
ਵਾਇਰਲ ਹੋ ਰਹੇ ਟਵੀਟ AAP Haryana ਦੇ ਅਸਲ ਅਕਾਊਂਟ ਦੇ ਨਹੀਂ ਹਨ। AAP Haryana ਦੇ ਨਾਂ ਤੋਂ ਬਣਾਇਆ ਗਿਆ ਇਹ ਫ਼ਰਜ਼ੀ ਟਵਿੱਟਰ ਅਕਾਊਂਟ ਹੈ।
RSFC (Team Mohali)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਅਤੇ ਰਿਲੀਜ਼ ਹੁੰਦੇ ਹੀ ਉਸਨੇ ਕਈ ਰਿਕਾਰਡ ਤੋੜ ਦਿੱਤੇ। ਇਸ ਗੀਤ ਨੇ ਜਿਥੇ ਕਈ ਰਿਕਾਰਡ ਤੋੜੇ ਓਥੇ ਹੀ ਕਈ ਲੋਕਾਂ ਵੱਲੋਂ ਗੀਤ ਨੂੰ ਗਲਤ ਦੱਸਿਆ ਗਿਆ। ਹੁਣ ਇਸੇ ਤਰ੍ਹਾਂ 2 ਟਵੀਟ ਵਾਇਰਲ ਹੋਏ, ਇਨ੍ਹਾਂ ਟਵਿੱਟਸ ਵਿਚ SYL ਗਾਣੇ ਨੂੰ ਗਲਤ ਠਹਿਰਾਇਆ ਜਾ ਰਿਹਾ ਹੈ। ਇਹ ਟਵੀਟ AAP Haryana ਨਾਂ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੇ ਗਏ। ਹੁਣ ਇਨ੍ਹਾਂ ਟਵਿੱਟਸ ਨੂੰ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ AAP Haryana ਨੇ ਸਿੱਧੂ ਦੇ SYL ਗਾਣੇ ਨੂੰ ਗਲਤ ਠਹਿਰਾਇਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਟਵੀਟ AAP Haryana ਦੇ ਅਸਲ ਅਕਾਊਂਟ ਦੇ ਨਹੀਂ ਹਨ। AAP Haryana ਦੇ ਨਾਂ ਤੋਂ ਬਣਾਇਆ ਗਿਆ ਇਹ ਫ਼ਰਜ਼ੀ ਟਵਿੱਟਰ ਅਕਾਊਂਟ ਹੈ।
ਵਾਇਰਲ ਟਵੀਟ
ਵਾਇਰਲ ਹੋ ਰਹੇ ਟਵਿੱਟਸ ਵਿਚ ਸਿੱਧੂ ਮੂਸੇਵਾਲਾ ਦੇ SYL ਗਾਣੇ ਨੂੰ ਗਲਤ ਦੱਸਿਆ ਗਿਆ ਅਤੇ ਸ਼ਾਂਤੀ ਭੰਗ ਕਰਨ ਦੀ ਗੱਲ ਕਹੀ ਗਈ। ਇਹ ਦੋਵੇਂ ਟਵਿੱਟਸ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।
It's possible that the #SidhuMoosewala song #SYL was not for a release and is now being released with such provoking videos to spoil the Harmony. Needs investigation!@CMOPb @BhagwantMann @raghav_chadha @harbhajan_singh
— AAPHaryana (@AAP4Haryana) June 23, 2022
#SidhuMoosewala's new song #SYL is a blatant attempt to provoke the people & spoil the harmony of neighbouring states of Punjab, Haryana & Himachal. The people of these states hv unitedly protested against Modi govt on Farm Laws & got them repealed. @CMOPb https://t.co/DJVc98tGQT
— AAPHaryana (@AAP4Haryana) June 23, 2022
ਇਹ ਵਾਇਰਲ ਟਵੀਟ AAP Haryana ਦੇ ਅਧਿਕਾਰਿਕ ਅਕਾਊਂਟ ਤੋਂ ਨਹੀਂ ਸ਼ੇਅਰ ਕੀਤੇ ਗਏ ਹਨ
ਅਸੀਂ ਪੜਤਾਲ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਵਾਇਰਲ ਟਵਿੱਟਰ ਅਕਾਊਂਟ 'ਤੇ ਵਿਜ਼ਿਟ ਕੀਤਾ। ਇਥੇ ਸ਼ੰਕਾ ਵਾਲੀ ਗੱਲ ਹੈ ਕਿ ਇਹ ਟਵਿੱਟਰ ਅਕਾਊਂਟ Verified ਨਹੀਂ ਹੈ ਅਤੇ ਇਹ ਅਕਾਊਂਟ ਮਾਰਚ 2022 ਵਿਚ ਬਣਾਇਆ ਗਿਆ ਹੈ।
ਸਾਨੂੰ ਆਪਣੀ ਸਰਚ ਦੌਰਾਨ AAP Haryana ਦਾ ਅਧਿਕਾਰਿਕ ਟਵਿੱਟਰ ਅਕਾਊਂਟ ਵੀ ਮਿਲਿਆ। ਇਹ ਅਕਾਊਂਟ ਟਵਿੱਟਰ ਵੱਲੋਂ Verified ਹੈ। ਇਹ ਅਕਾਊਂਟ May 2013 ਵਿਚ ਬਣਾਇਆ ਗਿਆ ਸੀ ਅਤੇ ਇਥੇ SYL ਗਾਣੇ ਨੂੰ ਲੈ ਕੇ ਸਾਨੂੰ ਵਾਇਰਲ ਦਾਅਵੇ ਵਰਗਾ ਕੋਈ ਵੀ ਟਵੀਟ ਨਹੀਂ ਮਿਲਿਆ।
AAP Haryana ਦੇ ਫਰਜ਼ੀ ਅਤੇ ਅਸਲ ਅਕਾਊਂਟ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।
Collage
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਟਵੀਟ AAP Haryana ਦੇ ਅਸਲ ਅਕਾਊਂਟ ਦੇ ਨਹੀਂ ਹਨ। AAP Haryana ਦੇ ਨਾਂ ਤੋਂ ਬਣਾਇਆ ਗਿਆ ਇਹ ਫ਼ਰਜ਼ੀ ਟਵਿੱਟਰ ਅਕਾਊਂਟ ਹੈ।