨਾਮ ਦੇ ਟਵਿੱਟਰ ਪੇਜ਼ 'ਤੇ 21 ਜਨਵਰੀ ਨੂੰ ਵਾਇਰਲ ਕਲਿੱਪ ਅਪਲੋਡ ਕੀਤੀ ਗਈ ਅਤੇ ਕੈਪਸ਼ਨ ਵਿਚ ਲਿਖਿਆ ਗਿਆ, ''Oli got no chill.''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
Oli got no chill. pic.twitter.com/REcWZ53US9
— ???????????????????????? ℕ???????????????????? ℙ???????????????? (@bhoootkaaal) January 21, 2021
ਪੜਤਾਲ
ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਸਭ ਤੋਂ ਪਹਿਲਾਂ ਅਸੀਂ ਵਾਇਰਲ ਕਲਿੱਪ ਨੂੰ ਧਿਆਨ ਨਾਲ ਸੁਣਿਆ, ਇਸ ਦੇ ਵਿਚ ਕੇਪੀ ਸ਼ਰਮਾ ਓਲੀ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਹਿ ਰਹੇ ਹਨ, '' ਹੁਣ ਭਾਰਤ ਜੇ ਕੱਲ੍ਹ ਸਮਝਦਾ ਹੋਵੇਗਾ, ਅੱਜ ਭਾਰਤ ਆਪਣੇ ਆਪ ਨੂੰ ਬੌਸ ਨਹੀਂ ਸਮਝਤਾ ਇਸ ਲਈ ਉਸ ਉੱਪਰ ਬਹਿਸ...ਇਸ ਤੋਂ ਇਕ ਐਂਕਰ ਨੇ ਓਲੀ ਨੂੰ ਵਿਚਕਾਰ ਹੀ ਰੋਕਦੇ ਹੋਏ ਸਵਾਲ ਪੁੱਛਿਆ, ''ਪਰ ਤੁਹਾਨੂੰ ਲੱਗਦਾ ਹੈ ਕਿ ਬੌਸ ਨਹੀਂ ਸਮਝਦਾ ਪਰ ਵੱਡਾ ਭਰਾ ਸਮਝਦਾ ਹੈ, ਤੁਸੀਂ 68 ਸਾਲ ਦੇ ਹੋ ਤੇ ਮੋਦੀ 70 ਸਾਲ ਦੇ ਹਨ.... ਇਸ ਦੇ ਨਾਲ ਹੀ ਕੇਪੀ ਸ਼ਰਮਾ ਜਵਾਬ ਦਿੰਦੇ ਹਨ ''ਵਿਅਕਤੀਗਤ ਤੌਰ ਤੇ ਉਹ ਮੇਰੇ ਨਾਲੋਂ ਵੱਡੇ ਹਨ, ਉਮਰ ਦੇ ਹਿਸਾਬ ਨਾਲ। ਜਦੋਂ ਅਸੀਂ ਦੋ ਪ੍ਰਾਈਮ ਮਨਿਸਟਰ ਬੈਠਾਂਗੇ, ਵੱਡਾ ਪ੍ਰਾਈਮ ਮਨਿਸਟਰ ਛੋਟਾ ਪ੍ਰਾਈਮ ਮਨਿਸਟਰ ਨਹੀਂ, 2 ਸੈਵਰਨ ਕੰਟਰੀ ਦੇ ਪ੍ਰਾਈਮ ਮਨਿਸਟਰ ਬੈਠਣਗੇ... ਤੇ ਜਦੋਂ ਅਸੀਂ ਪਾਲੀਟਿਕਸ ਵਿਚ ਲੱਗੇ ਸੀ ਉਦੋਂ ਪੀਐੱਮ ਮੋਦੀ ਪੈਦਾ ਵੀ ਨਹੀਂ ਹੋਏ ਸਨ।
