
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਐਡੀਟੇਡ ਹੈ। ਇੱਕ ਅਧੂਰੀ ਕਲਿਪ ਨੂੰ ਸੋਸ਼ਲ ਮੀਡੀਆ 'ਤੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ):ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਰਾਹੁਲ ਗਾਂਧੀ ਨੂੰ ਇੱਕ ਸਟੂਡੈਂਟ ਤੋਂ ਸਵਾਲ ਪੁੱਛਦੇ ਵੇਖਿਆ ਜਾ ਸਕਦਾ ਹੈ। ਰਾਹੁਲ ਗਾਂਧੀ ਵੀਡੀਓ ਵਿਚ ਸਟੂਡੈਂਟ ਤੋਂ ਸਵਾਲ ਪੁੱਛਦੇ ਹਨ ਕਿ, "ਕੀ ਭਾਜਪਾ ਦੇ ਰਾਜ ਵਿਚ ਬੇਰੋਜਗਾਰੀ ਵਧੀ ਹੈ? ਫੇਰ, ਉਹ ਸਟੂਡੈਂਟ ਜਵਾਬ ਦਿੰਦਾ ਹੈ ਕਿ, ਨਹੀਂ ਵਧੀ ਹੈ।"
ਹੁਣ ਯੂਜ਼ਰ ਇਸ ਵੀਡੀਓ ਨੂੰ ਰਾਹੁਲ ਗਾਂਧੀ ਦੀ ਬੇਇਜੱਤੀ ਦੱਸ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਐਡੀਟੇਡ ਹੈ। ਇੱਕ ਅਧੂਰੀ ਕਲਿਪ ਨੂੰ ਸੋਸ਼ਲ ਮੀਡੀਆ 'ਤੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਟਵਿੱਟਰ ਯੂਜ਼ਰ Atul Ahuja ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "Gajab beijjati hai yaar"
ਵਾਇਰਲ ਵੀਡੀਓ ਵਿਚ ਰਾਹੁਲ ਗਾਂਧੀ ਨੂੰ ਇੱਕ ਸਟੂਡੈਂਟ ਤੋਂ ਸਵਾਲ ਪੁੱਛਦੇ ਵੇਖਿਆ ਜਾ ਸਕਦਾ ਹੈ। ਰਾਹੁਲ ਗਾਂਧੀ ਵੀਡੀਓ ਵਿਚ ਸਟੂਡੈਂਟ ਤੋਂ ਸਵਾਲ ਪੁੱਛਦੇ ਹਨ ਕਿ, "ਕੀ ਭਾਜਪਾ ਦੇ ਰਾਜ ਵਿਚ ਬੇਰੋਜਗਾਰੀ ਵਧੀ ਹੈ? ਫੇਰ, ਉਹ ਸਟੂਡੈਂਟ ਜਵਾਬ ਦਿੰਦਾ ਹੈ ਕਿ, ਨਹੀਂ ਵਧੀ ਹੈ।"
ਇਸ ਪੋਸਟ ਦਾ ਆਰਕਾਇਵਡ (https://archive.ph/DLUpQ) ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਲੈ ਕੇ ਕੁਝ ਕੀਵਰਡ ਸਰਚ ਕੀਤੇ। ਸਾਨੂੰ ਰਾਹੁਲ ਗਾਂਧੀ ਦੇ ਅਧਿਕਾਰਿਕ Youtube ਚੈਨਲ 'ਤੇ ਇਹ ਪੂਰਾ ਵੀਡੀਓ ਅਪਲੋਡ ਮਿਲਿਆ।
ਅਸਲ ਵਿਚ ਇਹ ਵੀਡੀਓ ਰਾਹੁਲ ਗਾਂਧੀ ਦੇ ਅਸਮ ਦੌਰੇ ਦਾ ਹੈ ਜਿਥੇ ਰਾਹੁਲ ਗਾਂਧੀ ਕੁਝ ਕਾਲਜ ਦੇ ਸਟੂਡੈਂਟਸ ਨਾਲ ਮਿਲੇ ਸਨ। ਅੱਗੇ ਵਧਦੇ ਹੋਏ ਅਸੀਂ ਪੂਰੇ ਵੀਡੀਓ ਨੂੰ ਸੁਣਿਆ ਅਤੇ ਪਾਇਆ ਕਿ ਵੀਡੀਓ ਵਿਚ ਰਾਹੁਲ ਗਾਂਧੀ ਦੀਆਂ ਗੱਲਾਂ ਨੂੰ ਇੱਕ ਟਰਾਂਸਲੇਟਰ ਲੋਕਾਂ ਨੂੰ ਅਨੁਵਾਦ ਕਰ ਦੱਸ ਰਿਹਾ ਸੀ ਅਤੇ ਉਹ ਹੀ ਲੋਕਾਂ ਦੀਆਂ ਗੱਲਾਂ ਅਨੁਵਾਦ ਕਰ ਰਾਹੁਲ ਗਾਂਧੀ ਨੂੰ ਦੱਸ ਰਿਹਾ ਸੀ।
20.12 ਮਿੰਟ ਤੋਂ ਬਾਅਦ ਵਾਇਰਲ ਵੀਡੀਓ ਦਾ ਹਿੱਸਾ ਆਉਂਦਾ ਹੈ ਅਤੇ ਇਥੇ ਰਾਹੁਲ ਗਾਂਧੀ ਇਸ ਸਟੂਡੈਂਟ ਨੂੰ ਪੁੱਛਦੇ ਹਨ ਕਿ ਕੀ ਭਾਜਪਾ ਦੇ ਸਮੇਂ ਵਿਚ ਬੇਰੋਜਗਾਰੀ ਵਧੀ ਹੈ? ਇਸੇ ਦੌਰਾਨ ਰਾਹੁਲ ਗਾਂਧੀ ਦਾ ਸਵਾਲ ਪੂਰਾ ਹੋਣ ਤੋਂ ਪਹਿਲਾਂ ਹੀ ਸਟੂਡੈਂਟ ਨਹੀਂ ਵਧੀ ਹੈ ਕਹਿ ਕੇ ਜਵਾਬ ਦੇ ਦਿੰਦਾ ਹੈ ਅਤੇ ਟਰਾਂਸਲੇਟਰ ਜਦੋਂ ਪੂਰਾ ਸਵਾਲ ਸਟੂਡੈਂਟ ਨੂੰ ਸਮਝਾਉਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਹਾਂ ਬੇਰੋਜਗਾਰੀ ਵਧੀ ਹੈ।
ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਇਸ ਪੂਰੇ ਵੀਡੀਓ ਨੂੰ ਸੁਣਨ 'ਤੇ ਸਾਫ ਪਤਾ ਚਲ ਜਾਂਦਾ ਹੈ ਕਿ ਇੱਕ ਅਧੂਰੇ ਕਲਿਪ ਨੂੰ ਵਾਇਰਲ ਕਰ ਰਾਹੁਲ ਗਾਂਧੀ ਦੀ ਛਵੀ ਖਰਾਬ ਕੀਤੀ ਜਾ ਰਹੀ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਐਡੀਟੇਡ ਹੈ। ਇੱਕ ਅਧੂਰੀ ਕਲਿਪ ਨੂੰ ਸੋਸ਼ਲ ਮੀਡੀਆ 'ਤੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim: ਹੁਣ ਯੂਜ਼ਰ ਇਸ ਵੀਡੀਓ ਨੂੰ ਰਾਹੁਲ ਗਾਂਧੀ ਦੀ ਬੇਇਜੱਤੀ ਦੱਸ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ।
Claimed By: Twitter user Atul Ahuja
Fact Check: Fake