Fact Check: PM ਮੋਦੀ 'ਤੇ ਤਨਜ ਕੱਸਦਾ ਮਨਮੋਹਨ ਸਿੰਘ ਦੇ ਨਾਂਅ ਤੋਂ ਵਾਇਰਲ ਇਹ ਟਵੀਟ ਫਰਜੀ 
Published : May 24, 2021, 12:14 pm IST
Updated : May 24, 2021, 12:15 pm IST
SHARE ARTICLE
Viral Post
Viral Post

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਮਨਮੋਹਨ ਸਿੰਘ ਨੇ ਨਹੀਂ ਕੀਤਾ ਹੈ। ਇਹ ਟਵੀਟ ਇੱਕ ਫ਼ੈਨ ਅਕਾਊਂਟ ਦੁਆਰਾ ਕੀਤਾ ਗਿਆ ਸੀ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ ਸੀ ਅਤੇ ਇਸੇ ਦੌਰਾਨ ਉਹ ਭਾਵੁਕ ਹੋ ਗਏ ਸਨ। ਹੁਣ ਸੋਸ਼ਲ ਮੀਡੀਆ 'ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਂਅ ਤੋਂ ਦੇਸ਼ ਦੇ ਹਾਲੀਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲੈ ਕੇ ਇੱਕ ਟਵੀਟ ਵਾਇਰਲ ਹੋ ਰਿਹਾ ਹੈ। ਇਸ ਟਵੀਟ ਵਿਚ ਮਨਮੋਹਨ ਸਿੰਘ, PM ਮੋਦੀ ਦੇ ਹੰਜੂਆ ਨੂੰ ਮਗਰਮੱਛ ਦੇ ਹੰਜੂ ਦੱਸ ਤਨਜ ਕੱਸ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਮਨਮੋਹਨ ਸਿੰਘ ਨੇ ਨਹੀਂ ਕੀਤਾ ਹੈ। ਇਹ ਟਵੀਟ ਇੱਕ ਫ਼ੈਨ ਅਕਾਊਂਟ ਦੁਆਰਾ ਕੀਤਾ ਗਿਆ ਸੀ ਜਿਸ ਨੂੰ ਲੋਕਾਂ ਨੇ ਮਨਮੋਹਨ ਸਿੰਘ ਦੇ ਨਾਂਅ ਤੋਂ ਵਾਇਰਲ ਕਰ ਦਿੱਤਾ। ਕਈ ਮੀਡੀਆ ਰਿਪੋਰਟਸ ਅਨੁਸਾਰ ਮਨਮੋਹਨ ਸਿੰਘ ਸੋਸ਼ਲ ਮੀਡੀਆ 'ਤੇ ਨਹੀਂ ਹਨ।

ਵਾਇਰਲ ਪੋਸਟ

ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ "G M Singh Kahlon" ਨੇ ਵਾਇਰਲ ਟਵੀਟ ਦਾ ਸਕ੍ਰੀਨਸ਼ੋਟ ਸਾਂਝਾ ਕਰਦਿਆਂ ਲਿਖਿਆ, "#ਵਿਦਵਾਨ ਤੇ ਸੁਹਿਰਦ ਵਿਅਕਤੀ ਜਦ ਵੀ ਬੋਲਦੇ ਨੇ, ਸਮਝਦਾਰੀ ਤੇ ਬਾਦਲੀਲ ਗਲ ਕਰਦੇ ਨੇ , ਲੋਕ ਮੁੱਦੇ ਉਠਾਉਂਦੇ ਨੇ। ਉਹ ਪਾਗਲਾਂ ਵਾਂਗ ਸੰਘ ਨਹੀ ਪਾੜਦੇ*#ਸਮਝਦਾਰਲਈ ਇਸ਼ਾਰਾ ਹੀ ਕਾਫੀ ਹੁੰਦਾ*।"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਟਵੀਟ ਦੇ ਅਕਾਊਂਟ ਨੂੰ ਧਿਆਨ ਨਾਲ ਵੇਖਿਆ। ਗੌਰ ਕਰਨ ਵਾਲੀ ਗੱਲ ਹੈ ਕਿ 

1. ਇਹ ਟਵਿੱਟਰ ਅਕਾਊਂਟ ਅਧਿਕਾਰਿਕ ਨਹੀਂ ਹੈ। 
2. ਟਵਿੱਟਰ ਅਕਾਊਂਟ ਦਾ ਯੂਜ਼ਰਨੇਮ "PManmohansingh" ਸੰਦੇਹਜਨਕ ਹੈ। 

ਦੱਸ ਦਈਏ ਕਿ ਨਾਮੀ ਹਸਤੀਆਂ ਦੇ ਟਵਿੱਟਰ ਅਕਾਊਂਟ ਟਵਿੱਟਰ ਵੱਲੋਂ ਵੇਰੀਫਾਈਡ ਕੀਤੇ ਜਾਂਦੇ ਹਨ ਜਦਕਿ ਇਹ ਵਾਇਰਲ ਅਕਾਊਂਟ ਵੇਰੀਫਾਈਡ ਨਹੀਂ ਹੈ।