ਇਸ ਦੇ ਨਾਲ ਹੀ ਅਸੀਂ ਕੇਪੀ ਸ਼ਰਮਾ ਵੱਲੋਂ ਦਿੱਤੇ ਇਸ ਬਿਆਨ ਬਾਰੇ ਖ਼ਬਰਾਂ ਸਰਚ ਕੀਤੀਆਂ ਤਾਂ ਸਾਨੂੰ ਆਪਣੀ ਸਰਚ ਦੌਰਾਨ ਅਜਿਹੀ ਕੋਈ ਵੀ ਖ਼ਬਰ ਨਹੀਂ ਮਿਲੀ।
ਵਾਇਰਲ ਦਾਅਵੇ ਨੂੰ ਲੈ ਕੇ ਅਸੀਂ ਯੂਟਿਊਬ 'ਤੇ ਕੇਪੀ ਸ਼ਰਮਾ ਵੱਲੋਂ ਹਾਲ ਹੀ ਵਿਚ ਦਿੱਤੀਆਂ ਇੰਟਰਵਿਊਜ਼ ਸਰਚ ਕੀਤੀਆਂ ਜਿਸ ਦੌਰਾਨ ਸਾਨੂੰ ਵਾਇਰਲ ਕਲਿੱਪ ਨਾਲ ਮੇਲ ਖਾਂਦੀ ਇੰਟਰਵਿਊ Zee News ਦੇ ਯੂਟਿਊਬ ਪੇਜ਼ 'ਤੇ ਅਪਲੋਡ ਕੀਤੀ ਮਿਲੀ। ਇਹ ਇੰਟਰਵਿਊ 11 ਜਨਵਰੀ ਨੂੰ Zee News ਦੇ ਮੁੱਖ ਸੰਪਾਦਕ ਸੁਧੀਰ ਚੌਧਰੀ ਵੱਲੋਂ ਲਿਆ ਗਿਆ ਸੀ। ਇਹ ਇੰਟਰਵਿਊ ਭਾਰਤ ਅਤੇ ਨੇਪਾਲ ਦੇ ਰਿਸ਼ਤੇ ਬਾਰੇ ਲਿਆ ਗਿਆ ਸੀ। ਇਸ ਗੱਲਬਾਤ ਦੌਰਾਨ ਸੁਧੀਰ ਚੌਧਰੀ ਨੇ ਓਲੀ ਤੋਂ ਭਾਰਤ ਬਾਰੇ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਬਾਰੇ ਕਈ ਸਵਾਲ ਕੀਤੇ।
ਇਸ ਇੰਟਰਵਿਊ ਵਿਚ ਸੁਧੀਰ ਚੌਧਰੀ ਨੇ ਓਲੀ ਨੂੰ ਇਕ ਸਵਾਲ ਕੀਤਾ ਸੀ ਕਿ ਹੁਣ ਤੁਸੀਂ ਭਾਰਤ ਨੂੰ ਬੌਸ ਮੰਨਣ ਤੋਂ ਇਨਕਾਰ ਕਰ ਰਹੇ ਹੋ ਤੇ ਉਸ ਤੇ ਹੀ ਬਹਿਸ ਹੈ?
ਕੇਪੀ ਸ਼ਰਮਾ ਓਲੀ ਦਾ ਜਵਾਬ - '' ਹੁਣ ਭਾਰਤ ਜੇ ਕੱਲ੍ਹ ਸਮਝਦਾ ਹੋਵੇਗਾ, ਅੱਜ ਭਾਰਤ ਆਪਣੇ ਆਪ ਨੂੰ ਬੌਸ ਨਹੀਂ ਸਮਝਤਾ ਇਸ ਲਈ ਉਸ ਉੱਪਰ ਬਹਿਸ...
ਸੁਧੀਰ ਚੌਧਰੀ ਦਾ ਸਵਾਲ - ''ਪਰ ਤੁਹਾਨੂੰ ਲੱਗਦਾ ਹੈ ਕਿ ਬੌਸ ਨਹੀਂ ਸਮਝਦਾ ਪਰ ਵੱਡਾ ਭਰਾ ਸਮਝਦਾ ਹੈ, ਪਰ ਸਾਡੇ ਸੰਸਕਾਰਾ ਵਿਚ ਤਾਂ ਵੱਡੇ-ਛੋਟੇ ਦਾ ਪ੍ਰੇਮ ਬਣਿਆ ਰਹਿੰਦਾ ਹੈ। ਦੇਖੋ ਤੁਸੀਂ 68 ਸਾਲ ਦੇ ਹੋ ਤੇ ਮੋਦੀ 70 ਸਾਲ ਦੇ ਹਨ ਤਾਂ ਅਜਿਹੇ ਵਿਚ ਤੁਹਾਡੇ ਵੱਡੇ ਭਰਾ ਹੋਏ ਤਾਂ ਤੁਸੀਂ ਵੀ ਕਦੇ ਵੀ ਫੋਨ ਉਠਾ ਕੇ ਉਹਨਾਂ ਨਾਲ ਗੱਲ ਕਰ ਸਕਦੇ ਹੋ?
ਕੇਪੀ ਸ਼ਰਮਾ ਓਲੀ ਦਾ ਜਵਾਬ - ''ਵਿਅਕਤੀਗਤ ਤੌਰ ਤੇ ਹਾਂ ...ਉਹ ਮੇਰੇ ਨਾਲੋਂ ਵੱਡੇ ਹਨ, ਉਮਰ ਦੇ ਹਿਸਾਬ ਨਾਲ। ਜਦੋਂ ਅਸੀਂ ਦੋ ਪ੍ਰਾਈਮ ਮਨਿਸਟਰ ਬੈਠਾਂਗੇ ਤਾਂ ਦੋ ਪ੍ਰਾਈਮ ਮਨਿਸਟਰ ਬੈਠਣਗੇ....ਵੱਡਾ ਪ੍ਰਾਈਮ ਮਨਿਸਟਰ ਛੋਟਾ ਪ੍ਰਾਈਮ ਮਨਿਸਟਰ ਨਹੀਂ, 2 ਸੈਵਰਨ ਕੰਟਰੀ ਦੇ ਪ੍ਰਾਈਮ ਮਨਿਸਟਰ ਬੈਠਣਗੇ...ਉੱਥੇ ਕਈ ਦੇਸ਼ਾਂ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਜੋ ਬਹੁਤ ਛੋਟੀ ਉਮਰ ਦੇ ਹਨ ਹੁਣ...ਬਹੁਤ ਛੋਟੀ ਉਮਰ ਦੇ ਹਨ। ਜਦੋਂ ਅਸੀਂ ਪਾਲੀਟਿਕਸ ਵਿਚ ਆਏ ਸੀ ਉਦੋਂ ਉਹ ਪੈਦਾ ਵੀ ਨਹੀਂ ਹੋਏ ਸਨ।
ਵੀਡੀਓ ਵਿਚ ਤੁਸੀਂ ਇਸ ਗੱਲਬਾਤ ਨੂੰ 6.43 ਤੋਂ ਲੈ ਕੇ 7.57 ਤੱਕ ਸੁਣ ਸਕਦੇ ਹੋ।
https://www.youtube.com/watch?v=fqM08ZSO8Po&feature=emb_title
ਸੋ ਕੇਪੀ ਸ਼ਰਮਾ ਓਲੀ ਦਾ ਬਿਆਨ ਸੁਣਨ ਤੋਂ ਬਾਅਦ ਸਾਡੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੂੰ ਲੈ ਕੇ ਇਹ ਨਹੀਂ ਕਿਹਾ ਹੈ ਕਿ ''ਜਦੋਂ ਅਸੀਂ ਪਾਲੀਟਿਕਸ ਵਿਚ ਲੱਗੇ ਸੀ ਉਦੋਂ ਪੀਐੱਮ ਮੋਦੀ ਪੈਦਾ ਵੀ ਨਹੀਂ ਹੋਏ ਸਨ'' ਬਲਕਿ ਕੇਪੀ ਸ਼ਰਮਾ ਹੋਰ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀਆਂ ਬਾਰੇ ਗੱਲ ਕਰ ਰਹੇ ਸਨ ਜੋ ਕਿ ਕੇਪੀ ਓਲੀ ਨਾਲੋਂ ਉਮਰ ਵਿਚ ਕਾਫ਼ੀ ਛੋਟੇ ਹਨ। ਕੇਪੀ ਓਲੀ ਦੇ ਇਸੇ ਬਿਆਨ ਨੂੰ ਅਸਲ ਵੀਡੀਓ ਵਿਚੋਂ ਕੱਟ ਦਿੱਤਾ ਗਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਗਲਤ ਦਾਅਵੇ ਨਾਲ ਪੇਸ਼ ਕੀਤਾ ਗਿਆ ਹੈ।
ਨਤੀਜਾ - ਅਸੀਂ ਆਪਣੀ ਪੜਤਾਲ ਵਿਚ ਵਾਇਰਲ ਕਲਿੱਪ ਐਡਿਟਡ ਪਾਇਆ ਹੈ। ਕੇਪੀ ਸ਼ਰਮਾ ਓਲੀ ਦੇ ਬਿਆਨ ਨੂੰ ਤੋੜ ਮਰੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
Claim - ਕੇਪੀ ਸ਼ਰਮਾ ਓਲੀ ਨੇ ਪੀਐੱਮ ਮੋਦੀ ਬਾਰੇ ਕਿਹਾ ਕਿ ਜਦੋਂ ਅਸੀਂ ਪਾਲੀਟਿਕਸ ਵਿਚ ਆਏ ਸਨ ਉਦੋਂ ਪੀਐੱਮ ਮੋਦੀ ਪੈਦਾ ਵੀ ਨਹੀਂ ਹੋਏ ਸਨ।
Claimed By - Farmer Neembu Paani ਟਵਿੱਟਰ ਯੂਜ਼ਰ
fact Check - Fake