ਅੱਗੇ ਵਧਦੇ ਹੋਏ ਅਸੀਂ ਇਸ ਟਵਿੱਟਰ ਅਕਾਊਂਟ ਦੀ ਭਾਲ ਸ਼ੁਰੂ ਕੀਤੀ। ਟਵਿੱਟਰ ਅਕਾਊਂਟ ਸਾਨੂੰ ਮਿਲਿਆ ਅਤੇ ਸਾਫ ਹੋਇਆ ਕਿ ਵਾਇਰਲ ਟਵੀਟ ਮਨਮੋਹਨ ਸਿੰਘ ਦੁਆਰਾ ਨਹੀਂ ਕੀਤਾ ਗਿਆ ਹੈ। ਟਵਿੱਟਰ ਅਕਾਊਂਟ ਦੇ ਬਾਇਓ ਸੈਕਸ਼ਨ ਵਿਚ ਸਾਫ ਲਿਖਿਆ ਹੋਇਆ ਹੈ ਕਿ ਇਹ ਅਕਾਊਂਟ ਇੱਕ ਫ਼ੈਨ ਅਕਾਊਂਟ ਹੈ। ਅਕਾਊਂਟ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ। ਇਹ ਵਾਇਰਲ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

Photo

 

 

ਕਿਓਂਕਿ ਮਨਮੋਹਨ ਸਿੰਘ ਇੱਕ ਨਾਮੀ ਹਸਤੀ ਹੈ ਅਤੇ ਅਜਿਹੀ ਕੋਈ ਗੱਲ PM ਨੂੰ ਲੈ ਕੇ ਕਹਿਣੀ ਸੁਰਖੀ ਬਣਨੀ ਸੀ, ਇਸ ਕਰਕੇ ਅਸੀਂ ਅੱਗੇ ਵਧਦੇ ਹੋਏ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਮਨਮੋਹਨ ਸਿੰਘ ਨੇ ਨਰੇਂਦਰ ਮੋਦੀ ਨੂੰ ਲੈ ਕੇ ਅਜਿਹੀ ਕੋਈ ਗੱਲ ਕਹੀ ਹੈ ਜਾਂ ਨਹੀਂ। ਦੱਸ ਦਈਏ ਕਿ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ ਜਿਸ ਵਿਚ ਦਾਅਵਾ ਕੀਤਾ ਗਿਆ ਹੋਵੇ ਕਿ ਮਨਮੋਹਨ ਸਿੰਘ ਨੇ ਅਜਿਹੀ ਗੱਲ ਪੀਐੱਮ ਮੋਦੀ ਨੂੰ ਲੈ ਕੇ ਕਹੀ ਹੋਵੇ।

ਦੱਸ ਦਈਏ ਕਿ ਕਈ ਮੀਡੀਆ ਰਿਪੋਰਟ ਅਨੁਸਾਰ ਇਹ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੇ ਸਾਬਕਾ PM ਮਨਮੋਹਨ ਸਿੰਘ ਸੋਸ਼ਲ ਮੀਡੀਆ 'ਤੇ ਨਹੀਂ ਹਨ। 2012 ਵਿਚ ਪ੍ਰਕਾਸ਼ਿਤ thejournal.ie ਦੀ ਇੱਕ ਰਿਪੋਰਟ ਅਨੁਸਾਰ ਟਵਿੱਟਰ ਨੇ ਮਨਮੋਹਨ ਸਿੰਘ ਦੇ ਨਾਂਅ ਤੋਂ ਬਣਾਏ ਗਏ ਕਈ ਫਰਜੀ ਅਕਾਊਂਟ ਬਲਾਕ ਕੀਤੇ ਸਨ। ਇਹ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

ਨਤੀਜਾ - ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਟਵੀਟ ਮਨਮੋਹਨ ਸਿੰਘ ਨੇ ਨਹੀਂ ਕੀਤਾ ਹੈ। ਇਹ ਟਵੀਟ ਇੱਕ ਫ਼ੈਨ ਅਕਾਊਂਟ ਦੁਆਰਾ ਕੀਤਾ ਗਿਆ ਸੀ ਜਿਸਨੂੰ ਲੋਕਾਂ ਨੇ ਮਨਮੋਹਨ ਸਿੰਘ ਦੇ ਨਾਂਅ ਤੋਂ ਵਾਇਰਲ ਕਰ ਦਿੱਤਾ। ਕਈ ਮੀਡੀਆ ਰਿਪੋਰਟਸ ਅਨੁਸਾਰ ਮਨਮੋਹਨ ਸਿੰਘ ਸੋਸ਼ਲ ਮੀਡੀਆ 'ਤੇ ਨਹੀਂ ਹਨ।

Claim: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਪੀੈੱਮ ਮੋਦੀ ਖਿਲਾਫ਼ ਟਵੀਟ  
Claimed By: 
ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ "G M Singh Kahlon"
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement